ਸਮਾਜ ਸੇਵੀ ਸੰਸਥਾ ‘ਪ੍ਰਭ ਆਸਰਾ’ ਵਿੱਚ ਛੇ ਲਾਵਾਰਿਸ ਵਿਅਕਤੀਆਂ ਨੂੰ ਮਿਲੀ ਸ਼ਰਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 31 ਅਕਤੂਬਰ:
ਸ਼ਹਿਰ ਵਿਚ ਲਵਾਰਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ‘ ਸੰਸਥਾ ਵਿਚ ਛੇ ਹੋਰ ਲਵਾਰਸ ਬੇਸਹਾਰਾਂ ਨਾਗਰਿਕਾਂ ਨੂੰ ਸ਼ਰਨ ਮਿਲੀ, ਪ੍ਰਬੰਧਕਾਂ ਵੱਲੋਂਇਨਾਂ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ਼ ਸ਼ੁਰੂ ਕਰ ਦਿੱਤਾ ਗਿਆ। ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੇਵ ਸਿੰਘ (80) ਅਨੁਸਾਰ ਉਹਨਾਂ ਦੇ ਵਾਰਸਾਂ ਨੇ ਘਰੇਲੂ ਝਗੜੇ ਕਾਰਣ ਘਰੋਂ ਬਾਹਰ ਕੱਢ ਦਿਤਾ, ਜਿਸ ਦੀ ਸ਼ਿਕਾਇਤ ਗੁਰਦੇਵ ਸਿੰਘ ਜੀ ਨੇ ਪ੍ਰਸ਼ਾਸ਼ਨ ਨੂੰ ਕੀਤੀ ਪਰ ਅਜੇ ਤੱਕ ਕਿਤੋਂ ਵੀ ਕੋਈ ਇਨਸਾਫ ਨਾ ਮਿਲਿਆ ਤੇ ਸਹਾਰਾਂ ਲਭਦੇ ਲਭਦੇ ਅਖੀਰ ਵਿੱਚ ਉਹ ਜ਼ਿੰਦਗੀ ਦੇ ਦਿਨ ਕਟਣ ਲਈ ਪ੍ਰਭ ਆਸਰਾ ਕੁਰਾਲੀ ਵਿਖੇ ਪਹੁੰਚੇ ਜਿਥੇ ਪ੍ਰਬੰਧਕਾਂ ਵਲੋਂ ਦਾਖਿਲ ਕਰਕੇ ਸੇਵਾ ਸੰਭਾਲ ਸੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਮਨੋਹਰ (40) ਬੇਸਹਾਰਾ ਵਿਆਕਤੀ ਨੂੰ ਪੀਜੀਆਈ ਵੱਲੋਂ ਸੇਵਾ ਸੰਭਾਲ ਤੇ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ 9 ਜੋ ਆਪਣੇ ਵਾਰਸਾਂ ਬਾਰੇ ਦਸਣ ਤੋਂ ਅਸਮਰਥ ਹੈ। ਇੰਝ ਹੀ ਮੀਰਾ ਬਤਰਾ (63) ਤੇ ਉਸਦਾ ਬੇਟਾ ਵਿਮਲ ਬਤਰਾ (38) ਜਿਨਾ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਤੇ ਉਹਨਾਂ ਦੀ ਸੇਵਾ ਸੰਭਾਲ ਲਈ ਕੋਈ ਨਾ ਹੋਣ ਕਾਰਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਿਲੀ ਦੀ ਪ੍ਰਬੰਧਕ ਕਮੇਟੀ ਵੱਲੋਂ ‘ਪ੍ਰਭ ਆਸਰਾ‘ ਸੰਸਥਾ ਵਿਖੇ ਦਾਖਲ ਕਰਵਾਇਆ ਗਿਆ। ਇਸੇ ਤਰ੍ਹਾਂ ਨਵਨੀਤ ਕੌਰ (28) ਤੇ ਪਰਮਿੰਦਰ ਕੌਰ (25) ਜਿਨਾ ਦੀ ਮਾਨਸਿਕ ਤੇ ਸਰੀਰਕ ਹਾਲਤ ਠੀਕ ਨਹੀਂ ਸੀ ਆਪਣੀ ਬਜ਼ੁਰਗ ਮਾਂ ਨਾਲ ਪਿੰਡ ਕਿਲਾ ਲਾਲ ਸਿੰਘ ਵਿੱਚ ਰਹਿ ਰਹੀਆਂ ਸਨ। ਮਾਤਾ ਤੋਂ ਇਹਨਾਂ ਦੀ ਸੇਵਾ ਸੰਭਾਲ ਨਹੀਂ ਸੀ ਹੋ ਰਹੀ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਦੀ ਮਦਦ ਨਾਲ ‘ਪ੍ਰਭ ਆਸਰਾ ‘ ਵਿਖੇ ਦਾਖਿਲ ਕਰਵਾਇਆ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…