Share on Facebook Share on Twitter Share on Google+ Share on Pinterest Share on Linkedin ਹੈਲਪਿੰਗ ਹੈਪਲੈਸ ਦੀ ਮਦਦ ਨਾਲ ਦੁਬਈ ਤੋਂ ਤਿੰਨ ਮਹੀਨੇ ਬਾਅਦ ਆਪਣੇ ਘਰ ਪਰਤੇ 6 ਨੌਜਵਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ: ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੇ 6 ਨੌਜਵਾਨ ਅਮਨਦੀਪ, ਪਵਨ ਕੁਮਾਰ, ਸਤਨਾਮ ਸਿੰਘ, ਰੋਸਨ ਲਾਲ ਤੇ ਕਰਨਬੀਰ ਅਤੇ ਕੁਲਬੀਰ ਸਿੰਘ, ਜੋ ਕਿ ਅਕਤੂਬਰ ਮਹੀਨੇ ਵਿਚ ਦੁਬਈ ਵਿਚ ਕੰਮ ਕਰਨ ਲਈ ਗਏ ਸਨ, ਹੈਲਪਿੰਗ ਹੈਪਲੈਸ ਦੀ ਮਦਦ ਨਾਲ ਆਪਣੇ ਘਰ ਪਹੁੰਚੇ ਹਨ। ਇਸ ਮੌਕੇ ਮੌਜੂਦ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਏਜੰਟਾਂ ਨੇ ਉਹਨਾਂ ਕੋਲੋਂ 2-2 ਲੱਖ ਰੁਪਏ ਲੈ ਕਿ ਉਹਨਾਂ ਨੂੰ ਦੁਬਈ ਦੀ ਇੱਕ ਕੰਪਨੀ ਵਿਚ ਕਾਰਪੇਂਟਰ ਦੇ ਕੰਮ ਕਰਨ ਲਈ ਭੇਜਿਆ ਸੀ ਪਰ ਉਥੇ ਜਾਂਦਿਆ ਹੀ ਏਅਰਪੋਰਟ ਤੋਂ ਉਹਨਾਂ ਦੇ ਪਾਸਪੋਰਟ ਲੈ ਲਏ ਗਏ ਅਤੇ ਉਹਨਾਂ ਨੂੰ ਉਥੇ ਲੈ ਗਏ। ਜਿਥੇ ਪਹਿਲਾਂ ਹੀ ਇਕ ਕਮਰੇ ਵਿੱਚ 15 ਬੰਦੇ ਰਹਿੰਦੇ ਸਨ। ਉਹਨਾਂ ਨੂੰ ਵੀ ਉਥੇ ਲੈ ਜਾ ਕਿ ਤਾੜ ਦਿੱਤਾ ਗਿਆ। ਫਿਰ ਉਹਨਾਂ ਤੋਂ ਕਾਰਪੇਂਟਰ ਦੀ ਥਾਂ ਤੇ ਰੇਤੇ ਵਿੱਚ ਲੇਬਰ ਦਾ ਕੰਮ ਕਰਵਾਇਆ ਗਿਆ ਤੇ ਉਹਨਾਂ ਨੂੰ ਖਾਣ ਲਈ ਖਾਣਾ ਵੀ ਨਹੀਂ ਸੀ ਦਿੱਤਾ ਜਾਂਦਾ। ਉਹਨਾਂ ਦਸਿਆ ਕਿ ਜਦੋਂ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਤਾਂ ਉਹਨਾਂ ਨੂੰ ਖਾਣਾ ਦੇਣਾ ਵੀ ਬੰਦ ਕਰ ਦਿੱਤਾ ਤੇ ਉਹਨਾਂ ਨੂੰ ਰਹਿਣ ਵਾਲੀ ਥਾਂ ਤੋਂ ਵੀ ਬਾਹਰ ਕੱਢ ਦਿੱਤਾ। ਪਰ ਉਥੇ ਹੀ ਚੀਨੀ ਬੰਦੇ ਵੀ ਕੰਮ ਕਰਦੇ ਸਨ ਉਹਨਾ ਨੂੰ ਖਾਣਾ ਵੀ ਸਹੀ ਮਿਲਦਾ ਸੀ ਤੇ ਕੰਮ ਦੇ ਪੈਸੇ ਵੀ ਪੂਰੇ ਟਾਇਮ ਤੇ ਮਿਲਦੇ ਸਨ। ਉਹਨਾਂ ਨੂੰ ਉਥੇ ਰਹਿਣਾ ਬਹੁਤ ਅੋਖਾ ਹੋ ਰਿਹਾ ਸੀ ਤੇ ਉਹ ਆਪਣੇ ਘਰ ਤੋਂ ਪੈਸੇ ਮੰਗਵਾ ਕਿ ਖਾਣਾ ਖਾ ਰਹੇ ਸਨ। ਜਦੋਂ ਉਹਨਾਂ ਨੇ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਹੁਣ ਤੁਹਾਨੂੰ ਇੱਥੇ ਹੀ ਰਹਿਣਾਂ ਪਵੇਗਾ। ਉਹ ਤੁਹਾਨੂੰ ਵਾਪਿਸ ਨਹੀਂ ਬੁਲਾ ਸਕਦਾ। ਫਿਰ ਉਹਨਾਂ ਨੇ ਬੀਬੀ ਰਾਮੂਵਾਲੀਆ ਨਾਲ ਸੰਪਰਕ ਕੀਤਾ ਤੇ ਉਹਨਾ ਨੇ ਉਹਨਾਂ ਦੀ ਮੱਦਦ ਕੀਤੀ। ਜਿਸ ਦੇ ਸਦਕਾ ਉਹਨਾਂ ਦੇ ਪਾਸਪੋਰਟ ਕੰਪਨੀ ਨੇ ਵਾਪਿਸ ਦੇ ਦਿਤੇ ਤਾਂ ਹੀ ਉਹ 28 ਦਸੰਬਰ ਨੂੰ ਆਪਣੇ ਘਰ ਵਾਪਸ ਆ ਸਕੇ। ਇਸ ਮੌਕੇ ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਨਾਲ ਦੁਬਈ ਭੇਜਣ ਦਾ ਲਾਲਚ ਦੇ ਕਿ ਏਜੰਟਾਂ ਨੇ ਇਹਨਾ ਨੌਜਵਾਨਾਂ ਨਾਲ ਠੱਗੀ ਮਾਰੀ ਤੇ ਇਹਨਾ ਦੀ ਜਾਨ ਲੈਣ ਦਾ ਵੀ ਯਤਨ ਕੀਤਾ ਗਿਆ। ਉਹ ਭਾਰਤੀ ਐਬੰਸੀ ਦੀ ਮੱਦਦ ਨਾਲ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਲੈ ਕਿ ਆਉਣ ਵਿਚ ਸਫਲ ਹੋਏ ਹਨ। ਹੁਣ ਉਹ ਉੱਚ ਅਧਿਕਾਰੀਆਂ ਨੂੰ ਮਿਲ ਕਿ ਏਜੰਟਾਂ ਤੋਂ ਇਹਨਾਂ ਦੇ ਪੈਸੇ ਵਾਪਸ ਕਰਵਾਉਣ ਵਿਚ ਵੀ ਮੱਦਦ ਕਰਾਂਗੇ। ਇਸ ਮੌਕੇ ਅਰਵਿੰਦਰ ਸਿੰਘ ਭੁੱਲਰ, ਸਕੱਤਰ ਕੁਲਦੀਪ ਸਿੰਘ ਬੈਂਰੋਪੁਰ, ਸ਼ਿਵ ਕੁਮਾਰ ਸਲਾਹਕਾਰ, ਤਨਵੀਰ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ