ਸੋਸ਼ਲ ਵੈਲਫੇਅਰ ਐਸੋਸੀਏਸ਼ਨ ਫੇਜ਼-2 ਵੱਲੋਂ ਗੁਰਪੁਰਬ ’ਤੇ ਸਾਲਾਨਾ ਸਮਾਗਮ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਅੱਜ ਫੇਜ਼-2 ਦੀ ਸਮੂਹ ਸੰਗਤ ਅਤੇ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਫੇਜ਼-2 ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਸਵੇਰੇ ਸ੍ਰੀ ਸੁਖਮਨੀ ਸਾਹਿਬ ਪਾਠ ਦੀ ਬਾਣੀ ਦੇ ਭੋਗ ਪੈਣ ਉਪਰੰਤ ਭਾਰੀ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲੇ ਅਤੇ ਭਾਈ ਵਾਰਸ਼ ਸਿੰਘ ਚੰਡੀਗੜ੍ਹ ਵਾਲਿਆਂ ਨੇ ਆਪਣੇ ਨਿਰਮੋਲਕ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਉਚੇਚੇ ਤੌਰ ’ਤੇ ਪੁੱਜੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕੌਂਸਲਰ ਰਾਜਿੰਦਰ ਸਿੰਘ ਰਾਣਾ ਅਤੇ ਯੂਥ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਰਾਜਾ ਮੁਹਾਲੀ ਨੇ ਆਖਿਆ ਕਿ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕੋਈ ਵੀ ਧਰਮ ਇੱਕ ਦੂਜੇ ਨਾਲ ਨਫਰਤ ਕਰਨਾ ਨਹੀਂ ਸਿਖਾਉਂਦਾ। ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਮਾਰਗ ਤੇ ਚਲਣਾ ਚਾਹੀਦਾ ਹੈ।
ਸਮਾਗਮ ਵਿੱਚ ਅਕਾਲੀ ਦਲ ਦੀ ਕੌਸਲਰ ਜਸਪ੍ਰੀਤ ਕੌਰ ਮੁਹਾਲੀ, ਭਾਜਪਾ ਆਗੂ ਜਗਤਾਰ ਸਿੰਘ ਚਾਂਦਨੀ ਟੈਂਟ ਚੰਡੀਗੜ੍ਹ ਵਾਲੇ, ਸੀਨੀਅਰ ਪੱਤਰਕਾਰ ਅਮਰਦੀਪ ਸਿੰਘ ਸੈਣੀ, ਜਗਰੂਪ ਸਿੰਘ ਭੰਗੂ ਜਨਰਲ ਸਕੱਤਰ, ਪ੍ਰਧਾਨ ਡਾ. ਐਮ.ਐਲ ਕੌਸ਼ਲ, ਸੈਕਟਰੀ ਵਿਨੋਦ ਮਮਿਕ, ਖਜ਼ਾਨਚੀ ਜੀ.ਐਸ. ਭਿੰਬਰਾ, ਆਰ.ਆਰ. ਬਾਂਸਲ, ਜਸਵੀਰ ਸਿੰਘ ਬਾਜਵਾ, ਗਰੀਸ਼ ਕਪੂਰ, ਰਾਘਵ ਚੰਡੀਗੜ੍ਹ, ਰਵਪ੍ਰੀਤ ਸ਼ੈਰੀ, ਨਿਪੀ ਆਹਲੂਵਾਲੀਆ, ਸੰਜੇ ਕੁਮਾਰ ਸੰਜੂ, ਵਰਿੰਦਰ ਪਾਲੀ, ਸੁਖਵਿੰਦਰ ਸੁੱਖਾ, ਨਿੱਕੂ ਮੁਹਾਲੀ, ਸੁਖਜਿੰਦਰ ਸਿੰਘ ਪੱਪੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…