ਮਾਰਕੀਟ ’ਚੋਂ ਘਰ ਪਰਤ ਰਹੀ ਅੌਰਤ ਤੋਂ ਬਾਲੀ ਖੋਹੀ

ਕੁਰਾਲੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਵੱਖਰਾ ਸਿਟੀ ਥਾਣਾ ਬਣਾਇਆ ਜਾਵੇ: ਸ਼ਿਵ ਵਰਮਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਫਰਵਰੀ:
ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ਦੇ ਨਾਲ ਲੱਗਦੀ ਸੀਤਲਾ ਮਾਤਾ ਵਾਲੇ ਮੰਦਰ ਵਾਲੀ ਗਲੀ ਵਿੱਚੋਂ ਇੱਕ ਅੌਰਤ ਤੋਂ ਮੋਟਰ ਸਾਈਕਲ ਸਵਾਰ ਕੰਨ ਦੀ ਬਾਲੀ ਲਾਹ ਕੇ ਫਰਾਰ ਹੋ ਗਏ ਘਟਨਾ ਬਾਰੇ ਪੁਲੀਸ ਨੂੰ ਜਾਣੂ ਕਰਵਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਮਾਇਆ ਦੇਵੀ ਪਤਨੀ ਸਵ.ਨਿਰਪਾਲ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਆਪਣੀ ਨੂੰਹ ਮਨਦੀਪ ਕੌਰ ਨਾਲ ਬਜ਼ਾਰ ’ਚੋਂ ਕੁਝ ਸਮਾਨ ਖਰੀਦ ਕੇ ਘਰ ਨੂੰ ਵਾਪਸ ਆ ਰਹੀਆਂ ਸਨ ਜਦੋਂ ਉਹ ਮੋਰਿੰਡਾ ਰੋਡ ਤੋਂ ਮੁੜ ਕੇ ਸੀਤਲਾ ਮਾਤਾ ਮੰਦਿਰ ਵਾਲੀ ਗਲੀ ਵਿਚ ਵੜੀਆਂ ਤਾਂ ਅਚਾਨਕ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਨੌਜੁਆਨ ਉਸਦੇ ਕੰਨ ਵਿਚੋਂ ਬਾਲੀ ਕੱਢ ਲੈ ਗਏ ਜਿੰਨੀ ਦੇਰ ਵਿਚ ਉਹ ਕੁਝ ਸਮਝਦੇ ਝਪਟਮਾਰ ਫਰਾਰ ਹੋ ਚੁੱਕੇ ਸਨ। ਸ਼ਹਿਰ ਵਿੱਚ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ।
ਕੀ ਕਹਿਣਾ ਕੌਂਸਲਰ ਸ਼ਿਵ ਵਰਮਾ ਦਾ
ਇਸ ਸਬੰਧੀ ਗਲਬਾਤ ਕਰਦਿਆਂ ਕੌਂਸਲਰ ਸ਼ਿਵ ਵਰਮਾ ਨੇ ਕਿਹਾ ਕਿ ਸ਼ਹਿਰ ਅੰਦਰ ਸਿਟੀ ਥਾਣਾ ਹੋਣਾ ਜਰੂਰੀ ਜਿਸ ਨਾਲ ਸ਼ਹਿਰ ਵਿੱਚ ਪੁਲੀਸ ਦੀ ਨਫਰੀ ਵਧੇਗੀ ਤੇ ਗਲਤ ਅਨਸਰ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ ਕਰਨਗੇ। ਉਨ੍ਹਾਂ ਕਿਹਾ ਕਿ ਲਗਭਗ ਦੋ ਸਾਲ ਪਹਿਲਾਂ ਸ਼ਹਿਰ ਵਿਚੋਂ ਸਿਟੀ ਥਾਣਾ ਬੰਦ ਹੋਣ ਕਾਰਨ ਸ਼ਹਿਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਵਧੀਆ ਹਨ, ਜਿਸ ਸਬੰਧੀ ਉਹ ਪੁਲਿਸ ਦੇ ਉਚ ਅਧਿਕਾਰੀਆਂ ਤੱਕ ਨੂੰ ਮਿਲੇ ਪਰ ਸ਼ਹਿਰ ਦੇ ਬੰਦ ਕੀਤੇ ਥਾਣੇ ਬਾਰੇ ਕਿਸੇ ਪਾਸੇ ਤੋਂ ਢੁਕਵਾਂ ਜਵਾਬ ਨਹੀਂ ਮਿਲ ਸਕਿਆ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਬਗੈਰ ਦੇਰੀ ਤੋਂ ਮੁੜ ਪੁਲਿਸ ਚੌਂਕੀ ਜਾਂ ਥਾਣਾ ਬਣਾਉਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …