nabaz-e-punjab.com

ਸਮਾਜ ਸੇਵੀ ਆਗੂ ਵੱਲੋਂ ਲੋੜਵੰਦ ਲੋਕਾਂ ਲਈ ‘ਆਓ ਬਣੀਏ ਹਮਦਰਦ’ ਅਭਿਆਨ ਦੀ ਸ਼ੁਰੂਆਤ

ਝੁੱਗੀਆਂ ਵਿੱਚ ਰਹਿੰਦੇ ਬਜ਼ੁਰਗ ਤੇ ਫੁੱਟਪਾਥ ’ਤੇ ਸੌਣ ਵਾਲੇ ਲੋੜਵੰਦ ਲੋਕਾਂ ਨੂੰ 200 ਕੰਬਲ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਮੁਹਾਲੀ ਵਿੱਚ ਅਜਿਹੇ ਅਨੇਕਾਂ ਲੋਕ ਹਨ ਜੋ ਠੰਢ ਵਿੱਚ ਖੁੱਲ੍ਹੇ ਆਸਮਾਨ ਹੇਠਾਂ ਰਾਤ ਗੁਜ਼ਾਰਨ ਲਈ ਮਜਬੂਰ ਹਨ, ਠੰਢ ਤੋਂ ਬਚਣ ਲਈ ਨਾ ਤਾਂ ਉਨ੍ਹਾਂ ਕੋਲ ਰਜਾਈ ਅਤੇ ਨਾ ਹੀ ਕੰਬਲ ਹੈ। ਅਜਿਹੇ ਲੋਕਾਂ ਦੀ ਮਦਦ ਕਰਨ ਲਈ ਮੁਹਾਲੀ ਦੇ ਸਮਾਜ ਸੇਵਕ ਆਕਾਸ਼ਦੀਪ ਸਿੰਘ ਬੜਲਾ ਅਤੇ ਉਨ੍ਹਾਂ ਦੀ ਟੀਮ ਨੇ ‘ਆਓ ਬਣੀਏ ਹਮਦਰਦ’ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਅਭਿਆਨ ਵਿੱਚ ਝੁੱਗੀਆਂ ਵਿੱਚ ਰਹਿਣ ਵਾਲੇ ਬਜ਼ੁਰਗ ’ਤੇ ਫੁੱਟਪਾਥ ਉੱਤੇ ਸੌਣ ਵਾਲੇ ਜ਼ਰੂਰਤਮੰਦ ਲੋਕਾਂ ਨੂੰ 200 ਕੰਬਲ ਵੰਡੇ ਗਏ। ਪੇਸ਼ੇ ਤੋਂ ਫਾਈਨਾਂਸਰ ਅਤੇ ਸਮਾਜ ਸੇਵਕ ਆਕਾਸ਼ ਦੀ ਬੜਲਾ ਨੇ ਕਿਹਾ ਕੀ ਉਨ੍ਹਾਂ ਦੀ ਟੀਮ ਸਮਾਜ ਦੀ ਭਲਾਈ ਲਈ ਕੰਮ ਕਰਦੀ ਹੈ। ਜਿਸ ਦਾ ਮਕਸਦ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਹੈ। ਇਸ ਲਈ ਸੰਸਥਾ ਦੇ ਅਹੁਦੇਦਾਰਾਂ ਨੇ ਅਜਿਹੇ ਜ਼ਰੂਰਤਮੰਦ ਲੋਕਾਂ ਦੀ ਭਾਲ ਕੀਤੀ ਜੋ ਵਾਕਈ ਇਸ ਦੇ ਹੱਕਦਾਰ ਸੀ। ਉਨ੍ਹਾਂ ਕਿਹਾ ਕਿ ਸਮਾਜ ਲਈ ਕੁਝ ਕਰਨਾ ਗੌਰਵ ਦੀ ਗੱਲ ਹੁੰਦੀ ਹੈ। ਸਮਾਜ ਸੇਵਾ ਤੋਂ ਵੱਡਾ ਕੋਈ ਧਰਮ ਅਤੇ ਕੋਈ ਕੰਮ ਨਹੀਂ ਹੁੰਦਾ ਜਿਸ ਨਾਲ ਦਿਲ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਦੀ ਦਾ ਮੌਸਮ ਹੈ ਜ਼ਰੂਰਤਮੰਦਾਂ ਨੂੰ ਕੰਬਲ ਵੰਡੇ ਜਾਂਦੇ ਰਹਿਣਗੇ।
ਵੰਡਣ ਨਾਲ ਮਿਲਦੀ ਹੈ ਖੁਸ਼ੀਆਂ
ਆਕਾਸ਼ਦੀਪ ਬੜਲਾ ਨੇ ਕਿਹਾ ਕਿ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਕੋਈ ਵੀ ਚੀਜ਼ ਦੇਈਏ ਤਾਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ ਅਤੇ ਦੇਣ ਵਾਲੇ ਨੂੰ ਵੀ ਆਤਮ ਸੰਤੋਸ਼ ਮਿਲਦਾ ਹੈ। ਦਾਨ ਤੋਂ ਵੱਧ ਕੇ ਕੋਈ ਵੱਡਾ ਕੰਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹੇ ਲੋਕਾਂ ਨੂੰ ਕੰਬਲ, ਸਵੈਟਰ, ਜੁਰਾਬਾਂ, ਸ਼ਾਲ, ਰਜਾਈ ਅਤੇ ਗਰਮ ਕੱਪੜੇ ਦੇ ਕੇ ਮੱਦਦ ਕਰਨਾ ਚਾਹੁੰਦਾ ਹੈ ਤਾਂ ਇਸ ਅਭਿਆਨ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਗੁਰਵਿੰਦਰ ਸੋਹੀ, ਗੁਰਪ੍ਰੀਤ ਸਿੰਘ ਖਾਲਸਾ, ਵਿਕਰਮਜੀਤ ਸਿੰਘ ਭੰਗੂ, ਬਲਬੀਰ ਸਿੰਘ ਮੁਹਾਲੀ, ਸੰਦੀਪ ਸਿੰਘ ਸਲਾਰ, ਰਸ਼ਪਾਲ ਸਿੰਘ ਜੱਸੀ ਟੀਮ ਮੈਂਬਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…