Share on Facebook Share on Twitter Share on Google+ Share on Pinterest Share on Linkedin ਹਰ ਘਰ ਵਿੱਚ ਇੱਕ ਨੌਕਰੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਹੁਨਰ ਵਿਕਾਸ ਕੇਂਦਰ ਅਹਿਮ ਭੂਮੀਕਾ ਨਿਭਾਉਣਗੇ: ਚੰਨੀ ਹੁਨਰ ਵਿਕਾਸ ਕੇਂਦਰ ਤੇ ਸਰਕਾਰੀ ਤਕਨੀਕੀ ਸੰਸਥਾਵਾਂ ’ਚ ਲੈਬ ਸਥਾਪਿਤ ਕਰਨ ਲਈ ਵੱਡੇ ਸਨਅਤੀ ਘਰਾਣਿਆ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਅਪਰੈਲ: ਪੰਜਾਬ ਸਰਕਾਰ ਵਲੋਂ ਹਰ ਘਰ ਵਿਚ ਇੱਕ ਨੋਕਰੀ ਦੇਣ ਦੇ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਨੂੰ ਪੂਰਾ ਕਰਨ ਵਿਚ ਪੰਜਾਬ ਦੇ ਹੁਨਰ ਵਿਕਾਸ ਕੇਂਦਰ ਅਹਿਮ ਭੂਮੀਕਾ ਨਿਭਾਉਣਗੇ। ਉਡੀਸਾ ਦੀ ਸੈਚੀਊਰੀਅਨ ਯੂਨੀਵਰਸਿਟੀ ਆਫ ਟੈਕਨਾਲੋਜੀ ਐਂਡ ਮਨੇਜਮੈਂਟ ਦੇ ਚਾਰ ਰੋਜਾ ਦੌਰੇ ਤੋਂ ਪਰਤੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਹੁਨਰ ਵਿਕਾਸ ਕੇਂਦਰ ਵਿਚ ਅਧੂਨਿਕ ਤਕਨੀਕਾਂ ਦੇ ਅਨੁਸਾਰ ਮੌਜੂਦਾਂ ਅਤੇ ਭਵਿੱਖ ਦੀਆਂ ਲੌੜਾਂ ਨੂੰ ਦੇਖਦਿਆਂ ਖਰੜਾ ਤਿਆਰ ਕੀਤਾ ਜਾਵੇ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਅਸਾਨੀ ਨਾਲ ਅੰਤਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਵਿਚ ਨੌਕਰੀ ਹਾਸਲ ਕਰਨ ਦੇ ਯੋਗ ਬਣਾਇਆਂ ਜਾ ਸਕੇ। ਹੁਨਰ ਵਿਕਾਸ ਖੇਤਰ ਵਿਚ ਹੋ ਰਹੀ ਤਰੱਕੀ ਨੂੰ ਨੇੜਿਓ ਘੋਖਣ ਲਈ ਸ੍ਰੀ ਚੰਨੀ ਵਲੋਂ ਤਕਨੀਕੀ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਉਡੀਸਾ ਦੀ ਸੈਂਚੀਉਰੀਅਨ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਤਕਨੀਕੀ ਸਿੱਖਿਆ ਮੰਤਰੀ ਵੱਲੋਂ ਇਸ ਮੌਕੇ ਯੁਨੀਵਰਸਿਟੀ ਦੇ ਮੁਖੀ ਸ੍ਰੀ ਮੁਕਤਾ ਮਿਸ਼ਰਾ ਨਾਲ ਲੰਮੀਆਂ ਵਿਚਾਰਾਂ ਕੀਤੀਆਂ ਗਈਆਂ, ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਹੁਨਰ ਵਿਕਾਸ ਕੇਂਦਰਾਂ ਵੱਲੋਂ ਸਮਜਿਕ ਕਦਰਾਂ ਕੀਮਤਾਂ ਦੀ ਜੁੰਮੇਵਾਰੀ ਨੂੰ ਬਾਖੂਬੀ ਨਿਭਾਉਣ ਦੇ ਨਾਲ ਨਾਲ ਸਮਾਜ ਦੇ ਵਿਕਾਸ ਲਈ ਪ੍ਰਗਤੀਸ਼ੀਲ ਭੂਮੀਕਾ ਨਿਭਾਈ ਜਾ ਰਹੀ ਹੈ। ਸ੍ਰੀ ਚੰਨੀ ਵਲੋਂ ਯੂਨੀਵਰਸਿਟੀ ਦੇ ਭੁਵਨੇਸ਼ਵਰ ਨਜਦੀਕ ਕੇਂਦਰ ਜਤਨੀ ਅਤੇ ਜਿਲ੍ਹਾ ਗਜਾਪਤੀ ਦੇ ਕਬਾਈਲੀ ਖੇਤਰ ਪਾਰਾਲੇਖਾਮੁੰਡੀ ਕੇਂਦਰਾਂ ਦਾ ਦੌਰਾ ਕੀਤਾ ਗਿਆ।ਜਿਕਰਯੋਗ ਹੈ ਕਿ ਇਸ ਯੂਨੀਵਰਸਿਟੀ ਵਲੋਂ ਸ਼ਹਿਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ਵਿਚ ਵੀ ਹੁਨਰ ਵਿਕਾਸ ਕੇਂਦਰ ਚਲਾਏ ਜਾ ਰਹੇ ਹਨ। ਇਨਾਂ ਕੇਂਦਰਾਂ ਦੇ ਦੌਰੇ ਮੌਕੇ ਸ੍ਰੀ ਚੰਨੀ ਹੁਨਰ ਵਿਕਾਸ ਕੇਂਦਰਾਂ ਵਿਚ ਚਲਾਏ ਜਾ ਰਹੇ ਕੈਫੇ ਕੌਫੀ ਡੇ ਲੈਬ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਜਿੱਥੇ ਗੂੰਗੇ-ਬੋਲੇ ਬੱਚਿਆਂ ਲਈ ਅਧੁਨਿਕ ਤਕਨੀਕ ਰਾਹੀਂ ਹੁਨਰ ਵਿਕਾਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ।ਯੂਨੀਵਰਸਿਟੀ ਦੇ ਹੁਨਰ ਵਿਕਾਸ ਕੇਂਦਰਾ ਵਿਚ ਵੈਲਡਿੰਗ ਅਤੇ ਫਰਨੀਚਰ ਦੇ ਹੋ ਰਹੇ ਅਸਲ ਉਤਪਾਦਨ ਨੂੰ ਦੇਖ ਕੇ ਸ੍ਰੀ ਚੰਨੀ ਨੇ ਇਸ ਤਰਜ ‘ਤੇ ਸੂਬੇ ਦੇ ਕੇਂਦਰਾ ਵਿਚ ਵੀ ਇਸ ਨੂੰ ਲਾਗੂ ਕਰਨ ਲਈ ਵਿਚਾਰ ਕਰਨ ਲਈ ਅਧਿਕਾਰੀਆਂ ਨੂੰ ਕਿਹਾ। ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਨੇ ਹੁਨਰ ਵਿਕਾਸ ਕੇਂਦਰਾਂ ਵਿਚ ਸਿਖਲਾਈ ਹਾਸਿਲ ਕਰ ਰਹੇ ਨੌਜਵਾਨਾਂ ਨਾਲ ਵੀ ਖੁਲ ਕੇ ਵਿਚਾਰ ਵਟਾਂਦਰਾ ਕੀਤਾ। ਸ੍ਰੀ ਚੰਨੀ ਨੇ ਇਸ ਮੌਕੇ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਦੇ ਹੁਨਰ ਵਿਕਾਸ ਕੇਂਦਰਾ ਅਤੇ ਤਕਨੀਕੀ ਸਿੱਖਿਆ ਕੇਂਦਰਾ ਵਿਚ ਵੀ ਵੱਡੇ ਉਦਯੋਗਿਕ ਘਰਾਣਿਆ ਜਿਵੇਂ ਅਸ਼ੋਕ ਲੇਹਲੈਂਡ, ਯਾਮਾ, ਹੁੰਡਿਆਈ, ਸ਼ਿਨਾਇਡਰ ਇਲੈਕਟ੍ਰਿਕ, ਗੋਦਰੇਜ ਅਤੇ ਬੀ.ਈ.ਐਮ.ਐਲ ਆਦਿ ਦੇ ਲੈਬ ਸਥਾਪਤ ਕਰਨ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਵਿਭਾਗ ਦੇ ਪੱਧਰ ‘ਤੇ ਕਾਰਵਾਈ ਅਰੰਭੀ ਜਾਵੇ। ਇਸ ਦੌਰ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਦੇ ਨਾਲ ਸ੍ਰੀ ਕਾਹਨ ਸਿੰਘ ਪੰਨੂ ਸਕੱਤਰ ਕਮ ਮਿਸ਼ਨ ਡਾਇਰੈਕਟਰ, ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ, ਸ੍ਰੀਮਤੀ ਦਲਜੀਤ ਕੌਰ ਅਤੇ ਮੋਹਨਬੀਰ ਸਿੰਘ ਦੋਵੇਂ ਵਧੀਕ ਡਾਇਰੈਕਟਰ ਅਤੇ ਮਨਿੰਦਰਪਾਲ ਸਿੰਘ ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਵੀ ਮੌਜੂਦ ਰਹੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ