ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਸਿੰਘ ਸ਼ਹੀਦ ਬਾਬਾ ਜੀ ਦਾ ਜੈਕਾਰਾ’ ਰਿਲੀਜ਼

ਨਬਜ਼-ਏ-ਪੰਜਾਬ, ਮੁਹਾਲੀ, 28 ਨਵੰਬਰ:
ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਗਾਇਕਾ ਅਸੀਸ ਕੌਰ ਦਾ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੂੰ ਸਮਰਪਿਤ ਧਾਰਮਿਕ ਗੀਤ ‘ਸਿੰਘ ਸ਼ਹੀਦ ਬਾਬਾ ਜੀ ਦਾ ਜੈਕਾਰਾ’ ਰਿਲੀਜ਼ ਕੀਤਾ ਗਿਆ। ਇਸ ਗੀਤ ਵਿੱਚ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜੈਕਾਰਾ ਲਗਾਉਣ ਨਾਲ ਸਾਰੇ ਕਾਰਜ ਰਾਸ ਆਉਣ ਅਤੇ ਹਰ ਮੈਦਾਨ ਫਤਿਹ ਹੋਣ ਬਾਰੇ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼ ’ਤੇ ਵੀ ਦੇਖਿਆ ਜਾ ਸਕਦਾ ਹੈ।
ਇਸ ਗੀਤ ਵਿੱਚ ਉੱਘੇ ਅਦਾਕਾਰ ਅੰਮ੍ਰਿਤਪਾਲ ਸਿੰਘ ਬਿੱਲਾ ਅਤੇ ਸੁਖਬੀਰ ਕੌਰ ਨੇ ਆਪਣੀ ਅਦਾਕਾਰੀ ਨੂੰ ਬਾਖੂਬੀ ਢੰਗ ਨਾਲ ਨਿਭਾਇਆ ਹੈ। ਗੀਤ ਦਾ ਲੇਖਣ, ਧੁੰਨ ਅਤੇ ਗਾਇਨ ਅਸੀਸ ਕੌਰ ਨੇ ਕੀਤਾ ਹੈ। ਗੀਤ ਦਾ ਸੰਗੀਤ ਮਿਸਟਰ ਡਾਪ ਵੱਲੋਂ ਦਿੱਤਾ ਗਿਆ ਹੈ ਅਤੇ ਗੀਤ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਅਸੀਸ ਰਿਕਾਰਡਜ਼ ਵੱਲੋਂ ਰੀਲੀਜ਼ ਇਸ ਗੀਤ ਦੀ ਸ਼ੂਟਿੰਗ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਕੀਤੀ ਗਈ ਹੈ। ਇਸ ਗੀਤ ਦੇ ਪ੍ਰੋਡਿਊਸਰ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸਰਵਜੀਤ ਸਿੰਘ ਹਨ। ਗੀਤ ਦੀ ਪ੍ਰੋਡਕਸ਼ਨ ਧੀਰਜ ਰਾਜਪੁਤ ਨੇ ਕੀਤੀ ਹੈ ਅਤੇ ਕਾਸਟਿਊਮ ਡਿਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਨੇ ਕੀਤੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਸ ਕੌਰ ਵੱਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸਤਿਕਾਰ ਵਿੱਚ ਧਾਰਮਿਕ ਗੀਤ ‘ਸਿੰਘ ਸ਼ਹੀਦਾਂ ਦਾ ਡੇਰਾ’, ‘ਥੋਡਾ ਸੋਹਣਾ ਹੈ ਦਰਬਾਰ’, ‘ਪਿਆਰ ਬੇਸ਼ੁਮਾਰ’,‘ਪਾਵਨ ਸਿੰਘ ਸ਼ਹੀਦਾਂ ਦਾ ਅਸਥਾਨ’, ‘ਹੰਸਾਲੀ ਵਾਲੇ ਸੰਤਾਂ ਦੇ ਬਚਨ’ ਤੋਂ ਇਲਾਵਾ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਉਪਮਾ ਵਿੱਚ ਗਾਏ ਗੀਤਾਂ ਨੂੰ ਸੰਗਤ ਵੱਲੋਂ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਗਿਆ ਹੈ। ਇਸ ਮੌਕੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ’ਤੇ ਹੈ ਉਹ ਉਸ ਨੂੰ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤ ਅਤੇ ਨੌਜਵਾਨ ਪੀੜ੍ਹੀ ਨੂੰ ਅਮਨ, ਸ਼ਾਂਤੀ ਅਤੇ ਰੱਬੀ ਪਿਆਰ ਦਾ ਸੰਦੇਸ਼ ਦਿੰਦੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…