nabaz-e-punjab.com

ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਧਾਰਮਿਕ ਮੰਚ ਤੋਂ ਸਮਾਜਿਕ ਚੇਤਨਾ ਲਹਿਰ ਚਲਾਈ ਜਾਵੇਗੀ: ਖਾਲਸਾ ਪ੍ਰਚਾਰਕ ਦਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਨਸ਼ਿਆ ਦੇ ਕੋਹੜ ਨੂੰ ਜੜੋ ਮਕਾਉਣ ਲਈ ਧਾਰਮਿਕ ਮੰਚ ਤੋ ਸਮਾਜ ਵਿੱਚ ਚੇਤਨਾ ਪੈਦਾ ਕਰਨ ਦੀ ਇਸ ਸਮੇ ਪੰਜਾਬ ਦੀ ਧਰਤੀ ਤੇ ਸਮਾਜ ਨੂੰ ਮੁੱਖ ਜਰੂਰਤ ਹੈ ਇਸ ਸਬੰਧੀ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਜ਼ਿਲ੍ਹਾ ਪੱਧਰੀ ਪ੍ਰਚਾਰਕਾਂ ਨੂੰ ਅੱਗੇ ਲਗਾ ਕੇ ਵਿਸ਼ੇਸ਼ ਲਹਿਰ ਚਲਾਈ ਜਾਵੇਗੀ। ਇਹ ਪ੍ਰਗਟਾਵਾ ਗੁਰਮਤਿ ਪ੍ਰਚਾਰ ਖਲਸਾ ਦਲ ਦੇ ਪ੍ਰਚਾਰਕਾਂ ਦੀ ਮੋਹਾਲੀ ਵਿੱਚ ਹੋਈ ਜੱਥੇਬੰਦੀ ਦੀ ਮਜਬੂਤੀ ਵਿਸਥਾਰ ਅਤੇ ਹੋਰ ਅਹਿਮ ਮਾਮਲਿਆ ਸਬੰਧੀ ਹੋਈ ਵਿਸ਼ੇਸ਼ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਣਕਾਰੀ ਦਿੰਦੇ ਹੋਏ ਦਲ ਦੇ ਪ੍ਰਮੁੱਖ ਅਹੁੱਦੇਦਾਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਾਲੇ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ, ਬਾਬਾ ਮਹਿੰਦਰ ਸਿੰਘ ਭੜੀ ਵਾਲੇ, ਭਾਈ ਉਮਰਾਉ ਸਿੰਘ ਲੰਬਿਆਂ ਵਾਲੇ, ਸਿੱਖ ਚਿੰਤਕ ਬੁੱਧਜੀਵੀ ਹਰਜਿੰਦਰ ਸਿੰਘ ਭੰਗੂ, ਗਿਆਨੀ ਸਿਮਰਜੋਤ ਸਿੰਘ ਗਿਆਨੀ ਅਵਤਾਰ ਸਿੰਘ ਗਿਆਨੀ ਦਵਿੰਦਰ ਸਿੰਘ ਨੇ ਕਰਦਿਆਂ ਦਿੱਤੀ।
ਪ੍ਰਚਾਰਕ ਦਲ ਵੱਲੋਂ ਦੱਸਿਆ ਗਿਆ ਕਿ ਜਲਦ ਪੰਜਾਬ ਵਿੱਚ ਜਿਲਾ ਪੱਧਰੀ ਪ੍ਰਚਾਰਕਾ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੈਮੀਨਾਰ ਮਾਰਚ ਹਰ ਤਰੀਕੇ ਨਾਲ ਸਮਾਜ ਵਿੱਚ ਧਾਰਮਿਕ ਮੰਚ ਤੋਂ ਜਾਗਰਤੀ ਪੈਦਾ ਕਰਨ ਲਈ ਮੁਹਿੰਮ ਆਰੰਭ ਕੀਤੀ ਜਾਵੇਗੀ। ਕਿਉਂਕਿ ਅੱਜ ਨਸ਼ੇ ਪੰਜਾਬ ਵਿੱਚ ਸਮਾਜਿਕ ਤਾਣੇ ਨੂੰ ਬਹੁਤ ਬੁਰੀ ਤਰਾਂ ਪ੍ਰਭਾਵਤ ਕਰ ਰਹੇ ਹਨ ਖਾਸ ਕਰਕੇ ਇਕ ਤਰ੍ਹਾਂ ਨਾਲ ਨਸਲਕੁਸ਼ੀ ਵੱਲ ਪੰਜਾਬ ਧੱਕਿਆ ਜਾ ਰਿਹਾ ਹੈ ਕਿ ਨਸ਼ੇ ਅੌਲਾਦ ਪੈਦਾ ਕਰਨ ਦੀ ਸਕਤੀ ਨੂੰ ਖਤਮ ਕਰ ਰਹੇ ਹਨ ਇਹ ਬਹੁਤ ਹੀ ਗੰਭੀਰ ਚਿੰਤਨ ਅਤੇ ਮੰਥਨ ਦਾ ਵਿਸ਼ਾ ਹੈ ਇਸ ਸਬੰਧੀ ਹੁਣ ਧਾਰਮਿਕ ਸੰਸਥਾਵਾਂ ਨੂੰ ਪੰਜਾਬ ਦੀ ਬਿਹਤਰੀ ਲਈ ਆਪਣਾ ਨੈਤਿਕ ਫਰਜ ਸਮਝਦੇ ਹੋਏ ਅੱਗੇ ਆ ਕੇ ਯੋਗਦਾਨ ਪਾਉਣਾ ਚਾਹੀਦਾ ਹੈ।
ਖਾਲਸਾ ਦਲ ਪ੍ਰਚਾਰਕਾਂ ਨੇ ਕਿਹਾ ਇਹ ਬਹੁਤ ਹੀ ਗੰਭੀਰ ਸਾਜਿਸ ਦਾ ਹਿੱਸਾ ਹੈ ਕਿ ਜਿਸ ਪੰਜਾਬ ਦਾ ਨਾਂ ਖੇਡਾ ਫੌਜ ਹਰ ਖੇਤਰ ਵਿੱਚ ਅੱਗੇ ਚੱਲਦਾ ਸੀ ਅੱਜ ਅਸੀ ਜਿਸ ਹਾਲਾਤ ਵਿੱਚ ਪਹੁੰਚ ਗਏ ਹਾ ਪ੍ਰਚਾਰਕ ਦਲ ਨੇ ਪੰਜਾਬ ਗੰਧਲੀ ਹੋ ਚੁੱਕੀ ਰਾਜਨੀਤੀ ਨੂੰ ਵੀ ਪੰਜਾਬ ਦਾ ਨੁਕਸਾਨ ਕਰਨ ਦਾ ਦੋਸ਼ੀ ਮੰਨਿਆਂ। ਨਾਲ ਹੀ ਉਹਨਾਂ ਐਲਾਨ ਕੀਤਾ ਗੁਰਮਤਿ ਪ੍ਰਚਾਰਕ ਖਾਲਸਾ ਦਲ ਬਹੁਤ ਜਲਦ ਆਪਣੇ ਨੀਤੀਗਤ ਫੈਸਲੇ ਅਤੇ ਸਾਰੀਆਂ ਆਉਣ ਵਾਲੇ ਸਮੇ ਵਿੱਚ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਐਲਾਨ ਜਲਦ ਕਰੇਗਾ। ਅੱਜ ਦੀ ਮੀਟਿੰਗ ਵਿੱਚ ਮੁੱਖ ਦਫ਼ਤਰ ਤੋ ਲੈ ਕੇ ਮੀਡੀਆਂ ਸੰਚਾਲਨ ਅਦਿਕ ਅਹਿਮ ਫੈਸਲੇ ਕੀਤੇ ਗਏ ਜਿਸ ਬਾਰੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆ।
ਜ਼ਿਕਰਯੋਗ ਹੈ ਇਹ ਸਾਰੇ ਪ੍ਰਚਾਰਕ ਕਿਸੇ ਸਮੇ ਸੰਤ ਸਮਾਜ ਦੀਆਂ ਸਫਾ ਵਿੱਚ ਮੂਹਰਲੀ ਕਤਾਰ ਵਿੱਚ ਵਿਚਰਦੇ ਸਨ ਪ੍ਰੰਤੂ ਡੇਰਾ ਸਿਰਸਾ ਮੁਆਫ਼ੀ ਬਰਗਾੜੀ ਕਾਡ ਤੋਂ ਬਾਅਦ ਇਹਨਾਂ ਕਿਨਾਰਾ ਕਰ ਲਿਆ ਸੀ ਅਤੇ ਹੁਣ ਸਮਾਜ ਨਾਲ ਜੁੜੇ ਹੋਏ ਮਾਮਲਿਆ ਸਬੰਧੀ ਅਤੇ ਆਉਣ ਵਾਲੇ ਪੰਥਕ ਹਾਲਾਤਾਂ ਤੇ ਵੀ ਆਪਣਾ ਰੋਲ ਅਦਾ ਕਰਨ ਲਈ ਇਕ ਅਹਿਮ ਨਵਾਂ ਮੰਚ ਸਿਰਜਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…