ਆਈਪੀਐਲ ਮੈਚਾਂ ਦੌਰਾਨ ਕ੍ਰਿਕਟ ਸਟੇਡੀਅਮ ਵਿੱਚ ਹੁੰਦੀ ਸਿਗਰਟਨੋਸ਼ੀ ਨੂੰ ਰੋਕਿਆ ਜਾਵੇ: ਭਾਈ ਜਤਿੰਦਰਪਾਲ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਜ਼ਿਲ੍ਹਾ ਤੰਬਾਕੂ ਕੰਟਰੋਲ ਕਮੇਟੀ ਦੇ ਮੈਂਬਰ ਤੇ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਉਰਫ਼ ਜੇ.ਪੀ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਵਿਖੇ ਬਣੇ ਕ੍ਰਿਕਟ ਸਟੇਡੀਅਮ ਵਿੱਚ ਹੁੰਦੇ ਕ੍ਰਿਕਟ ਮੈਚਾਂ ਦੌਰਾਨ ਲੋਕਾਂ ਵੱਲੋਂ ਵੱਡੇ ਪੱਧਰ ਉਪਰ ਕੀਤੀ ਜਾਂਦੀ ਹੈ, ਸਿਗਰਟਨੋਸ਼ੀ ਦੀ ਕਾਰਵਾਈ ’ਤੇ ਰੋਕ ਲਗਾਈ ਜਾਵੇ। ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਜਦੋੱ ਵੀ ਇਸ ਕ੍ਰਿਕਟ ਸਟੇਡੀਅਮ ਵਿੱਚ ਕੋਈ ਮੈਚ ਹੁੰਦਾ ਹੈ ਤਾਂ ਮੈਚ ਦੌਰਾਨ ਮੌਜੂਦ ਲੋਕਾਂ ਵਲੋੱ ਵੱਡੇ ਪੱਧਰ ਉਪਰ ਸਿਗਰਟਨੋਸ਼ੀ ਕੀਤੀ ਜਾਂਦੀ ਹੈ, ਜਿਸ ਕਾਰਨ ਵਾਤਾਵਰਨ ਤਾਂ ਗੰਦਲਾ ਹੁੰਦਾ ਹੀ ਹੈ, ਸਗੋਂ ਸਿਗਰਟਬੀੜੀ ਨਾ ਪੀਣ ਵਾਲੇ ਲੋਕਾਂ ਨੂੰ ਵੀ ਇਹ ਜਹਿਰੀਲਾ ਧੂੰਆ ਚੜ ਜਾਂਦਾ ਹੈ, ਜਿਸ ਕਾਰਨ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਹੈ।
ਉਹਨਾਂ ਕਿਹਾ ਕਿ ਇਹ ਸ਼ਹਿਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਸਾਹਿਬਜਾਦਾ ਅਜੀਤ ਸਿੰਘ ਦੇ ਨਾਮ ਉਪਰ ਵਸਾਇਆ ਹੋਇਆ ਹੈ, ਇਸ ਲਈ ਇਸ ਸਹਿਰ ਦੇ ਸਟੇਡੀਅਮ ਵਿੱਚ ਸਿਗਰਟਨੋਸੀ ਹੋਣ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਉਹਨਾਂ ਕਿਹਾ ਕਿ ਇਸ ਸਟੇਡੀਅਮ ਵਿੱਚ ਅਗਲੇ ਹਫਤੇ ਫਿਰ ਕ੍ਰਿਕਟ ਮੈਚ ਹੋਣੇ ਹਨ, ਇਸ ਲਈ ਤੰਬਾਕੂ ਕੰਟਰੋਲ ਐਕਟ ਨੂੰ ਸਖਤੀ ਨਾਲ ਲਾਗੂ ਕਰਦਿਆਂ ਇਸ ਸਟੇਡੀਅਮ ਵਿੱਚ ਸਿਗਰਟਨੋਸ਼ੀ ਉਪਰ ਪਾਬੰਦੀ ਲਗਾਈ ਜਾਵੇ। ਉਹਨਾਂ ਕਿਹਾ ਕਿ ਅਕਸਰ ਹੀ ਵੇਖਣ ਵਿੱਚ ਆਉੱਦਾ ਹੈ ਕਿ ਤੰਬਾਕੂ ਨੋਸ਼ੀ ਰੋਕਣ ਵਾਲੀ ਟੀਮ ਨੂੰ ਇਸ ਸਟੇਡੀਅਮ ਦੇ ਅੰਦਰ ਹੀ ਨਹੀੱ ਜਾਣ ਦਿੱਤਾ ਜਾਂਦਾ ਇਸ ਲਈ ਤੰਬਾਕੂ ਵਿਰੋਧੀ ਵਿਸ਼ੇਸ਼ ਟੀਮਾਂ ਬਣਾ ਕੇ ਇਸ ਸਟੇਡੀਅਮ ਵਿੱਚ ਸਿਗਰਟਨੋਸ਼ੀ ਉਪਰ ਪਾਬੰਦੀ ਲਗਾਈ ਜਾਵੇ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…