
ਗਾਇਕ ਅਨਿਰੁੱਧ ਕੌਸ਼ਲ ਅਕਤੂਬਰ ਦੇ ਪਹਿਲੇ ਹਫ਼ਤੇ ਰਿਲੀਜ਼ ਕਰੇਗਾ ਆਪਣਾ ਪਹਿਲਾ ਗੀਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਉੱਭਰ ਰਹੇ ਗੀਤਕਾਰ ਅਤੇ ਗਾਇਕ ਅਨਿਰੁੱਧ ਕੌਸ਼ਲ ਦਾ ਪਹਿਲਾ ਹਿੰਦੀ ਗੀਤ ‘ਸੱਚ ਮਾਨੂ ਯਾ ਫਰੇਬ’ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਹ ਗੀਤ ਖ਼ੁਦ ਅਨਿਰੁੱਧ ਕੌਸ਼ਲ ਨੇ ਲਿਖਿਆ ਹੈ ਅਤੇ ਇਸਨੂੰ ਬਾਲੀਵੁੱਡ ਦੇ ਮਸ਼ਹੂਰ ਸੰਗੀਕਾਰ ਵਿਪਿਨ ਪਾਤਵਾ ਨੇ ਸੰਗੀਤਬੱਧ ਕੀਤਾ ਹੈ। ਇਸਦੀ ਵੀਡੀਓ ਰਿਕਾਰਡਿੰਗ ਰੇਤੇਸ਼ ਨਰਾਇਣ ਦੇ ਨਿਰਦੇਸ਼ਨ ਵਿੱਚ ਕੀਤੀ ਜਾਣੀ ਹੈ।
ਅਨਿਰੁੱਧ ਕੌਸ਼ਲ ਨੇ ਸੋਮਵਾਰ ਨੂੰ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਦਿਆਂ ਕਿ ਉਸ ਨੂੰ ਬਚਪਨ ਤੋਂ ਹੀ ਸੰਗੀਤ ਦਾ ਬਹਬਤ ਸ਼ੌਕ ਸੀ। ਛੋਟੇ ਹੁੰਦੇ ਹੀ ਉਹ ਆਪਣੇ ਪਿਤਾ ਨੂੰ ਮਹਿੰਦੀ ਹਸਨ ਅਤੇ ਜਗਜੀਤ ਸਿੰਘ ਦੇ ਗਜ਼ਲ ਸੁਣਦੇ ਹੋਏ ਦੇਖਿਆ ਅਤੇ ਉਨ੍ਹਾਂ ਨੇ ਬਾਲੀਵੁੱਡ ਸਿੰਗਰ ਬਣਨ ਦਾ ਮਨ ਬਣਾ ਲਿਆ। ਉਨ੍ਹਾਂ ਕਿਹਾ ਕਿ ਉਹ ਖੇਡਾਂ ਵਿੱਚ ਸ਼ੂਟਿੰਗ ਵਿੱਚ ਨੈਸ਼ਨਲ ਖੇਡ ਚੁੱਕੇ ਹਨ।
ਇਸ ਮੌਕੇ ਸੰਗੀਤਕਾਰ ਵਿਪਿਨ ਪਾਤਵਾ ਨੇ ਦੱਸਿਆ ਕਿ ਇਹ ਗੀਤ ਬਹੁਤ ਚੰਗਾ ਬਣਿਆ ਹੈ ਅਤੇ ਇਸਦੀ ਵੀਡੀਓ ਰਿਕਾਰਡਿੰਗ ਲਈ ਉਹ ਪੰਜਾਬ ਆਏ ਹਨ। ਉਹਨਾਂ ਕਿਹਾ ਕਿ ਇਸ ਗੀਤ ਦੀ ਰਿਕਾਰਡਿੰਗ ਫਰਵਰੀ ਵਿੱਚ ਕੀਤੀ ਜਾਣੀ ਸੀ ਪਰ ਲਾਕਡਾਊਨ ਕਾਰਨ ਇਸ ਦੀ ਸ਼ੂਟਿੰਗ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਪੰਜਾਬੀ ਗਾਇਕਾਂ ਨੇ ਬਾਲੀਵੁਡ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਇਸ ਗੀਤ ਤੋਂ ਬਾਅਦ ਅਨਿਰੁੱਧ ਨੂੰ ਵੀ ਲੋਕ ਜਾਨਣ ਲੱਗ ਪੈਣਗੇ। ਉਹਨਾਂ ਦੱਸਿਆ ਕਿ ਇਸ ਤੋੱ ਪਹਿਲਾ ਉਹ ਕਈ ਨਾਮੀ ਗਾਇਕਾਂ ਨੂੰ ਆਪਣਾ ਸੰਗੀਤ ਦੇ ਚੁੱਕੇ ਹਨ ਜਿਨ੍ਹਾਂ ਵਿੱਚ ਆਤਿਫ ਅਸਲਮ ਅਤੇ ਸੁਨਿਧੀ ਚੌਹਾਨ ਵਰਗੇ ਗਾਇਕ ਸ਼ਾਮਿਲ ਹਨ। ਇਸ ਮੌਕੇ ਡਾਇਰੈਕਟਰ ਰਿਤੇਸ਼ ਨਾਰਾਇਣ ਨੇ ਦੱਸਿਆ ਕਿ ਇਹ ਇੱਕ ਰੋਮਾਂਟਿਕ ਅਤੇ ਉਦਾਸ ਗੀਤ ਹੋਣ ਕਾਰਨ ਇਸ ਵਿੱਚ ਭਰਪੂਰ ਇਮੋਸ਼ਨ ਅਤੇ ਸਟੋਰੀ ਹੈ ਅਤੇ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਵੀਡੀਓ ਬਣਾਉਣ ਵੇਲੇ ਕਾਫੀ ਮਿਹਨਤ ਕਰਨੀ ਪੈਣੀ ਹੈ।