Nabaz-e-punjab.com

ਹੋਂਦ ਚਿੱਲੜ ਵਿੱਚ ਕਾਤਲਾ ਨੇ ਗੁਰੂ ਨਾਨਕ ਦੀ ਸਿੱਖੀ ਦੀ ਹੋਂਦ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕੀਤਾ: ਪੀਰ ਮੁਹੰਮਦ

ਸਿੱਖੀ ਨੂੰ ਮਿਟਾਉਣ ਵਾਲੇ ਖ਼ੁਦ ਮਿਟ ਗਏ ਪਰ ਖਾਲਸਈ ਪਰਚਮ ਦੁਨੀਆ ਵਿੱਚ ਝੂਲ ਰਿਹਾ ਹੈ: ਘੋਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਨਵੰਬਰ:
ਅੱਜ ਰਿਵਾੜੀ ਤੋਂ 21 ਕਿੱਲੋਮੀਟਰ ਦੂਰੀ ਤੇ ਸਥਿਤ ਪਿੰਡ ਹੋਂਦ ਚਿੱਲੜ ਦੇ ਖੰਡਰਾਂ ਵਿੱਚ ਸ਼ਹੀਦ ਕੀਤੇ 32 ਸਿੱਖਾਂ ਦੀ ਯਾਦ ਵਿੱਚ ਕੀਤੇ ਸ਼ਹੀਦੀ ਸਮਾਗਮ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ ਇਸ ਮੌਕੇ 35 ਸਾਲ ਪਹਿਲਾ ਢਾਹੇ ਗਏ ਗੁਰਦੁਆਰਾ ਸਾਹਿਬ ਦੀ ਖੰਡਰ ਹੋਈ ਇਮਾਰਤ ਵਿੱਚ ਸੰਤ ਬਾਬਾ ਸਰਬਜੋਤ ਸਿੰਘ ਡਾਗੋ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਦਾਰ ੋਂਤੋਖ ਸਿੰਘ ਸਾਹਨੀ, ਗੁਰਦੁਆਰਾ ਸਿੰਘ ਸਭਾ ਪਟੌਦੀ ਦੇ ਪ੍ਰਧਾਨ ਗੁਰਜੀਤ ਸਿੰਘ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ, ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਮੈਂਬਰ ਬਲਕਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਹੋਂਦ ਚਿੱਲੜ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੀ ਦੇਖਰੇਖ ਹੇਠ ਹੋਏ ਸ਼ਹੀਦੀ ਸਮਾਗਮ ਵਿੱਚ ਪ੍ਰਣ ਕੀਤਾ ਗਿਆ ਕਿ ਹੋਂਦ ਚਿੱਲੜ ਦੇ ਖੰਡਰਾਂ ਨੂੰ ਸਿੱਖ ਨਸਲਕੁਸ਼ੀ ਯਾਦਗਾਰ ਵਜੋਂ ਸਥਾਪਿਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਉਸ ਵਕਤ ਤੱਕ ਮਜਬੂਰ ਕੀਤਾ ਜਾਂਦਾ ਰਹੇਗਾ ਜਦੋਂ ਤੱਕ ਇਹ ਦੋਵੇਂ ਸੰਸਥਾਵਾ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਨਹੀਂ ਹੁੰਦੀਆ।
ਇਸ ਮੌਕੇ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਗੁਰੂ ਨਾਨਕ ਸਾਹਿਬ ਦੇ 32 ਸਿੱਖਾ ਨੂੰ ਹੌਂਦ ਚਿੱਲੜ ਦੇ ਇਸ ਅਭਾਗੇ ਪਿੰਡ ਵਿੱਚ ਸ਼ਹੀਦ ਕਰਨ ਵਾਲੇ ਕਾਤਲਾ ਖ਼ਿਲਾਫ਼ ਕਨੂੰਨੀ ਕਾਰਵਾਈ ਕਰਨ ਲਈ ਆਪਣੇ ਸੰਵਿਧਾਨਿਕ ਫਰਜਾ ਦੀ ਪੂਰਤੀ ਕਰੇ। ਇਕੱਠ ਨੂੰ ਸੰਬੋਧਨ ਕਰਦਿਆ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਭਿਆਨਕ ਦੁਖਾਂਤ ਭਾਰਤ ਦੇ ਮੱਥੇ ਤੇ ਕਲੰਕ ਹੈ ਇਸ ਘਿਨਾਉਣੇ ਘਟਨਾਕ੍ਰਮ ਨੇ ਦੁਨੀਆ ਨੂੰ ਇਹ ਸੁਨੇਹਾ ਵਾਰ ਵਾਰ ਦਿੱਤਾ ਹੈ ਕਿ ਅਜਾਦ ਭਾਰਤ ਅੰਦਰ ਸਿੱਖ ਕੌਮ ਦੀ 6 ਜੂਨ 1984 ਅਤੇ 1ਨਵੰਬਰ 1984 ਨੂੰ ਯੋਜਨਾਬੱਧ ਢੰਗ ਨਾਲ 18 ਰਾਜਾ ਤੇ 110 ਵੱਡੇ ਸਹਿਰਾ ਵਿੱਚ ਨਸਲਕੁਸ਼ੀ ਕੀਤੀ ਗਈ ਸੀ ਪਰ 35 ਸਾਲਾ ਬਾਅਦ ਵੀ ਇਨਸਾਫ ਨਹੀ ਕੀਤਾ ਗਿਆ।
ਇਸ ਮੌਕੇ ਭਾਈ ਦਰਸ਼ਨ ਸਿੰਘ ਘੌਲੀਆ ਪ੍ਰਧਾਨ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਜਥੇਦਾਰ ਸੰਤੋਖ ਸਿੰਘ ਸਾਹਨੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਗੁੜਗਾਓ ਅਤੇ ਗੁਰਜੀਤ ਸਿੰਘ ਪਟੌਦੀ ਦੇ ਸਹਿਯੋਗ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 133 ਪਟੀਸ਼ਨ ਦਾਇਰ ਕਰ ਚੁੱਕੇ ਹਨ ਜਿੰਨਾ ਦੀ ਅਗਲੀ ਤਾਰੀਖ 21 ਜਨਵਰੀ ਹੈ। ਉਸ ਦਿਨ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਕਿ ਹੁਣ ਤੱਕ ਦੋਸ਼ੀਆ ਖ਼ਿਲਾਫ਼ ਕਿਉ ਨਹੀ ਕਾਰਵਾਈ ਕੀਤੀ ਗਈ। ਇਸ ਮੌਕੇ ਪ੍ਰਮੁੱਖ ਕਾਲਮ ਨਵੀਸ ਸਵਰਗੀ ਡਾਕਟਰ ਮਹੀਪ ਸਿੰਘ ਦੇ ਬੇਟੇ ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਰਥਿਕ ਸਲਾਹਕਾਰ ਰਹੇ ਜੈਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਚਾਹੀਦਾ ਹੈ ਉਹ ਆਪਣੀ ਹੋਂਦ ਹਸਤੀ ਨੂੰ ਦੁਨੀਆ ਦੇ ਹਰੇਕ ਖੇਤਰ ਵਿੱਚ ਅੱਗੇ ਲਿਜਾਣ ਲਈ ਨੇਕ ਕਾਰਜ ਕਰਨ ਤੇ ਆਪਣੇ ਸਹੀਦਾ ਨੂੰ ਨਾ ਭੁੱਲਣ ਉਹਨਾਂ ਕਿਹਾ ਕਿ ਉਹ ਹੌਦ ਚਿੱਲੜ ਦੇ ਖੂਨੀ ਕਾਂਡ ਨੂੰ ਕੈਨੇਡੀਅਨ ਸਰਕਾਰ ਕੋਲ ਵੀ ਉਠਾਉਣਗੇ।
ਇਸ ਮੌਕੇ ਬੀਬੀ ਸੁਰਜੀਤ ਕੌਰ, ਬੀਬੀ ਜੀਵਨੀ ਬਾਈ, ਅਤੇ ਭਾਈ ਤਿਰਲੋਕ ਸਿੰਘ ਆਦਮਪੁਰ ਦਾ ਸਨਮਾਨ ਕੀਤਾ ਗਿਆ ਚਿੱਲੜ ਪਿੰਡ ਦੇ ਸਰਪੰਚ ਸ੍ਰੀ ਬਲਰਾਮ ਨਾਹਰਾ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ ਤੇ ਕਿਹਾ ਸਿੱਖ ਇੱਕ ਬਹਾਦਰ ਕੌਮ ਹੈ ਇਸ ਦੀ ਹੋਂਦ ਹਸਤੀ ਮਿਟਾਉਣ ਵਾਲੇ ਖੁਦ ਮਿਟ ਗਏ ਪਰ ਇਹ ਕੌਮ ਦੁਨੀਆ ਦੇ ਦਿਲਾ ਵਿੱਚ ਰਾਜ ਕਰ ਰਹੀ ਹੈ। ਅੱਜ ਦੇ ਸ਼ਹੀਦੀ ਸਮਾਗਮ ਵਿੱਚ ਹੋਰਨਾ ਤੋ ਇਲਾਵਾ ਭਾਈ ਲੱਖਵੀਰ ਸਿੰਘ ਰਡਿਆਲਾ, ਭਾਈ ਹਰੀ ਸਿੰਘ ਖਾਲਸਾ ਕਰਨਾਲ ਬਾਬਾ ਬੂਟਾ ਸਿੰਘ ਕਮਾਲਪੁਰਾ, ਭਾਈ ਹਰਜਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਝੱਮਟ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਵੱਲੋਂ ਗੰਨ ਪੁਆਇੰਟ ’ਤੇ ਕਾਰ ਖੋਹ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ ਪੁਲੀਸ ਵੱਲੋਂ ਗੰਨ ਪੁਆਇੰਟ ’ਤੇ ਕਾਰ ਖੋਹ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਖੋਹ ਕੀਤ…