nabaz-e-punjab.com

ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ‘ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ’-2018 ਲਈ ਅਰਜ਼ੀਆਂ ਦੀ ਮੰਗ

ਅਰਜ਼ੀਆਂ 30 ਸਤੰਬਰ, 2018 ਤੱਕ ਸਬੰਧਤ ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ ਕੋਲ ਕਰਵਾਈਆਂ ਜਾ ਸਕਦੀਆਂ ਹਨ ਜਮ•ਾਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 07 ਸਤੰਬਰ:
ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਮਲ ਕਰਦੇ ਹੋਏ ਸਮਾਜਿਕ ਸੁਰੱਖਿਆ , ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ‘ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ’-2018 ਲਈ ਯੋਗ ਅੰਗਹੀਣ ਵਿਅਕਤੀਆਂ ਜਾਂ ਅਜਿਹੀਆਂ ਸੰਸਥਾਵਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਹਨਾਂ ਨੇ ਅੰਗਹੀਣ ਵਿਅਕਤੀਆਂ ਦੀ ਭਲਾਈ ਹਿੱਤ ਅਹਿਮ ਕਾਰਜ ਕੀਤੇ ਹੋਣ। ਇਹ ਅਵਾਰਡ ਵਿਸ਼ਵ ਅੰਗਹੀਣ ਦਿਵਸ ਮੌਕੇ 03 ਦਸੰਬਰ, 2018 ਨੂੰ ਪ੍ਰਦਾਨ ਕੀਤੇ ਜਾਣਗੇ।
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ ਯੋਗ ਬਿਨੈਕਾਰ ਇਸ ਅਵਾਰਡ ਲਈ ਅਰਜ਼ੀ ਦੇਣ ਸਬੰਧੀ ਪ੍ਰੋਫਾਰਮਾ ਆਪਣੇ ਸਬੰਧਤ ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਪਾਸੋਂ ਹਾਸਿਲ ਕਰ ਸਕਦੇ ਹਨ ਅਤੇ ਮਿਤੀ 30 ਸਤੰਬਰ, 2018 ਤੱਕ ਉਸੇ ਦਫਤਰ ਵਿਖੇ ਜਮ•ਾਂ ਕਰਵਾ ਸਕਦੇ ਹਨ।
ਹੋਰ ਵੇਰਵਾ ਦਿੰਦੇ ਹੋਏ ਸ੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ ਇਸ ਅਵਾਰਡ ਦੀਆਂ ਚਾਰ ਸ਼੍ਰੇਣੀਆਂ ਹੋਣਗੀਆਂ ਜਿਹਨਾਂ ਵਿਚ ‘ਬੈਸਟ ਇੰਪਲਾਈ/ਸੈਲਫ ਇੰਪਲਾਇਡ ਵਿਦ ਡਿਸਏਬਿਲਿਟੀ (ਕੁੱਲ 06 ਅਵਾਰਡ), ਬੈਸਟ ਇੰਪਲਾਇਰ (ਕੁੱਲ 01 ਅਵਾਰਡ), ਅਵਾਰਡ ਫਾਰ ਬੈਸਟ ਇੰਡੀਵਿਜੂਅਲ ਐਂਡ ਇੰਸਟੀਟਿਊਸ਼ਨ ਵਰਕਿੰਗ ਫਾਰ ਦ ਕਾਜ਼ ਆਫ ਪਰਸਨਸ ਵਿਦ ਡਿਸਏਬਿਲਿਟੀਜ਼( 02 ਅਵਾਰਡ ਬੈਸਟ ਇੰਡੀਵਿਜੂਅਲ ਸ਼੍ਰੇਣੀ ਤੇ 02 ਅਵਾਰਡ ਬੈਸਟ ਇੰਸਟੀਟਿਊਸ਼ਨ/ਐਨ.ਜੀ.ਓ ਸ਼੍ਰੇਣੀ ਵਿਚ) ਅਤੇ ਅਵਾਰਡ ਫਾਰ ਸਪੋਰਟਸਪਰਸਨ ਵਿਦ ਡਿਸਏਬਿਲਿਟੀ( ਕੁੱਲ 02 ਅਵਾਰਡ) ਸ਼ਾਮਲ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…