
ਮਿਡ ਡੇ ਮੀਲ ਦੇ ਐਸ.ਐਮ.ਐਸ ਦਾ ਬਾਈਕਾਟ ਜਾਰੀ ਰਹੇਗਾ :ਲਾਹੌਰੀਆ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 9 ਫ਼ਰਵਰੀ (ਕੁਲਜੀਤ ਸਿੰਘ):
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਹਰ ਮਹੀਨੇਂ ਦੇ ਅੰਤ ਵਿੱਚ ਹਰੇਕ ਸਕੂਲ ਕੋਲੋ ਮਿਡ ਡੇ ਮੀਲ ਦਾ ਬਿੱਲ ਲਿਆ ਜਾਦਾ ਹੈ,ਜਿਸ ਵਿੱਚ ਬੱਚਿਆ ਦੀ ਗਿਣਤੀ, ਰਾਸ਼ਨ ਤੇ ਪੈਸਿਆ ਦਾ ਹਿਸਾਬ ਆਦਿ ਹੁੰਦਾ ਹੈ,ਪਰ ਸਿੱਖਿਆ ਵਿਭਾਗ ਵਲੋ ਰੋਜ਼ਾਨਾ ਮਿਡ ਡੇ ਮੀਲ ਦਾ ਐਸ.ਐਮ.ਐਸ ਮੰਗਕੇ ਅਧਿਆਪਕਾਂ ਦੀ ਹਿਰਾਸਮੈਂਟ ਕੀਤੀ ਜਾ ਰਹੀ ਹੈ,ਲਾਹੌਰੀਆ ਨੇ ਕਿਹਾ ਕਿ ਵਿਭਾਗ ਜਾਂ ਬਿੱਲ ਲੈ ਲਵੇ ਜਾਂ ਐਸ.ਐਮ.ਐਸ ,ਅਧਿਆਪਕਾਂ ਤੇ ਬੱਚਿਆ ਨੂੰ ਪੜਾੵਉਣ ਤੋ ਇਲਾਵਾਂ ਹੋਰ ਕੰਮਾਂ ਦਾ ਬੋਝ ਵੀ ਹੁੰਦਾ ਹੈ,ਵਿਭਾਗ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ,ਲਾਹੌਰੀਆ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਪਹਿਲਾਂ ਹੀ ਇਸ ਐਸ.ਐਮ.ਐਸ ਦਾ ਬਾਈਕਾਟ ਕੀਤਾ ਹੈ,ਜੋ ਕਿ ਜਾਰੀ ਰਹੇਗਾ,ਇਸ ਮੌਕੇ ਭੁਪਿੰਦਰ ਸਿੰਘ ਠੱਠੀਆ,ਨਵਦੀਪ ਸਿੰਘ ਵਿਰਕ,ਸੁਰਿੰਦਰ ਸਿੰਘ ਬਾਠ,ਪਰਮਬੀਰ ਸਿੰਘ ਵੇਰਕਾ,ਹਰਦਿਆਲ ਸਿੰਘ ਭੱਟੀ,ਸੁਖਚੈਨ ਸਿੰਘ ਖਹਿਰਾ,ਸਰਬਜੀਤ ਸਿੰਘ,ਰਾਜਨ ਸ਼ਰਮਾ ਆਦਿ ਆਗੂ ਹਾਜ਼ਰ ਸਨ