ਗਾਇਕ ਹਰਬੰਸ ਸਹੋਤਾ ਆਪਣੇ ਦੋਗਾਣਾ ਗੀਤ ਦੀ ਸ਼ੂਟਿੰਗ ਲਈ ਕੁਰਾਲੀ ਪੁੱਜੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਨਵੰਬਰ:
ਅੱਜ ਇੰਟਰਨੈਸ਼ਨਲ ਪੰਜਾਬੀ ਗਾਇਕ ਹਰਬੰਸ ਸਹੋਤਾ ਆਪਣੇ ਨਵੇਂ ਆ ਰਹੇ ਦੋਗਾਣਾ ਗੀਤ ਦੀ ਵੀਡੀਓ ਦੇ ਸਿਲਸਿਲੇ ਵਿੱਚ ਕੁਰਾਲੀ ਪਹੁੰਚੇ। ਉਹਨਾਂ ਸ਼ਹਿਰ ਦੇ ਚੁਣੀਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਕ ਸੱਭਿਆਚਾਰਕ ਤੇ ਪਰਿਵਾਰਕ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਜੋ ਕੇ ਫਿਲਮਾਂਕਣ ਤੋਂ ਬਾਅਦ ਜਲਦੀ ਹੀ ਸਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੇਰੇ ਪਹਿਲਾ ਆਏ ਗੀਤ ਨੋਟ ਨਕਲੀ, ਡੀ ਸੀ ਜਿਨ੍ਹਾਂ ਰੌਬ, ਬਾਹ ਫੜ ਕੇ ਨਚਾ ਲੈ ਮੈਨੂੰ ਸਾਲੀਏ, ਅਸੀਂ ਤਾਂ ਹੁਣ ਖੰਗਣਾ ਈ ਐ, ਸ਼ੁਕੀਨ ਮੁੰਡਿਆ ਅਤੇ ਹੋਰ ਬਹੁਤ ਸਾਰੇ ਗੀਤਾਂ ਨੂੰ ਰਬ ਵਰਗੇ ਸਰੋਤੇਆ ਨੇ ਮਣਾ ਮੂੰਹੀ ਪਿਆਰ ਦਿਤਾ ‘ਤੇ ਮਨੂੰ ਪੂਰੀ ਆਸ ਹੈ ਕਿ ਰੱਬ ਵਰਗੇ ਸਰੋਤੇ ਮੇਰੇ ਇਸ ਸੱਭਿਆਚਾਰਕ ਗੀਤ ਨੂੰ ਵੀ ਪਹਿਲਾਂ ਵਾਂਗ ਹੀ ਪਿਆਰ ਦੇਣਗੇ । ਇਸ ਮੌਕੇ ਉਨਾਂ ਨਾਲ ਲੱਕੀ ਕਲਸੀ ਤੇ ਸਤਨਾਮ ਧੀਮਾਨ ਵੀ ਹਾਜਰ ਸਨ। ਉਹਨਾਂ ਨੇ ਹਰਬੰਸ ਸਹੋਤਾ ਦਾ ਕੁਰਾਲੀ ਆਉਣ ਤੇ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…