ਵਿਸ਼ਵਕਰਮਾ ਮੇਲੇ ਵਿੱਚ ਗਾਇਕ ਸੁਰਿੰਦਰ ਛਿੰਦਾ ਨੇ ਖੂਬ ਰੰਗ ਬੰਨ੍ਹਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਅਕਤੂਬਰ:
ਵਿਸ਼ਵਕਰਮਾ ਮੰਦਿਰ ਸਭਾ ਕੁਰਾਲੀ ਵੱਲੋਂ 59 ਵਾ ਵਾਰਸਿਕ ਉਤਸਵ ਬਹੁਤ ਹੀ ਧੂਮ ਧਾਮ ਨਾਲ ਵਿਸ਼ਵਕਰਮਾਂ ਭਵਨ ਕੁਰਾਲੀ ਵਿਖੇ ਮਨਾਇਆ ਗਿਆ ਸ਼ਾਮ ਵੇਲੇ ਸ਼ੁਰੂ ਹੋਈ ਦੂਜੀ ਸਭਾ ਦੀ ਸੁਰੂਅਤ ਮਸਹੂਰ ਫ਼ਿਲਮੀ ਕਾਮੇਡੀਅਨ ਅੰਮ੍ਰਿਤਪਾਲ ਛੋਟੂ ਐਂਡ ਪਾਰਟੀ ਵੱਲੋਂ ਕੀਤੀ ਗਈ। ਅੰਮ੍ਰਿਤਪਾਲ ਛੋਟੂ ਵੱਲੋਂ ਪੇਸ਼ ਕੀਤੇ ਚੁਟਕਲੇ ਤੇ ਸਕਿੱਟਾਂ ਨੇ ਭਰੇ ਹਾਲ ਵਿਚ ਬੱਚੇ ਤੇ ਬੱਚਿਆਂ ਤੋਂ ਇਲਾਵਾ ਅੌਰਤਾਂ ਤੇ ਬਜ਼ੁਰਗਾਂ ਦੇ ਵੀ ਹਸਾ ਹਸਾ ਕੇ ਢਿੱਡੀ ਪੀੜਾ ਪਾ ਦਿੱਤੀਆਂ।ਪੁਲੀਸ ਦੀ ਵਰਦੀ ਵਿੱਚ ਆਏ ਅੰਮ੍ਰਿਤਪਾਲ ਛੋਟੂ ਨੇ ਇੱਕ ਘੰਟੇ ਤੋਂ ਵੱਧ ਦਰਸ਼ਕਾਂ ਨਾਲ ਭਰੇ ਹਾਲ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਦਵਿੰਦਰ ਸਿੰਘ ਬਾਜਵਾ ਅਤੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਸ਼ਿਰਕਤ ਕਰਦਿਆਂ ਸਮੁੱਚੀਆਂ ਸੰਗਤਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਇਸ ਤੋਂ ਬਾਅਦ ਮਸ਼ਹੂਰ ਇੰਟਰਨੈਸ਼ਨਲ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਵੱਲੋ ਬਾਬਾ ਵਿਸ਼ਵਕਰਮਾ ਜੀ ਆਰਤੀ ਤੋਂ ਸ਼ੁਰੂ ਕਰਕੇ ਕਈ ਨਵੇਂ ਅਤੇ ਪੁਰਾਣੇ ਗੀਤਾਂ ਤੋਂ ਇਲਾਵਾ ਬਾਬਾ ਜੀ ਦੀ ਉਤਸਤ ਦੇ ਗੀਤ ਸੁਣਾਏ।ਓਹਨਾ ਨੇ ਜਲਦ ਹੀ ਮਾਰਕੀਟ ਵਿੱਚ ਆਉਣ ਵਾਲੀ ਟੈਲੀ ਫਿਲਮ ਕਿਸ਼ਨਾ ਮੋੜ ਦੇ ਗੀਤ ਵੀ ਸੁਣਾਏ। ਇਸ ਮੌਕੇ ਮਸ਼ਹੂਰ ਵੀਡੀਓ ਡਾਇਰੈਕਟਰ ਜਸਵੀਰ ਜੱਸੀ ਵੱਲੋਂ ਹਾਜਰੀ ਲਗਵਾਈ।ਸਭਾ ਵੱਲੋਂ ਓਹਨਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਚੇਅਰਮੈਨ ਜਸਵਿੰਦਰ ਸਿੰਘ ਗੋਲਡੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੋਕੇ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਕਲਸੀ,ਵਾਈਸ ਚੇਅਰਮੈਨ ਹਰਨੇਕ ਸਿੰਘ ਰੀਹਲ,ਖਜਾਨਚੀ ਬਹਾਦਰ ਸਿੰਘ, ਲੱਕੀ ਕਲਸੀ, ਜੈ ਸਿੰਘ ਚੱਕਲ,ਗੁਰਚਰਨ ਸਿੰਘ ਰਾਣਾ,ਵਨੀਤ ਕਾਲੀਆ, ਪਰਮਿੰਦਰ ਸਿੰਘ,ਲਖਬੀਰ ਲੱਕੀ, ਹੈਪੀ ਧੀਮਾਨ ,ਰਣਜੀਤ ਕਾਕਾ, ਮਾਸਟਰ ਗੁਰਮੁਖ ਸਿੰਘ,ਪ੍ਰੇਮ ਸਿੰਘ, ਅਵਤਾਰ ਸਿੰਘ ਕਲਸੀ, ਟਹਿਲ ਸਿੰਘਸਤਨਾਮ ਧੀਮਾਨ ,ਹਨੀ ਕਲਸੀ,ਪਰਮਿੰਦਰ ਧੀਮਾਨ, ਸੀਟੀ ਠੇਕੇਦਾਰ ਸਭਾ ਮੈਬਰਾਂ ਤੋਂ ਇਲਾਵਾ ਜ਼ੈਲਦਾਰ ਸਤਵਿੰਦਰ ਸਿੰਘ, ਹਰਨੇਕ ਸਿੰਘ,ਰਾਕੇਸ਼ ਕਾਲੀਆ, ਤੇ ਓਮਿੰਦਰ ਓਮਾ ਆਦਿ ਹਾਜਰ ਸਨ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…