2800 ਸਮਾਰਟ ਸਕੂਲਾਂ ਵਿਦਿਆਰਥੀਆਂ ਨੂੰ ਮਿਲੇਗੀ ਨੂੰ ਆਧੁਨਿਕ ਸਿੱਖਣ ਸਿਖਾਉਣ ਦੀਆਂ ਵਿਧੀਆਂ ਨਾਲ ਸਿੱਖਿਆ: ਸੋਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਪੰਜਾਬ ਵਿੱਚ ਇਸ ਸਾਲ 1800 ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ 1000 ਪ੍ਰਾਇਮਰੀ ਸਕੂਲਾਂ ਵਿੱਚ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਸਮਾਰਟ ਕਲਾਸ-ਰੂਮਾਂ ਵਿੱਚ ਸ਼ੁਰੂ ਹੋ ਜਾਵੇਗੀ। ਸਿੱਖਿਆ ਮੰਤਰੀ ਓਪੀ ਸੋਨੀ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਬੱਚਿਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਲਈ ਪ੍ਰਤੀਬੱਧ ਹੈ ਅਤੇ ਇਸ ਲਈ ਤਿੰਨ ਲੱਖ ਰੁਪਏ ਪ੍ਰਤੀ ਸਕੂਲ ਸੈਕੰਡਰੀ ਸਕੂਲਾਂ ਲਈ ਅਤੇ ਇੱਕ ਲੱਖ ਰੁਪਏ ਪ੍ਰਤੀ ਸਕੂਲ ਪ੍ਰਾਇਮਰੀ ਸਕੂਲਾਂ ਲਈ ਪੰਜਾਬ ਸਰਕਾਰ ਵੱਲੋੱ ਸਕੂਲਾਂ ਨੂੰ ਦਿੱਤੇ ਜਾਣਗੇ।
ਅੱਜ ਇੱਥੇ ਦੇਰ ਸ਼ਾਮ ਸਿੱਖਿਆ ਮੰਤਰੀ ਓਪੀ ਸੋਨੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਸ ਨਾਲ ਆਧੁਨਿਕ ਤਕਨੀਕ ਨਾਲ ਵਿਦਿਆਰਥੀ ਸਿੱਖਣ-ਸਿਖਾਉਣ ਪ੍ਰਕਿਰਿਆ ਦਾ ਲਾਭ ਲੈਂਣਗੇ ਅਤੇੇ ਭਵਿੱਖ ਵਿੱਚ ਸਾਰੇ ਸਕੂਲਾਂ ਨੂੰ ਕਵਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖਿਆ ਸ਼ਾਸ਼ਤਰੀਆਂ ਦੀਆਂ ਖੋਜਾਂ ਦੱਸਦੀਆਂ ਹਨ ਕਿ ਵਿਦਿਆਰਥੀ ਕਿਸੇ ਵੀ ਵਿਸ਼ੇ ਵਸਤੂ ਨੂੰ ਪੜ੍ਹਣ ਦੇ ਨਾਲ-ਨਾਲ ਦੇਖ ਅਤੇ ਸੁਣ ਕੇ ਹੋਰ ਵੀ ਜਿਆਦਾ ਲੰਬੇ ਸਮੇੱ ਤੱਕ ਯਾਦਸ਼ਕਤੀ ‘ਚ ਰੱਖ ਸਕਦੇ ਹਨ ਜਿਸ ਕਾਰਨ ਸਿੱਖਿਆ ਵਿਭਾਗ ਇਸ ਸਾਲ ਪਾਠ ਪੁਸਤਕਾਂ ਦੇ ਵਿਸ਼ਾ ਵਸਤੂ ਨੂੰ ਈ-ਕੰਟੈਂਟ ਵਿੱਚ ਬਦਲਣ ਦੇ ਲਈ ਵੀ ਕੰਮ ਕਰ ਰਿਹਾ ਹੈਂ ਅਤੇ ਇਸਦਾ 30‚ ਕੰਮ ਪੂਰਾ ਵੀ ਹੋ ਚੁੱਕਿਆ ਹੈਂ। ਸਮਾਰਟ ਕਲਾਸਰੂਮ ਈ-ਕੰਟੈਂਟ ਲਈ ਪਹਿਲੀ ਤੋਂ ਪੰਜਵੀਂ ਦੇ ਸਾਰੇ ਵਿਸ਼ਿਆਂ ਨੂੰ ਲਿਆ ਹੈ। ਜਦੋਂਕਿ ਸੈਕੰਡਰੀ ਸਕੂਲਾਂ ਦੇ ਮੁੱਖ ਵਿਸ਼ਿਆਂ ਨੂੰ ਹੀ ਕਵਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ 880 ਸਕੂਲਾਂ ਵਿੱਚ ਇਸ ਸਾਲ ਸੋਲਰ ਪਾਵਰ ਪਲਾਂਟ ਲਗਾਉਣ ਲਈ ਵੀ 30 ਕਰੋੜ ਰੁਪਏ ਪੰਜਾਬ ਸਰਕਾਰ ਵੱਲੋੱ ਖਰਚੇ ਜਾਣਗੇ ਜਿਸ ਤਹਿਤਇਹਨਾਂ ਸਕੂਲਾਂ ਨੂੰ 5 ਕਿਲੋਵਾਟ ਕਪੈਂਸਟੀ ਦੀ ਊਰਜਾ ਤਿਆਰ ਕਰਨ ਲਈ ਸਾਧਨ ਉਪਲਭਧ ਕਰਵਾਏ ਜਾਣਗੇ। ਜਿਸ ਨਾਲ ਇਹਨਾਂ ਸਕੂਲਾਂ ਦੀ ਬਿਜਲੀ ਖਪਤ ਦਾ ਖਰਚਾ ਘਟੇਗਾ।
ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ‘ਚ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਤਹਿਤ ਸਮਰ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੀ ਮਹੱਤਤਾ ਬਾਰੇ ਛੁੱਟੀਆਂ ਦੌਰਾਨ ਦੱਸਿਆ ਹੈਂ ਉਹ ਕਾਬਿਲੇ ਤਾਰੀਫ ਹੈਂ। ਇਸ ਨਾਲ ਜਿੱਥੇ ਵਿੱਤੀ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੇ ਨਿਜੀ ਸਕੂਲਾਂ ਦੇ ਮੁਕਾਬਲੇ ਮੁਫ਼ਤ ਵਿੱਚ ਸਮਰ ਕੈਂਪਾਂ ਦਾ ਲਾਭ ਉਠਾਇਆ ਹੈਂ ਉੱਥੇ ਅਧਿਆਪਕਾਂ ਨੇ ਵੀ ਬਹੁਤ ਹੀ ਜਿਆਦਾ ਮਿਹਨਤ ਅਤੇ ਆਪਣੇ ਕਿੱਤੇ ਪ੍ਰਤੀ ਸਮਰਪਣ ਦਾ ਸਬੂਤ ਦਿੱਤਾ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…