ਸਮਾਜਿਕ ਸੁਰੱਖਿਆ ਪੈਨਸ਼ਨ ਦੁੱਗਣੀ ਕਰਨਾ ਪੰਜਾਬ ਸਰਕਾਰ ਦਾ ਕ੍ਰਾਂਤੀਕਾਰੀ ਕਦਮ: ਬਲਬੀਰ ਸਿੱਧੂ

ਮੁਹਾਲੀ ਹਲਕੇ ਦੇ ਕਈ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਵੰਡੀਆਂ

ਸਿਹਤ ਮੰਤਰੀ ਨੇ ਵਿਕਾਸ ਪੱਖੋਂ ਮੁਹਾਲੀ ਹਲਕੇ ਦੇ ਪਿੰਡਾਂ ਨੂੰ ਪੰਜਾਬ ਭਰ ’ਚੋਂ ਮੋਹਰੀ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਮੁਹਾਲੀ ਹਲਕੇ ਦੇ ਵਿਕਾਸ ਨੂੰ ਪਹਿਲੀ ਤਰਜੀਹ ਦੱਸਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਲਾਕੇ ਦੇ ਪਿੰਡ ਬੁਨਿਆਦੀ ਢਾਂਚੇ ਪੱਖੋਂ ਪੰਜਾਬ ਭਰ ਦੇ ਪਿੰਡਾਂ ਲਈ ਆਦਰਸ਼ ਬਣੇ ਹਨ। ਪਿੰਡ-ਪਿੰਡ ਕਮਿਊਨਿਟੀ ਸੈਂਟਰ, ਧਰਮਸ਼ਾਲਾ, ਛੱਪੜਾਂ ਦੀ ਚਾਰਦੀਵਾਰੀ ਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵੱਖ-ਵੱਖ ਵਿਕਾਸ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਹੈ, ਜਿਸ ਨਾਲ ਬਜ਼ੁਰਗਾਂ ਤੇ ਲੋੜਵੰਦਾਂ ਦੀ ਜ਼ਿੰਦਗੀ ਵਿੱਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਲਿੰਕ ਸੜਕਾਂ ਨੂੰ 18 ਫੁੱਟ ਚੌੜਾ ਕਰਕੇ ਆਵਾਜਾਈ ਨੂੰ ਸੌਖਾ ਬਣਾਇਆ ਜਾਵੇਗਾ।
ਅੱਜ ਇੱਥੋਂ ਦੇ ਸੈਕਟਰ-80 (ਪਿੰਡ ਮੌਲੀ ਬੈਦਵਾਨ) ਵਿੱਚ ਰਵੀਦਾਸ ਧਰਮਸ਼ਾਲਾ ਦੀ ਉਸਾਰੀ ਲਈ 5 ਲੱਖ ਰੁਪਏ, ਪਿੰਡ ਪਾਪੜੀ ਦੇ ਸ਼ਮਸ਼ਾਨਘਾਟ ਲਈ ਪੇਵਰ ਲਗਾਉਣ ਲਈ 2 ਲੱਖ, ਧਰਮਸ਼ਾਲਾ ਦੀ ਛੱਤ ਲਈ 5 ਲੱਖ, ਆਂਗਨਵਾੜੀ ਸੈਂਟਰ ਦੀ ਉਸਾਰੀ 7.5 ਲੱਖ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਲਈ 25 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ, ਜਦੋਂਕਿ ਪਿੰਡ ਵਿੱਚ ਕਬਰਿਸਤਾਨ ਦਾ ਕੰਮ ਵੀ ਸ਼ੁਰੂ ਕਰਵਾਇਆ। ਪਿੰਡ ਚਾਚੋਮਾਜਰਾ ਦੀ 20.66 ਲੱਖ ਰੁਪਏ ਨਾਲ ਬਣਨ ਵਾਲੀ ਫਿਰਨੀ ਦਾ ਨੀਂਹ ਪੱਥਰ ਰੱਖਿਆ ਅਤੇ ਗਮਾਡਾ ਤੋਂ 70 ਲੱਖ ਸੀਵਰੇਜ ਲਈ ਮਨਜ਼ੂਰ ਕਰਵਾਉਣ ਦੀ ਗੱਲ ਆਖੀ।
ਸ੍ਰੀ ਸਿੱਧੂ ਨੇ ਪਿੰਡ ਧਰਮਗੜ੍ਹ ਵਿੱਚ ਪਾਰਕ ਦਾ ਉਦਘਾਟਨ ਕੀਤਾ, ਰਵੀਦਾਸ ਧਰਮਸ਼ਾਲਾ ਲਈ 5 ਲੱਖ ਰੁਪਏ, ਜਨਰਲ ਧਰਮਸ਼ਾਲਾ ਲਈ 3 ਲੱਖ ਅਤੇ ਨਾਲੇ ਦੀ ਉਸਾਰੀ ਲਈ 2 ਲੱਖ ਦੀ ਗਰਾਂਟ ਦਿੱਤੀ। ਪਿੰਡ ਸਫੀਪੁਰ ਵਿੱਚ ਰਵੀਦਾਸ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਅਤੇ ਗਰਾਊਂਡ ਦੀ ਚਾਰਦੀਵਾਰੀ ਲਈ 5 ਲੱਖ, ਟੋਭੇ ਦੀ ਚਾਰਦੀਵਾਰੀ ਲਈ 5 ਲੱਖ, ਨਿਊ ਐਸਸੀ ਧਰਮਸ਼ਾਲਾ ਲਈ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਨੰਡਿਆਲੀ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੇ ਟਿਊਬਵੈੱਲ ਦਾ ਉਦਘਾਟਨ ਕੀਤਾ, ਜਿਸ ਉੱਤੇ 19.88 ਲੱਖ ਦੀ ਲਾਗਤ ਆਈ ਅਤੇ ਪਿੰਡ ਦੀ ਫਿਰਨੀ ਨੂੰ ਪੱਕਾ ਕਰਨ ਦਾ ਉਦਘਾਟਨ ਕੀਤਾ, ਜਿਸ ਉੱਤੇ 11 ਲੱਖ ਦੀ ਲਾਗਤ ਆਈ ਹੈ।
ਇਸ ਪਿੰਡ ਦੇ ਗਰਾਊਂਡ ਦੀ ਚਾਰਦੀਵਾਰੀ ਲਈ ਵਾਸਤੇ 5 ਲੱਖ ਰੁਪਏ, ਨਾਲੇ ਦੀ ਉਸਾਰੀ ਲਈ ਇਕ ਲੱਖ ਰੁਪਏ, ਮੁਸਲਿਮ ਕਬਰਿਸਤਾਨ ਦੀ ਉਸਾਰੀ ਲਈ 6 ਲੱਖ, ਗਲੀਆਂ-ਨਾਲੀਆਂ ਲਈ 3 ਲੱਖ, ਪਿੰਡ ਅਲੀਪੁਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦਾ ਨੀਂਹ ਪੱਥਰ ਰੱਖਿਆ, ਜਿਸ ਉੱਤੇ 20 ਲੱਖ ਰੁਪਏ ਦੀ ਲਾਗਤ ਆਏਗੀ। ਚਾਰਦੀਵਾਰੀ ਤੇ ਸ਼ਮਸ਼ਾਨਘਾਟ ਦੇ ਸ਼ੈੱਡ ਲਈ 8 ਲੱਖ ਰੁਪਏ, ਸਟਰੀਟ ਲਾਈਟਾਂ ਲਈ 2 ਲੱਖ ਰੁਪਏ, ਬਾਕਰਪੁਰ ਵਿੱਚ ਮਹਿਰਾ ਧਰਮਸ਼ਾਲਾ ਦੇ ਹਾਲ ਅਤੇ ਪਖਾਨਿਆਂ ਲਈ 10 ਲੱਖ, ਵਾਲਮੀਕ ਭਵਨ ਤੇ ਸ਼ੈੱਡ ਦੀ ਉਸਾਰੀ ਲਈ 7 ਲੱਖ, ਗਲੀਆਂ ਨਾਲੀਆਂ ਲਈ 3 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ, ਜਦੋਂ ਕਿ 41 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੀ ਫਿਰਨੀ ਬਣੇਗੀ। ਪਿੰਡ ਮੱਟਰਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਕਮਰਿਆਂ ਦੀ ਉਸਾਰੀ ਲਈ 15 ਲੱਖ, ਪਿੰਡ ਬੜੀ ਦੇ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਵੀ ਦਿੱਤਾ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਨਾ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਪੰਚਾਇਤ ਸਮਿਤੀ ਦੀ ਚੇਅਰਪਰਸਨ ਰਣਬੀਰ ਕੌਰ ਬੜੀ, ਬਾਲਕ੍ਰਿਸ਼ਨ ਗੋਇਲ ਸਰਪੰਚ ਮੌਲੀ ਬੈਦਵਾਨ, ਭਗਤ ਸਿੰਘ ਨਾਮਧਾਰੀ, ਰਮਨਦੀਪ ਸਿੰਘ ਸਰਪੰਚ ਸਫ਼ੀਪੁਰ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਅਜੈਬ ਸਿੰਘ ਬਾਕਰਪੁਰ, ਕੁਲਵਿੰਦਰ ਕੌਰ ਸਰਪੰਚ ਪਾਪੜੀ, ਕੁਲਵਿੰਦਰ ਕੌਰ ਸਰਪੰਚ ਚਾਚੋਮਾਜਰਾ, ਪਰਮਜੀਤ ਸਿੰਘ ਬਰਾੜ ਸਰਪੰਚ ਧਰਮਗੜ੍ਹ, ਗੁਰਵਿੰਦਰ ਸਿੰਘ ਸਰਪੰਚ ਨੰਡਿਆਲੀ, ਚਰਨਜੀਤ ਸਿੰਘ ਸਰਪੰਚ ਅਲੀਪੁਰ, ਸੁਖਬੀਰ ਸਿੰਘ ਸਰਪੰਚ ਮੱਟਰਾਂ, ਮਨਫੂਲ ਸਿੰਘ ਸਰਪੰਚ ਬੜੀ, ਹਰਜੀਤ ਸਿੰਘ ਸਰਪੰਚ ਰੁੜਕਾ, ਮਨਜੀਤ ਸਿੰਘ ਵਾਈਸ ਚੇਅਰਮੈਨ ਬਲਾਕ ਸਮਿਤੀ ਅਤੇ ਐਕਸੀਅਨ ਪੰਚਾਇਤੀ ਰਾਜ ਮਹੇਸ਼ਵਰ ਸ਼ਾਰਦਾ, ਬੀਡੀਪੀਓ ਹਿਤੇਨ ਕਪਿਲਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…