ਗਾਇਕ ਹਰਿੰਦਰ ਹਰ ਦੇ ਪਿਤਾ ਦੀ ਬਰਸੀ ’ਤੇ ਕੀਰਤਨ ਸਮਾਗਮ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਦਸੰਬਰ:
ਪੰਜਾਬੀ ਗਾਇਕ, ਲੇਖਕ, ਅਦਾਕਾਰ ਹਰਿੰਦਰ ਹਰ ਅਤੇ ਮਾਸਟਰ ਪਰਮਜੀਤ ਸਿੰਘ ਪੰਮੀ ਦੇ ਪਿਤਾ ਅਮਰੀਕ ਸਿੰਘ ਬਾਗੜੀ (ਰਿਟਾਇਰਡ ਸੁਪਰਡੈਂਟ, ਸਮਾਜ ਭਲਾਈ ਵਿਭਾਗ, ਪੰਜਾਬ) ਦੀ ਪਹਿਲੀ ਬਰਸੀ ਤੇ ਕੀਰਤਨ ਅਤੇ ਅਰਦਾਸ ਸਮਾਗਮ ਗੁਰੂਦਵਾਰਾ ਸਾਹਿਬ ਪਿੰਡ ਮਨੌਲੀ ਵਿਖੇ ਕਰਵਾਇਆ ਗਿਆ। ਭਾਈ ਜੋਗਿੰਦਰ ਸਿੰਘ ਹਜ਼ੂਰੀ ਰਾਗੀ ਜਥਾ, ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਮਨੌਲੀ ਨੇ ਵੈਰਾਗਮਈ ਕੀਰਤਨ ਕੀਤਾ।
ਵੱਖ-ਵੱਖ ਬੁਲਾਰਿਆਂ ਨੇ ਅਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਦੱਸਿਆ ਕੇ ਅਮਰੀਕ ਸਿੰਘ ਨੇ ਆਪਣੀ ਸਰਕਾਰੀ ਨੌਕਰੀ ਦੌਰਾਨ ਸਮਾਜ ਭਲਾਈ ਦੇ ਕੰਮ ਨੂੰ ਸ਼ੁਰੂ ਕੀਤਾ ਅਤੇ ਲਗਭਗ 80 ਦੇ ਦਹਾਕੇ ਤੋਂ ਲਗਾਤਾਰ ਪਿੰਡ ਵਿੱਚ ਪੰਚਾਇਤੀ ਰਾਜ ਖੇਡ ਕਲੱਬ ਦੀ ਸਥਾਪਨਾ ਕਰਵਾ ਕੇ, ਖੇਡਾਂ, ਕਬੱਡੀ ਟੂਰਨਾਮੈਂਟ, ਸਿਹਤ ਜਾਂਚ ਕੈਂਪ, ਦੇ ਹੋਰ ਅਨੇਕਾਂ ਸਮਾਜ ਸੁਧਾਰ ਦੇ ਕੰਮ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ।

ਇਸ ਸਮਾਗਮ ਦੌਰਾਨ ਕੰਵਰਵੀਰ ਸਿੰਘ ਸਿੱਧੂ, ਕਰਨੈਲ ਜਗਦੀਪ ਸਿੰਘ ਸੰਧੂ, ਨਵਦੀਪ ਸਿੰਘ ਸੰਧੂ, ਗੁਰਨਾਮ ਸਿੰਘ ਬਿੰਦਰਾ, ਸਾਬਕਾ ਕੌਂਸਲਰ, ਜ਼ੋਰਾ ਸਿੰਘ ਬੈਦਵਾਨ ਸਰਪੰਚ, ਪਰਮਜੀਤ ਸਿੰਘ ਪ੍ਰਧਾਨ, ਗੁਰਮੀਤ ਸਿੰਘ ਸਾਹੀ ਮੁਹਾਲੀ ਪ੍ਰੈਸ ਕਲੱਬ, ਹਰਦੇਵ ਸਿੰਘ ਲੇਬਰ ਇੰਸਪੈਕਟਰ, ਮਨਜਿੰਦਰ ਸਿੰਘ ਰੋਮੀ, ਪਰਮਜੀਤ ਕੌਰ ਮੈਂਬਰ ਐਸਸੀ ਕਮਿਸ਼ਨ, ਡਾਕਟਰ ਇੰਦਰਜੀਤ ਸਿੰਘ, ਸਵਰਨ ਸਿੰਘ ਪੰਚ, ਹਰਪ੍ਰੀਤ ਸਿੰਘ ਸੋਢੀ, ਸੁਰਮੁੱਖ ਸਿੰਘ, ਮੰਗਤ ਰਾਮ, ਪਿਆਰਾ ਸਿੰਘ ਤੇ ਵੱਡੀ ਗਿਣਤੀ ਵਿੱਚ ਸੰਗੀਤ, ਸਿੱਖਿਆ, ਰਾਜਨੀਤਕ ਅਤੇ ਧਾਰਮਿਕ ਜਗਤ ਪਿੰਡ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਹਰਿੰਦਰ ਹਰ ਨੇ ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …