ਸਮਾਜ ਸੇਵੀ ਆਗੂ ਜੈਲਦਾਰ ਚੈੜੀਆਂ ਨੇ ਕੀਤਾ ਰਾਮਲੀਲਾ ਦਾ ਉਦਘਾਟਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 27 ਸਤੰਬਰ:
ਸਥਾਨਕ ਸ਼ਹਿਰ ਦੀ ਰਾਮਲੀਲਾ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਸ਼ਨਾ ਮੰਡੀ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਦੇ ਸੱਤਵੇਂ ਦਿਨ ਦਾ ਉਦਘਾਟਨ ਉਘੇ ਸਮਾਜ ਸੇਵੀ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕੀਤਾ ਜਦਕਿ ਸ਼ਮਾ ਰੌਸ਼ਨ ਯੂਥ ਕਾਂਗਰਸੀ ਆਗੂ ਰਮਾਕਾਂਤ ਕਾਲੀਆ ਨੇ ਕੀਤਾ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਰੀਬਨ ਕੱਟਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਰਾਮਲੀਲਾ ਦੇ ਮੰਚਨ ਨਾਲ ਸਾਰੇ ਆਪਣੇ ਧਰਮ ਨਾਲ ਜੁੜੇ ਰਹਿਣੇ ਹਨ ਜਿਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ ਜੋ ਸ਼ਹਿਰ ਵਿਚ ਕਈ ਸਾਲਾ ਤੋਂ ਰਾਮਲੀਲਾ ਦਾ ਮੰਚਨ ਕਰਵਾ ਰਹੇ ਹਨ। ਇਸ ਦੌਰਾਨ ਕਲਾਕਾਰਾਂ ਵੱਲੋਂ ਰਾਮਲੀਲਾ ਦਾ ਮੰਚਨ ਕੀਤਾ ਗਿਆ ਜਿਸ ਦੌਰਾਨ ਕਲਾਕਾਰਾਂ ਨੇ ਰਾਮਲੀਲਾ ਦੇ ਦਾ ਮੰਚਨ ਕੀਤਾ ਜਿਸ ਵਿਚ ਕਈ ਤਰ੍ਹਾਂ ਦੇ ਦ੍ਰਿਸ਼ ਵਿਖਾਏ ਗਏ। ਇਸ ਮੌਕੇ ਸਾਬਕਾ ਚੇਅਰਮੈਨ ਨੇਤਰ ਮੁਨੀ ਗੌਤਮ, ਹਰਦੀਪ ਸਿੰਘ ਫੌਜੀ, ਵਿਕਾਸ ਬੱਬੂ, ਚੇਅਰਮੈਨ ਰਾਜੀਵ ਸਿੰਗਲਾ, ਸਰਪ੍ਰਸਤ ਹਰਜਿੰਦਰ ਸਿੰਘ ਭੰਗੂ, ਪ੍ਰਧਾਨ ਯਸ਼ਪਾਲ ਸ਼ਰਮਾ, ਗਾਇਕ ਕੁਮਾਰ ਰਾਣਾ, ਸ਼ਸ਼ੀਭੂਸ਼ਨ ਸ਼ਾਸਤਰੀ, ਧਰਮਵੀਰ ਗੁਪਤਾ ਡਾਇਰੈਕਟਰ, ਸੰਗੀਤਕਾਰ ਰਣਵੀਰ ਸਿੰਘ, ਮੁਨੀਸ਼ ਵਰਮੀ, ਰੂਮੀ, ਗੋਪੀ, ਜਗਦੇਵ ਚੰਦ ਚੀਗਲ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…