ਸਮਾਰਟ ਇੰਟਰਨੈਸ਼ਨਲ ਵਲੋਂ ਸਿੰਘ ਅਤੇ ਕੌਰ ਵਾਰੀਅਰ ਮੁਕਾਬਲਿਆਂ ਦੇ ਆਡੀਸ਼ਨ 10 ਸਤੰਬਰ ਤੋਂ ਸ਼ੁਰੂ

ਗਰੈਂਡ ਫਾਈਨਲ 25 ਨਵੰਬਰ ਨੂੰ ਇੰਟਰਨੈਸ਼ਨਲ ਫਤਿਹ ਅਕੈਡਮੀ ‘ਚ ਹੋਵੇਗਾ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 4 ਸਤੰਬਰ
ਨੌਜਵਾਨ ਸਿੱਖ ਲੱੜਕੇ ਅਤੇ ਲੜਕੀਆਂ ਅੰਦਰ ਕੌਮੀ ਮਾਰਸ਼ਲ ਖੇਡ ਗੱਤਕਾ ਨੂੰ ਪ੍ਰਚਾਰਨ ਤੇ ਪ੍ਰਸਾਰਨ ਹਿੱਤ ਸਮਾਰਟ ਇੰਟਰਨੈਸ਼ਨਲ ਸੰਸਥਾ ਦੇਸ਼ ਭਰ ਵਿੱਚ 10 ਸਤੰਬਰ ਤੋਂ ਸਿੰਘ ਅਤੇ ਕੌਰ ਵਾਰੀਅਰ ਮੁਕਾਬਲਿਆਂ ਦੇ ਆਡੀਸ਼ਨ ਕਰਵਾ ਰਹੀ ਹੈ ਤੇ ਇਸਦਾ ਗਰੈਂਡ ਫਾਈਨਲ ਜੰਡਿਆਲਾ ਗੁਰੂ ਵਿਖੇ ਇੰਟਰਨੈਸ਼ਨਲ ਫਤਿਹ ਅਕੈਡਮੀ ਵਿਖੇ 25 ਨਵੰਬਰ ਨੂੰ ਹੋਵੇਗਾ।ਇਹ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਕਸਦ ਲਈ ਦੇਸ਼ ਨੂੰ ਵੱਖ ਵੱਖ ਜੋਨਾਂ ਵਿੱਚ ਵੰਡਿਆ ਗਿਆ ਹੈ ਜਿਥੇ 18 ਤੋਂ 28 ਸਾਲ ਤੱਕ ਦੇ ਸਿੱਖ ਬੱਚੇ ਬੱਚੀਆਂ ਆਪਣੀ ਕਲਾ ਦੇ ਜੌਹਰ ਵਿਖਾਉਣਗੇ।ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਨੇ ਦੱਸਿਆ ਕਿ ਸਿੰਘ ਅਤੇ ਕੌਰ ਵਾਰੀਅਰ ਮੁਕਾਬਲੇ ਕਰਾਉਂਦਿਆਂ ਸ਼ਾਮਿਲ ਹੋਣ ਵਾਲੇ ਹਰ ਵਾਰੀਅਰ ਦੀ ਗੁਰਮਤਿ,ਸਿੱਖ ਧਰਮ ਇਤਿਹਾਸ ਨਾਲ ਜੁੜੇ ਸ਼ਸਤਰਾਂ ਦੀ ਵਰਤੋਂ ਤੇ ਮਹਾਨਤਾ ਪ੍ਰਤੀ ਸੂਝ ਅਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਗੁਫਤਾਰ ਦੀ ਵੀ ਪਰਖ ਕੀਤੀ ਜਾਵੇਗੀ।ਇਸ ਲਈ ਦੇਸ਼ ਵਿਦੇਸ਼ ਤੋਂ ਮਾਹਿਰ ਜੱਜਾਂ ਦੇ ਪੈਨਲ ਬੁਲਾਏ ਜਾ ਰਹੇ ਹਨ।ਸਿੰਘ ਅਤੇ ਕੌਰ ਵਾਰੀਅਰ ਮੁਕਾਬਲਿਆਂ ਲਈ ਆਡੀਸ਼ਨ ਦਾ ਐਲਾਨ ਕਰਨ ਤੋਂ ਪਹਿਲਾਂ ਮਨਜੀਤ ਸਿੰਘ, ਜਗਬੀਰ ਸਿੰਘ ਸਮੇਤ ਸੰਸਥਾ ਦੇ ਨੁਮਾਇੰਦਿਆਂ ਨੇ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰ ਹਜ਼ੂਰੀ ਵਿਖੇ ਬਕਾਇਦਾ ਅਰਦਾਸ ਬੇਨਤੀ ਕੀਤੀ।ਇਸ ਮੌਕੇ ਤਜਿੰਦਰ ਸਿੰਘ, ਮਨਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪਾਲ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ, ਤਲਵਿੰਦਰ ਸਿੰਘ ਅਤੇ ਬੇਸਿਕ ਸਿੱਖੀ ਦੇ ਜਸਜੀਤ ਸਿੰਘ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…