ਸਕਾਈ ਰਾਕ ਸਿਟੀ ਪੀੜਤ ਫੋਰਮ ਵੱਲੋਂ ਪ੍ਰਧਾਨ ਵਿਰੁੱਧ ਗਮਾਡਾ ਦੇ ਬਾਹਰ ਵਿਸ਼ਾਲ ਧਰਨਾ ਤੇ ਰੋਸ ਰੈਲੀ

ਸੁਸਾਇਟੀ ਦੇ ਪ੍ਰਧਾਨ ਦੇ ਪੁੱਤਰ ਅਤੇ ਮੈਨੇਜਰ ਨੇ ਦੋਸ਼ ਨਕਾਰੇ, ਇਨਸਾਫ਼ ਦੀ ਮੰਗ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਸਕਾਈ ਰਾਕ ਸਿਟੀ ਪੀੜਿਤ ਫੋਰਮ ਵੱਲੋਂ ਪ੍ਰਧਾਨ ਦਿਲਮੋਹਨ ਸਿੰਘ ਦੀ ਅਗਵਾਈ ਵਿੱਚ ਅੱਜ ਗਮਾਡਾ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਡੀ ਸੀ ਦਫ਼ਤਰ ਤੱਕ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਕਾਈ ਰਾਕ ਸੁਸਾਇਟੀ ਦਾ ਪ੍ਰਧਾਨ ਨਵਜੀਤ ਸਿੰਘ ਭਾਵੇਂ ਇਸ ਸਮੇਂ ਜੇਲ੍ਹ ਵਿੱਚ ਹੈ ਪਰ ਉਹ ਜੇਲ੍ਹ ਵਿਚ ਵੀਆਈਪੀ ਸਹੂਲਤਾਂ ਮਾਣ ਰਿਹਾ ਹੈ। ਉਸਦੀ ਪਤਨੀ ਖ਼ਿਲਾਫ਼ ਵੀ ਮਾਮਲਾ ਦਰਜ ਹੈ ਪਰ ਉਸਦੀ ਪਤਨੀ ਨੂੰ ਪੁਲੀਸ ਵੱਲੋਂ ਅਜੇ ਤਕ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ 3 ਮਈ 2017 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪੁਲੀਸ ਨੂੰ ਹੁਕਮ ਦਿੱਤੇ ਸਨ ਕਿ ਇਸ ਸਾਰੇ ਘਪਲੇ ਦੀ ਜਾਂਚ ਕੀਤੀ ਜਾਵੇ ਪਰ ਪੁਲੀਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲੀਸ ਵਲੋੱ ਹੋਰਨਾਂ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੇ ਜਾਣਾਂ ਕਈ ਤਰਾਂ ਦੇ ਸਵਾਲ ਖੜੇ ਕਰਦਾ ਹੈ। ਉਹਨਾਂ ਮੰਗ ਕੀਤੀ ਕਿ ਸੁਸਾਇਟੀ ਦੇ ਪਲਾਟਾਂ ਅਤੇ ਫਲੈਟਾਂ ਵਿੱਚ ਘਪਲੇਬਾਜੀ ਕਰਨ ਵਾਲੇ ਸਾਰੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਗਮਾਡਾ ਦੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।
ਉਧਰ, ਦੂਜੇ ਪਾਸੇ ਸਕਾਈ ਰਾਕ ਸਿਟੀ ਵੈਲਫੇਅਰ ਸੋਸਾਇਟੀ ਦੇ ਐਮ.ਡੀ ਨਵਜੀਤ ਸਿੰਘ ਦੇ ਪੁੱਤਰ ਨਵਸੀਰਤ ਸਿੰਘ ਅਤੇ ਉਨ੍ਹਾਂ ਦੇ ਮੈਨੇਜਰ ਰਵੀ ਤਿਆਗੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੋਸਾਇਟੀ ਨੇ ਨਾ ਪਹਿਲਾਂ ਕਦੇ ਕਿਸੇ ਨਾਲ ਧੋਖਾ ਜਾਂ ਠੱਗੀ ਕੀਤੀ ਸੀ ਅਤੇ ਨਾ ਹੁਣ ਕੀਤੀ ਜਾ ਰਹੀ ਹੈ ਪਰ ਜੋ ਲੋਕ ਕੇਵਲ ਪਲਾਟ ਦੀ ਕੀਮਤ ਤੇ ਅੱਧਾ ਪੈਸਾ ਵੀ ਨਾ ਜਮ੍ਹਾ ਕਰਵਾਇਆ ਹੋਵੇ ਅਜਿਹੇ ਕੋਈ ਵੀ ਮੈਂਬਰ ਪਲਾਟ ਲੈਣ ਦੇ ਅਧਿਕਾਰੀ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਦਾ ਕਾਰਜ ਪਹਿਲਾਂ ਵੀ ਸਹੀ ਸੀ ਅਤੇ ਅੱਜ ਵੀ ਸਹੀ ਹੈ ਸਿਰਫ ਐਨਾ ਹੈ ਕਿ ਉਹ ਭੂ-ਮਾਫੀਆ ਜਾਂ ਫਿਰ ਕਿਸੇ ਹੋਰ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਆਪਣੇ ਬਾਕੀ ਪੈਸੇ ਜਮ੍ਹਾ ਕਰਵਾ ਕੇ ਆਪਣੇ ਪਲਾਟ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸੋਸਾਇਟੀ ਦੇ ਕਾਰਜ ਨੂੰ ਜਾਣਨਾ ਹੈ ਤਾਂ ਜੋ ਲੋਕ ਅਲਾਟ ਕੀਤੇ ਗਏ ਪਲਾਟਾਂ ਵਿੱਚ ਮਕਾਨ ਬਣਾ ਕੇ ਰਹਿ ਰਹੇ ਹਨ। ਉਨ੍ਹਾਂ ਤੋਂ ਚੰਗੀ ਤਰ੍ਹਾਂ ਲੈ ਸਕਦੇ ਹਨ। ਨਵਸੀਰਤ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਬੇਕਸੂਰ ਹਨ ਉਨ੍ਹਾਂ ਨੂੰ ਕਿਸੇ ਸਾਜਿਸ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੀਡੀਆ ਅਤੇ ਪੁਲੀਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…