
ਸਮਾਜ ਸੇਵੀ ਹਰਪ੍ਰੀਤ ਮਾਂਗਟ ਨੂੰ ਸਦਮਾ, ਪਤਨੀ ਦੀ ਮੌਤ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਨਵੰਬਰ:
ਨੇੜਲੇ ਪਿੰਡ ਅਭੀਪੁਰ ਦੇ ਸਮਾਜ ਸੇਵੀ ਹਰਪ੍ਰੀਤ ਸਿੰਘ ਮਾਂਗਟ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਦਾ ਭਰ ਜਵਾਨੀ ਵਿੱਚ ਦੇਹਾਂਤ ਹੋ ਗਿਆ। ਮਨਪ੍ਰੀਤ ਕੌਰ ਪਿਛਲੇ ਕਾਫ਼ੀ ਸਮੇਂ ਕੈਂਸਰ ਦੀ ਨਾਮ ਰਾਦ ਬੀਮਾਰੀ ਤੋਂ ਪੀੜ੍ਹਤ ਸਨ। ਮ੍ਰਿਤਕ ਮਨਪ੍ਰੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਰਖਾੲ ਗਏ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 15 ਨਵੰਬਰ ਨੂੰ ਪਿੰਡ ਅਭੀਪੁਰ ਗੁਰਦੁਆਰਾ ਸਾਹਿਬ ਵਿਖੇ 12 ਤੋਂ ਇਕ ਵਜੇ ਤੋਂ ਇਕ ਵਜੇ ਤੱਕ ਹੋਣਗੇ। ਇਸ ਦੁੱਖ ਦੀ ਘੜੀ ਵਿੱਚ ਹੋਰਨਾਂ ਤੋਂ ਇਲਾਵਾ ਐੱਸ ਜੀ ਪੀ ਸੀ ਮੈਂਬਰ ਅਜਮੇਰ ਸਿੰਘ ਖੇੜਾ, ਯੂਥ ਆਗੂ ਦਵਿੰਦਰ ਸਿੰਘ ਖੇੜਾ, ਸਰਪੰਚ ਹਰਜਿੰਦਰ ਸਿੰਘ ਮੁੰਧੋਂ, ਸੀਨੀਅਰ ਕਾਂਗਰਸੀ ਆਗੂ ਰਾਣਾ ਕੁਸ਼ਲਪਾਸ ਸਿੰਘ, ਮੁਰਾਰੀ ਲਾਲ ਤੰਤਰ, ਹਰਿੰਦਰ ਸਿੰਘ ਕੁੱਬਾਹੇੜੀ ਕਿਸਾਨ ਆਗੂ,ਹਰਦੀਪ ਸਿੰਘ ਖਿਜਰਾਬਾਦ, ਸੁਖਜਿੰਦਰ ਸਿੰਘ ਸੰਧੂ, ਜਸਪਾਲ ਸਿੰਘ ਖਿਜਰਾਬਾਦ ਸਮੇਤ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਕ ਜਥੇਬੰਦੀਆਂ ਦੇ ਆਗੂਆਂ ਨੇ ਹਰਪ੍ਰੀਤ ਸਿੰਘ ਮਾਂਗਟ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।