ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ-3.0 ਦੀ ਅਧੀਨ ਸਕਿੱਲ ਟਰੇਨਿੰਗ ਸ਼ੁਰੂ: ਡੀਸੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਮੁਫ਼ਤ ਹੁਨਰ ਟਰੇਨਿੰਗ ਦੇ ਕੇ ਕੁਸ਼ਲ ਕੀਤਾ ਜਾਂਦਾ ਹੈ ਤਾਂ ਜੋ ਉਹ ਸਮੇ ਦੇ ਹਾਣੀ ਬਣ ਸਕਣ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਦੇ ਹਨ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੌਜਨਾਂ-3.0 ਦੇ ਅਧੀਨ ਮੁਹਾਲੀ ਜ਼ਿਲ੍ਹੇ ਵਿਚ ਸਕਿੱਲ ਟਰੇਨਿੰਗ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਵੱਲੋਂ ਦੱਸਿਆਂ ਗਿਆ ਕਿ ਜੀ ਆਰ ਡੀ ਟੈਕਨੀਕਲ ਐਜੂਕੇਸ਼ਨ ਸੁਸਾਇਟੀ, ਭਾਗੋ ਮਾਜਰਾਂ ਵਿਖੇ ਫੀਲਡ ਟੈਕਨੀਸੀਅਨ ਕੰਪਿਊਟਿੰਗ ਐਂਡ ਪੈਰੀਫੀਅਲ ਨਾਮੀ ਜੌਬ ਰੋਲਸ ਅਧੀਨ ਟਰੇਨਿੰਗ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ-3.0 ਅਧੀਨ ਪੇਂਡੂ ਅਤੇ ਸ਼ਹਿਰੀ ਨੌਜਵਾਨ ਟਰੇਨਿੰਗ ਲੈ ਸਕਦੇ ਹਨ। ਇਸ ਟਰੇਨਿੰਗ ਅਧੀਨ ਸਿਖਿਆਰਥੀਆਂ ਨੂੰ ਵੈਲਕਮ ਕਿਟ ਦੇ ਨਾਲ ਨਾਲ ਕਿਤਾਬਾਂ ਵੀ ਮੁਫ਼ਤ ਦਿੱਤੀਆ ਜਾਣਗੀਆਂ ਅਤੇ ਸਫਲਤਾ ਪੂਰਵਕ ਪਾਸ ਲੜਕੀਆਂ ਨੂੰ ਘਰ ਤੋਂ ਸੈਂਟਰ ਤੱਕ ਆਉਣ ਜਾਣ ਦਾ ਖਰਚਾ ਵੀ ਦਿੱਤਾ ਜਾਂਦਾ ਹੈ ਅਤੇ ਪੋਸਟ ਪਲੈਸਮੈਂਟ ਸੁਪੋਰਟ ਵੀ ਦਿੱਤੀ ਜਾਵੇਗੀ।
ਇਸ ਮੌਕੇ ਗੁਰਪ੍ਰੀਤ ਸਿੰਘ ਬਲਾਕ ਮਿਸ਼ਨ ਮੈਨੇਜਰ ਵੱਲੋਂ ਸਿਖਿਆਰਥੀਆਂ ਨੂੰ ਵੈਲਕਮ ਕਿੱਟ ਵੰਡਦੇ ਹੋਏ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਲੜਕੇ ਅਤੇ ਲੜਕੀਆਂ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਅਧੀਨ ਟਰੇਨਿੰਗ ਲੈ ਕੇ ਆਪਣੇ ਆਪ ਨੂੰ ਨੌਕਰੀ ਯੋਗ ਬਣਾ ਸਕਦੇ ਹਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਹੋਰ ਵਧੇਰੇ ਕੋਰਸਾ ਅਤੇ ਸਕਿੱਲ ਸੈਂਟਰ ਦੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ-453 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਮਾਨਸੀ ਭਾਮਰੀ, ਟਰੇਨਿੰਗ ਅਤੇ ਪਲੈਸਮੈਂਟ ਅਫ਼ਸਰ ਅਤੇ ਜਗਪ੍ਰੀਤ ਸਿੰਘ ਸੋਸ਼ਲ ਮੋਬਾਲੀਜੇਸ਼ਨ ਮੈਨੇਜਰ ਪੰਜਾਬ ਹੁਨਰ ਵਿਕਾਸ ਮਿਸ਼ਨ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …