Share on Facebook Share on Twitter Share on Google+ Share on Pinterest Share on Linkedin ਪੰਜਾਬ ਵਿਧਾਨ ਸਭਾ ਦੇ ਬਾਹਰ ਗੂੰਜੇ ਆਂਗਨਵਾੜੀ ਬੀਬੀਆਂ ਦੇ ਨਾਅਰੇ ਮੁਹਾਲੀ ਵਿੱਚ ਸਿੱਖਿਆ ਸਕੱਤਰ ਦੇ ਦਫ਼ਤਰ ਦੇ ਬਾਹਰ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕੀਤੀ ਗਈ ਸੂਬਾ ਪੱਧਰੀ ਵਿਸ਼ਾਲ ਰੈਲੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 26 ਮਾਰਚ: ਅੱਜ ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਪਹਿਲਾਂ ਸਵੇਰੇ ਪੌਣੇ ਦਸ ਵਜੇ ਪੰਜਾਬ ਵਿਧਾਨ ਸਭਾ ਦੇ ਗੇਟ ਤੱਕ ਪੁੱਜ ਕੇ ਪੰਜਾਬ ਸਰਕਾਰ ਦੇ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਤੇ ਫੇਰ ਵਿਧਾਨ ਸਭਾ ਨੂੰ ਕਰੀਬ ਡੇਢ ਘੰਟਾ ਘੇਰੀ ਰੱਖਿਆ। ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਵਰਕਰਾਂ ਤੇ ਹੈਲਪਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਤੇ ਬਾਅਦ ਦੁਪਹਿਰ 3 ਵਜੇ ਦੇ ਕਰੀਬ ਉਦੋ ਰਿਹਾਅ ਕੀਤਾ ਗਿਆ ,ਜਦੋਂ ਜਥੇਬੰਦੀ ਦੀਆਂ ਹਜਾਰਾਂ ਦੀ ਗਿਣਤੀ ਵਿਚ ਮੁਹਾਲੀ ਵਿਖੇ ਇਕੱਠੀਆ ਹੋਈਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਸਖਤ ਚੇਤਾਵਨੀ ਦੇ ਦਿੱਤੀ ਕਿ ਜੇਕਰ ਜਥੇਬੰਦੀ ਦੀ ਸੂਬਾਈ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ ਸਮੇਤ ਸਾਰੀਆਂ ਆਗੂਆਂ ਨੂੰ ਪੁਲਿਸ ਨੇ ਰਿਹਾਅ ਨਾ ਕੀਤਾ ਤਾਂ ਉਹ ਦਫ਼ਾ 144 ਨੂੰ ਤੋੜ ਕੇ ਚੰਡੀਗੜ੍ਹ ਵਿਚ ਦਾਖਲ ਹੋ ਜਾਣਗੀਆਂ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਹਰਗੋਬਿੰਦ ਕੌਰ ਨੇ ਦੱਸਿਆ ਕਿ ਅੱਜ ਸੂਬੇ ਭਰ ਵਿਚੋਂ 10 ਹਜਾਰ ਦੇ ਕਰੀਬ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਪੁੱਜੀਆਂ ਹੋਈਆਂ ਹਨ। ਮਿਥੇ ਪ੍ਰੋਗਰਾਮ ਅਨੁਸਾਰ ਸੈਕੜੇ ਆਂਗਨਵਾੜੀ ਵਰਕਰਾਂ ਨੇ ਸਵੇਰ ਵੇਲੇ ਹੀ ਵਿਧਾਨ ਸਭਾ ਵੱਲ ਚਾਲੇ ਪਾ ਦਿੱਤੇ ਸਨ। ਜਦ ਕਿ ਹਜਾਰਾਂ ਦੀ ਗਿਣਤੀ ਵਿਚ ਆਂਗਨਵਾੜੀ ਵਰਕਰਾਂ ਮੁਹਾਲੀ ਵਿਖੇ ਸਥਿਤ ਸਿੱਖਿਆ ਸਕੱਤਰ ਦੇ ਦਫ਼ਤਰ ਅੱਗੇ ਇਕੱਠੀਆ ਹੋਈਆਂ ਤੇ ਉਥੇ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਸੰਦੀਪ ਸਿੰਘ ਬਰਾੜ ਨਾਲ ਸੀ ਐਮ ਹਾਊਸ ਵਿਖੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਇਕ ਮੀਟਿੰਗ ਕਰਵਾਈ ਗਈ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਮਾਣ ਭੱਤੇ ਵਿਚ ਵਾਧੇ ਵਾਲੀ ਗੱਲ ਲਈ ਉਹ ਅਪ੍ਰੈਲ ਦੇ ਪਹਿਲੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਥੇਬੰਦੀ ਦੇ ਵਫ਼ਦ ਦੀ ਮੀਟਿੰਗ ਕਰਵਾਉਣਗੇ। ਜਦ ਕਿ ਬਾਕੀ ਦੋ ਮੰਗਾਂ ਜਿੰਨਾਂ ਵਿਚ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਦਾਖਲ ਕੀਤੇ ਗਏ ਬੱਚਿਆਂ ਨੂੰ ਵਾਪਸ ਆਂਗਨਵਾੜੀ ਸੈਂਟਰਾਂ ਵਿਚ ਭੇਜਣ ਦਾ ਮਾਮਲਾ ਹੈ ਅਤੇ ਐਨਜੀਓ ਅਧੀਨ ਚੱਲ ਰਹੇ ਬਲਾਕ ਬਠਿੰਡਾ ਅਤੇ ਖੂਹੀਆ ਸਰਵਰ ਦਾ ਮਸਲਾ ਹੈ, ਇਹ ਦੋਵੇਂ ਮਾਮਲੇ ਉਹ ਇਕ ਹਫ਼ਤੇ ਦੇ ਵਿਚ ਵਿਚ ਹੱਲ ਕਰਵਾ ਦੇਣਗੇ। ਸੂਬਾਈ ਆਗੂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇਂ ਦੋ-ਢਾਈ ਮਹੀਨਿਆਂ ਤੋਂ ਪੰਜਾਬ ਦੀਆਂ 54 ਹਜਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਤੇ ਦਿੱਲੀ ਪੈਟਰਨ ਤੇ ਮਾਣ ਭੱਤਾ ਦਿਵਾਉਣ , ਆਂਗਨਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਵਾਪਸ ਭੇਜਣ ਲਈ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਪਰ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ। ਜਦ ਕਿ ਪਿੰਡ ਪਿੰਡ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਸਨ ਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਸੀ। ਪਰ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਆਰ ਪਾਰ ਦੀ ਲੜਾਈ ਲੜਨ ਲਈ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਆਉਣਾ ਪਿਆ ਹੈ ਤੇ ਇਸ ਲਈ ਅੱਜ ਉਹ ਆਪਣੇ ਘਰਾਂ ਵਿਚੋਂ ਗ੍ਰਿਫਤਾਰੀਆਂ ਦੇਣ ਲਈ ਤਿਆਰ ਹੋ ਕੇ ਆਈਆਂ ਸਨ। ਇਸ ਮੌਕੇ ਬਲਜੀਤ ਕੌਰ ਕੁਰਾਲੀ, ਸ਼ਿੰਦਰਪਾਲ ਕੌਰ ਭਗਤ, ਕੁਲਜੀਤ ਕੌਰ ਗੁਰਹਰਸਹਾਏ, ਕੁਲਮੀਤ ਕੌਰ ਬਟਾਲਾ ਜਸਬੀਰ ਕੌਰ ਦਸੂਹਾ, ਸ਼ਿੰਦਰਪਾਲ ਕੌਰ ਭੰੂਗਾ, ਬਲਜੀਤ ਕੌਰ ਬਰਨਾਲਾ, ਦਲਜਿੰਦਰ ਕੌਰ ਉਦੋਨੰਗਲ, ਹਰਜੀਤ ਕੌਰ ਵੇਰਵਾ, ਗੁਰਪ੍ਰੀਤ ਕੌਰ ਗੁਰਦਾਸਪੁਰ, ਬਲਜੀਤ ਕੌਰ ਪੇਧਨੀ, ਸ਼ੀਲਾ ਰਾਣੀ ਗੁਰੂਹਰਸਹਾਏ, ਰੀਮਾ ਰਾਣੀ ਰੋਪੜ, ਪੂਨਾ ਰਾਣੀ ਨਵਾਂ ਸ਼ਹਿਰ, ਬਿਮਲਾ ਦੇਵੀ, ਫਗਵਾੜਾ, ਸਤਵੰਤ ਕੌਰ ਜਲੰਧਰ, ਬਲਵੀਰ ਕੌਰ ਮਾਨਸਾ, ਜਸਵੰਤ ਕੌਰ ਭਿੱਖੀ, ਬਲਜਿੰਦਰ ਕੌਰ ਖੱਪਿਆਂਵਾਲੀ, ਸਰਬਜੀਤ ਕੌਰ ਅਜਨਾਲਾ, ਪਰਮਜੀਤ ਕੌਰ ਚੁਗਾਵਾ, ਸੁਨੀਤਾ ਰਾਣੀ, ਸੁਮਨ ਬਾਲਾ ਪਠਾਨਕੋਟ, ਸ਼ੀਲਾ ਰਾਣੀ ਫਾਜਿਲਕਾ, ਮਹਿੰਦਰ ਕੌਰ ਪੱਤੋ, ਬੇਅੰਤ ਕੌਰ ਅਤੇ ਜਤਿੰਦਰ ਕੌਰ ਆਦਿ ਆਗੂ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ