Share on Facebook Share on Twitter Share on Google+ Share on Pinterest Share on Linkedin ਕ੍ਰਿਕਟ ਟੂਨਾਮੈਂਟ ਵਿੱਚ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਜੂਨ: ਇੱਥੋਂ ਦੇ ਨੇੜਲੇ ਪਿੰਡ ਧਿਆਨਪੁਰਾ ਵਿਖੇ ਪਿੰਡ ਦੇ ਨੌਜਵਾਨਾਂ ਵੱਲੋਂ ਕੁਲਵੀਰ ਸਿੰਘ ਜੱਗੀ ਦੀ ਦੇਖ ਰੇਖ ਹੇਠ ਕ੍ਰਿਕਟ ਟੁਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਅਵਤਾਰ ਸਿੰਘ ਸਰਪੰਚ ਤੇ ਕੁਲਵੀਰ ਸਿੰਘ ਜੱਗੀ ਨੇ ਕੀਤਾ। ਇਸ ਦੌਰਾਨ ਕਰਵਾਏ ਫਾਈਨਲ ਮੁਕਾਬਲੇ ਵਿੱਚ ਢੰਗਰਾਲੀ ਦੀ ਟੀਮ ਨੇ ਮੇਜਬਾਨ ਧਿਆਨਪੁਰਾ ਦੀ ਟੀਮ ਨੂੰ ਹਰਾਕੇ ਇਨਾਮੀ ਟਰਾਫੀ ਅਤੇ ਰਾਸ਼ੀ ਤੇ ਕਬਜਾ ਕੀਤਾ। ਇਸ ਦੌਰਾਨ ਕੁਲਵੀਰ ਸਿੰਘ ਜੱਗੀ ਨੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕਰਦਿਆਂ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਰਪੰਚ ਅਵਤਾਰ ਸਿੰਘ, ਕਾਂਗਰਸੀ ਆਗੂ ਕੁਲਵੀਰ ਸਿੰਘ ਅਤੇ ਹੋਰ ਮੋਹਤਬਰਾਂ ਨੇ ਸਾਝੇਂ ਤੌਰ ਤੇ ਕੀਤੀ। ਇਸ ਮੋਕੇ ਹੋਰਨਾਂ ਤੋਂ ਇਲਾਵਾ ਕੇਸਰ ਸਿੰਘ, ਕਰਨ ਸਿੰਘ ਬਾਠ, ਹਰਸ਼, ਹਨੀ, ਜਸ਼ਨ, ਰਮਨ, ਜੱਗੂ, ਬੌਬੀ, ਸੰਦੀਪ ਸਿੰਘ, ਜਸਕੀਰਤ ਸਿੰਘ ਤੇ ਹੋਰ ਪਿੰਡ ਦੇ ਮੋਹਤਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ