Nabaz-e-punjab.com

ਐਸਐਮਓ ਡਾ. ਮੁਲਤਾਨੀ ਦੀ ਬਦਲੀ ਨੂੰ ਲੈ ਕੇ ਮੈਡੀਕਲ ਸਟਾਫ਼ ਤੇ ਆਸ਼ਾ ਵਰਕਰਾਂ ਵੱਲੋਂ ਰੋਸ ਵਿਖਾਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਪ੍ਰਾਇਮਰੀ ਹੈਲਥ ਸੈਂਟਰ ਪਿੰਡ ਬੂਥਗੜ੍ਹ (ਜ਼ਿਲ੍ਹਾ ਮੁਹਾਲੀ) ਦੇ ਇੰਚਾਰਜ ਐਸਐਮਓ ਡਾ. ਦਲੇਰ ਸਿੰਘ ਮੁਲਤਾਨੀ ਦੀ ਬਦਲੀ ਦੇ ਰੋਸ ਵਜੋਂ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਬੂਥਗੜ੍ਹ ਦੇ ਸਟਾਫ਼, ਆਸ਼ਾ ਵਰਕਰ ਅਤੇ ਹੋਰ ਫੀਲਡ ਸਟਾਫ਼ ਵੱਲੋਂ ਬੁੱਧਵਾਰ ਨੂੰ ਹਸਪਤਾਲ ਦੇ ਬਾਹਰ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਸੜਕ ’ਤੇ ਚੱਕਾ ਜਾਮ ਲਗਾ ਕੇ ਨਾਅਰੇਬਾਜ਼ੀ ਕੀਤੀ।
ਬਲਾਕ ਸਮਿਤੀ ਮੈਂਬਰ ਨਰਿੰਦਰ ਸਿੰਘ ਢਕੌਰਾਂ, ਸਰਪੰਚ ਸੰਦੀਪ ਸਿੰਘ ਬੂਥਗੜ੍ਹ, ਜਗਦੀਪ ਸਿੰਘ ਸਰਪੰਚ ਮਾਜਰੀ, ਭੁਪਿੰਦਰ ਕੌਰ ਸਰਪੰਚ ਵਜ਼ੀਦਪੁਰ, ਹਰਿੰਦਰ ਕੌਰ ਸਰਪੰਚ ਫਾਟਵਾਂ, ਹਰਜੀਤ ਸਿੰਘ ਰੋਮੀ ਸਰਪੰਚ ਢਕੌਰਾਂ ਖੁਰਦ, ਗੁਰਪਾਲ ਕੌਰ ਸਰਪੰਚ ਨਗਲੀਆਂ, ਕੇਸਰ ਸਿੰਘ ਸਰਪੰਚ ਮੀਆਂਪੁਰ ਚੰਗਰ, ਮਨਜੀਤ ਕੌਰ ਸਰਪੰਚ ਕਾਦੀਮਾਜਰਾ, ਹਰਜੀਤ ਸਿੰਘ ਪੱਪੀ ਸਰਪੰਚ ਢਕੌਰਾਂ ਕਲਾਂ, ਕੁਲਦੀਪ ਸਿੰਘ ਸਰਪੰਚ ਸਿਆਲਬਾ, ਸੁਖਦੇਵ ਸਿੰਘ ਕੰਸਾਲਾ, ਮਦਨ ਸਿੰਘ ਸਰਪੰਚ ਮਾਣਕਪੁਰ, ਗੁਰਚਰਨ ਸਿੰਘ ਸਾਬਕਾ ਸਰਪੰਚ ਮਿਰਜ਼ਾਪੁਰ ਅਤੇ ਨੰਬਰਦਾਰ ਰਾਜ ਕੁਮਾਰ ਸਿਆਲਬਾ ਅਤੇ ਹੋਰਨਾਂ ਲੋਕਾਂ ਨੇ ਮੰਗ ਕੀਤੀ ਕਿ ਡਾ. ਮੁਲਤਾਨੀ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਲਾਕ ਮਾਜਰੀ ਦੇ 120 ਪਿੰਡਾਂ ਦਾ ਇਲਾਜ ਕਰਨ ਵਾਲੇ ਇਸ ਹਸਪਤਾਲ ਵਿੱਚ ਡਾ. ਮੁਲਤਾਨੀ ਦੇ ਚੰਗੇ ਵਿਵਹਾਰ ਅਤੇ ਸੇਵਾ ਭਾਵਨਾ ਨੂੰ ਦੇਖਦੇ ਹੋਏ ਖਰੜ, ਮੁਹਾਲੀ, ਚੰਡੀਗੜ੍ਹ, ਰੂਪਨਗਰ ਅਤੇ ਚਮਕੌਰ ਸਾਹਿਬ ਤੋਂ ਵੀ ਮਰੀਜ਼ ਇੱਥੇ ਆਉਂਦੇ ਹਨ, ਪ੍ਰੰਤੂ ਸਿਹਤ ਮੰਤਰੀ ਨੇ ਬਿਨਾਂ ਕੁਝ ਸੋਚੇ ਸਮਝੇ ਡਾ. ਮੁਲਤਾਨੀ ਦੀ ਬਦਲੀ ਕਰ ਦਿੱਤੀ। ਜਿਸ ਕਾਰਨ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਡਾ. ਮੁਲਤਾਨੀ ਬਹੁਤ ਹੀ ਹਰਮਨ ਪਿਆਰੇ ਹਨ ਅਤੇ ਲੋਕਾਂ ਵਿੱਚ ਕਾਫੀ ਮਜਬੂਤ ਆਧਾਰ ਹੈ। ਉਂਜ ਵੀ ਮੈਡੀਕਲ ਇਲਾਜ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…