nabaz-e-punjab.com

ਸਮਾਜ ਸੇਵੀ ਆਗੂ ਵਿਸ਼ਾਲ ਬਾਂਸਲ ਦੂਜੀ ਵਾਰ ਬਣੇ ਲਾਇਨਜ਼ ਕਲੱਬ ਦੇ ਪ੍ਰਧਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਜੁਲਾਈ
ਸਥਾਨਕ ਸ਼ਹਿਰ ਦੇ ਲਾਇਨਜ਼ ਕਲੱਬ ਕੁਰਾਲੀ (321ਐਫ) ਦੇ ਮੈਂਬਰਾਂ ਵੱਲੋਂ ਸਾਲ 2017-18 ਲਈ ਪ੍ਰਧਾਨਗੀ ਦੀ ਚੋਣ ਲਈ ਮੀਟਿੰਗ ਹੋਈ, ਜਿਸ ਦੌਰਾਨ ਲਾਇਨਜ਼ ਕਲੱਬ ਦੇ ਮੌਜੂਦਾ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਵਿਸ਼ਾਲ ਬਾਂਸਲ ਨੂੰ ਸਰਬਸੰਮਤੀ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਲਾਇਨ ਗਿਰਧਾਰੀ ਲਾਲ ਵਿਨਾਇਕ, ਲਾਇਨ ਲੇਖਰਾਜ ਆਹਲੂਵਾਲੀਆ, ਲਾਇਨ ਪਰਦੀਪ ਵਰਮਾ, ਲਾਇਨ ਸ਼ਿਵ ਵਰਮਾ, ਲਾਇਨ ਐਡਵੋਕੇਟ ਹੇਮੰਤ ਵਰਮੀ, ਕੇ.ਕੇ. ਅਰੋੜਾ, ਲਾਇਨ ਰਾਕੇਸ਼ ਖੁੱਲਰ, ਲਾਇਨ ਸ਼ਿਵ ਅਗਰਵਾਲ, ਮਾਸਟਰ ਭਾਰਤ ਭੂਸ਼ਨ, ਲਾਇਨ ਰਾਜੇਸ਼ ਰਾਣਾ ਦੀ ਟੀਮ ਵੱਲੋਂ ਸਾਲ 2016-17 ਵਿੱਚ ਪ੍ਰਧਾਨ ਦੇ ਅਹੁਦੇ ’ਤੇ ਰਹਿੰਦੇ ਹੋਏ ਵਿਸ਼ਾਲ ਬਾਂਸਲ ਵੱਲੋਂ ਨਿਭਾਈਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਨੂੰ ਦੇਖਦਿਆਂ ਦੂਜੀ ਵਾਰ ਪ੍ਰਧਾਨ ਬਣਾਉਣ ਲਈ ਸਹਿਮਤੀ ਦਿੱਤੀ। ਇਸ ਦੌਰਾਨ ਲਾਇਨ ਅਜੇ ਬਾਲਦੀ ਨੂੰ ਸੈਕਟਰੀ ਅਤੇ ਵਿਮਲ ਅਗਰਵਾਲ ਨੂੰ ਖਜ਼ਾਨਚੀ ਬਣਾਇਆ ਗਿਆ। ਇਸ ਦੌਰਾਨ ਨਵਨਿਯੁਕਤ ਪ੍ਰਧਾਨ ਲਾਇਨ ਵਿਸ਼ਾਲ ਬਾਂਸਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਹ ਇਸ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸੇਵਾਭਾਵਨਾ ਨਾਲ ਨਿਭਾਉਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਸਾਹਿਬ: 557ਵੇਂ ਨਾਨਕਸ਼ਾਹੀ ਸਾਲ ਦਾ ਆਗਮਨ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸੋਹਾਣਾ ਸਾਹਿਬ: 557ਵੇਂ ਨਾਨਕਸ਼ਾਹੀ ਸਾਲ ਦਾ ਆਗਮਨ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ…