nabaz-e-punjab.com

ਨਗਰ ਕੌਂਸਲ ਜੰਡਿਆਲਾ ਗੁਰੂ ਦੀ ਹਾਲਤ ਹੋਈ ਲਵਾਰਸਾਂ ਵਾਲੀ, ਲੋਕਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਮੁਸ਼ਕਲਾਂ ਦਾ ਸਾਮ੍ਹਣਾ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 17 ਜੂਨ:
ਸਥਾਨਕ ਸ਼ਹਿਰ ਦੇ ਵਿਕਾਸ ਕਾਰਜਾਂ ਤਹਿਤ ਗਲੀਆਂ ਬਜ਼ਾਰਾਂ ਨੂੰ ਸੁੰਦਰ ਬਨਾਉਣ ਲਈ ਅਕਾਲੀ ਭਾਜਪਾ ਦੇ ਰਾਜ ਦੌਰਾਨ ਇੰਟਰ ਲੌਕਿੰਗ ਟਾਇਲਾਂ ਬੜੇ ਜੋਰ ਸ਼ੋਰ ਨਾਲ ਲਗਾਈਆਂ ਗਈਆਂ ਸੀ। ਉਸੇ ਸਮੇਂ ਦੌਰਾਨ ਜੰਡਿਆਲਾ ਗੁਰੂ ਦੇ ਮੁਹੱਲੇ ਨਥੂਆਣਾ ਦਰਵਾਜ਼ਾ ਵਿੱਚ ਵੀ ਇਹ ਟਾਇਲਾਂ ਨਗਰ ਕੌਂਸਲ ਨੇ ਲਗਵਾਈਆਂ ਸੀ। ਸਥਾਨਕ ਮੁਹੱਲਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਦੇ ਠੇਕੇਦਾਰ ਵੱਲੌਂ ਇਹ ਟਾਇਲਾਂ ਗਲੀ ਵਿੱਚ ਬਿਨਾ ਵਧੀਆ ਬੇਸ ਬਨਾਉਣ ਤੋਂ ਸਿਰਫ ਰੇਤ ਵਿਛਾ ਕੇ ਚਿਣ ਦਿੱਤਿਆਂ ਗਈਆਂ ਸੀ। ਜੋ ਕਿ ਸਿਰਫ ਛੇ-ਸੱਤ ਮਹੀਨੇ ਬਾਦ ਹੀ ਉਖੜਨ ਲੱਗ ਪਈਆਂ। ਮੁਹੱਲਾ ਨਿਵਾਸੀ ਸਵਿੰਦਰ ਸਿੰਘ ਨੇ ਦੱਸਿਆ ਕਿ ਸਾਡੀਆਂ ਗਲੀਆਂ ਦਾ ਇਹ ਹਾਲ ਹੋ ਗਿਆ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਬੀਬੀ ਕਮਲਜੀਤ ਕੌਰ ਗੁਰਦੁਆਰਾ ਸਾਹਿਬ ਜਾ ਰਹੇ ਸੀ ਕੇ ਇਹਨਾਂ ਉਖੜੀਆਂ ਟਾਇਲਾਂ ਤੋਂ ਠੋਕਰ ਖਾ ਕੇ ਬਹੁਤ ਬੁਰੀ ਤਰ੍ਹਾਂ ਨਾਲ ਡਿੱਗੇ ਜਿਸ ਕਾਰਨ ਉਹਨਾਂ ਦਾ ਸਿਰ ਪਾੜ ਗਿਆ ਅਤੇ ਕਈ ਟਾਂਕੇ ਲਗਵਾਉਣੇ ਪਏ। ਇਹ ਰਸਤਾ ਤਪ ਅਸਥਾਨ ਬਾਬਾ ਹੰਦਾਲ ਜੀ ਨੂੰ ਜਾਂਦਾ ਹੋਣ ਕਾਰਨ ਇਸ ਗਲੀ ਵਿੱਚ ਕਾਫੀ ਆਵਾਜਾਈ ਰਹਿੰਦੀ ਹੈ। ਪਰ ਇਹਨਾਂ ਉਖੜੀਆਂ ਟਾਇਲਾਂ ਕਾਰਨ ਰੋਜ ਰਾਹਗੀਰਾਂ ਨਾਲ ਕੋਈ ਨਾ ਕੋਈ ਘਟਨਾ ਵਾਪਰਦੀ ਹੈ। ਪਰ ਨਗਰ ਕੌਂਸਲ ਜੰਡਿਆਲਾ ਗੁਰੂ ਵਲੋਂ ਇਹਨਾਂ ਗਲਤ ਹੋਏ ਕੰਮਾਂ ਦੀ ਤਫਤੀਸ਼ ਕਰਨ ਦੀ ਲੋੜ ਨਹੀਂ ਸਮਝੀ ਜਾ ਰਹੀ।ਚਹੇਤੇ ਠੇਕੇਦਾਰਾਂ ਵਲੋਂ ਬਣਾਏ ਗਏ ਇਹਨਾਂ ਗਲੀਆਂ ਬਜ਼ਾਰਾਂ ਦੀ ਇੰਸਪੈਕਸ਼ਨ ਕੀਤੇ ਬਿਨਾਂ ਹੀ ਠੇਕੇਦਾਰਾਂ ਨੂੰ ਬਣਦੀ ਰਕਮ ਦੀ ਅਦਾਇਗੀ ਵੀ ਨਗਰ ਕੌਸਲ ਕਰ ਚੁਕਾਂ ਹੈ। ਲੋਕਾਂ ਨੇ ਦੱਬੀ ਜ਼ਬਾਨ ਵਿੱਚ ਕਿਹਾ ਕਿ ਉਸ ਸਮੇਂ ਦੇ ਅਦਿਕਾਰੀਆਂ ਵਲੋਂ ਖੁਦ ਹੀ ਠੇਕੇ ਲੈ ਕੇ ਅਤੇ ਘਟੀਆ ਕੰਮ ਕਰ ਕੇ ਸਰਕਾਰ ਦੇ ਲੱਖਾਂ ਰੁਪਏ ਡਕਾਰ ਕੇ ਚਲਦੇ ਬਨੇ ਹਨ। ਲੋਕਾਂ ਦਾ ਕਹਿਨਾ ਹੈ ਕਿ ਇਹਨਾਂ ਧਾਂਦਲੀਆਂ ਤੋਂ ਤੰਗ ਆ ਕੇ ਅਸੀਂ ਇਸ ਵਾਰ ਕਾਂਗਰਸ ਨੂੰ ਜਿਤਵਾਇਆ ਹੈ। ਪਰ ਵੋਟ ਲੈਣ ਸਮੇਂ ਇਹ ਸਿਆਸੀ ਨੇਤਾ ਸਾਨੂੰ ਲੋਕਾਂ ਨੂੰ ਗਲੇ ਲਾ ਲਾ ਕੇ ਅਤੇ ਹੱਥ ਅੱਡ ਅੱਡ ਕੇ ਵੋਟਾਂ ਲੈਂਦੇ ਹਨ। ਪਰ ਜਿੱਤਣ ਪਿੱਛੋਂ ਜੰਨਤਾ ਦੀ ਕੋਈ ਸੁਣਵਾਈ ਨਹੀਂ ਹੁੰਦੀ।ਇਸੇ ਤਰ੍ਹਾਂ ਹੀ ਇੱਥੋਂ ਕਾਂਗਰਸ ਦੇ ਜਿੱਤਣ ਤੋਂ ਲੱਗ ਭੱਗ ਤਿੰਨ ਮਹੀਨੇ ਬਾਅਦ ਵੀ ਨਗਰ ਕੋਂਸਲ ਜੰਡਿਆਲਾ ਗੁਰੂ ਦਾ ਕੋਈ ਵਾਲੀ ਵਾਰਸ ਨਹੀਂ ਹੈ। ਇਸ ਮੌਕੇ ਅਵਤਾਰ ਸਿੰਘ, ਸਤਨਾਮ ਸਿੰਘ,ਬਿਕਰਮਜੀਤ ਸਿੰਘ, ਭੀਮ ਸੇਨ, ਸਵਿੰਦਰ ਸਿੰਘ, ਸਰੂਪ ਸਿੰਘ ਸਰੂਪੀ, ਪਰਮਜੀਤ ਸਿੰਘ ਅਤੇ ਹੋਰ ਮੁਹੱਲਾ ਨਿਵਾਸੀ ਮੌਜੂਦ ਸਨ। ਸਥਾਨਕ ਨਿਵਾਸੀਆਂ ਵਲੋਂ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਗਈ ਹੈ ਕਿ ਨਗਰ ਕੋਂਸਲ ਜੰਡਿਆਲਾ ਗੁਰੂ ਵਲ ਧਿਆਨ ਦੇਣ ਤਾਂ ਜੋ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਸ਼ਹਿਰ ਨਿਵਾਸੀਆਂ ਨੂੰ ਰਾਹਤ ਮਿਲ ਸਕੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…