ਰਜ਼ੀਆ ਸੁਲਤਾਨਾ ਨੂੰ ਰਾਜ ਮੰਤਰੀ ਬਣਨ ’ਤੇ ਸਮਾਜ ਸੇਵੀ ਤੇ ਐਨਆਰਆਈ ਪ੍ਰਸੰਸਕਾਂ ਵੱਲੋਂ ਲੱਖ ਲੱਖ ਵਧਾਈਆਂ

ਰਜ਼ੀਆ ਸੁਲਤਾਨਾ ਦੇ ਮੰਤਰੀ ਬਣਨ ਨਾਲ ਬੱਚਿਆਂ ਤੇ ਅੌਰਤਾਂ ਦਾ ਵਿਕਾਸ ਸੰਭਵ: ਕੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰਜ਼ ਨਰਿੰਦਰ ਸਿੰਘ ਕੰਗ ਅਤੇ ਪ੍ਰਵਾਸੀ ਪੰਜਾਬੀ ਸੁੱਖ ਘੁੰਮਣ ਤੇ ਪਾਲ ਸਹੋਤਾ ਨੇ ਪੰਜਾਬ ਵਿੱਚ ਨਵੀਂ ਕੈਪਟਨ ਸਰਕਾਰ ਵਿੱਚ ਰਾਜ ਮੰਤਰੀ ਬਣਨ ’ਤੇ ਬੇਗਮ ਰਜ਼ੀਆ ਸੁਲਤਾਨਾ ਨੂੰ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਤਰੱਕੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਨਵੀਂ ਕੈਪਟਨ ਸਰਕਾਰ ਵਿੱਚ ਬੇਗਮ ਰਜ਼ੀਆ ਸੁਲਤਾਨਾ ਦੇ ਰਾਜ ਮੰਤਰੀ ਬਣਨ ’ਤੇ ਘੱਟ ਗਿਣਤੀ ਵਰਗ ਅਤੇ ਉਨ੍ਹਾਂ ਦੇ ਪ੍ਰਸੰਸਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਰਿੰਦਰ ਸਿੰਘ ਕੰਗ ਨੇ ਕਿਹਾ ਕਿ ਰਜ਼ੀਆ ਸੁਲਤਾਨਾ ਦੇ ਮੰਤਰੀ ਬਣਨ ਨਾਲ ਪੰਜਾਬ ਵਿੱਚ ਬਾਲ ਅਪਰਾਧਾਂ ਵਿੱਚ ਕਮੀ ਆਏਗੀ ਅਤੇ ਅੌਰਤਾਂ ਦਾ ਵਿਕਾਸ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੰਤਰੀ ਨੂੰ ਮਿਲ ਕੇ ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਅੌਰਤਾਂ ’ਤੇ ਹੋਏ ਜਬਰ ਜੁਲਮ ਦੀਆਂ ਘਟਨਾਵਾਂ ਬਾਰੇ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਕੈਪਟਨ ਸਰਕਾਰ ਦੇ ਕਾਰਜ਼ਕਾਲ ਵਿੱਚ ਬੱਚਿਆਂ ਅਤੇ ਅੌਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਭਰੂਣ ਹੱਤਿਆ ਦੇ ਖ਼ਿਲਾਫ਼ ਜਹਾਦ ਛੇੜਿਆ ਜਾਵੇ।
ਉਧਰ, ਬੇਗਮ ਰਜ਼ੀਆ ਸੁਲਤਾਨਾ ਨੇ ਭਰੋਸਾ ਦਿੱਤਾ ਕਿ ਨਵੀਂ ਸਰਕਾਰ ਅੌਰਤਾਂ ਦੀ ਸੁਰੱਖਿਆ ਦੇ ਲਈ ਹਮੇਸ਼ਾ ਯਤਨਸ਼ੀਲ ਰਹੇਗੀ ਅਤੇ ਵੱਖ ਵੱਖ ਮਾਮਲਿਆਂ ਵਿੱਚ ਵਧੀਕੀਆਂ ਦਾ ਸ਼ਿਕਾਰ ਪੀੜਤ ਅੌਰਤਾਂ ਨੂੰ ਪੁਲੀਸ ਥਾਣਿਆਂ ਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਸਮੇਂ ਸਿਰ ਇਨਸਾਫ਼ ਮਿਲਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਭਰੂਣ ਹੱਤਿਆ, ਦਹੇਜ ਪ੍ਰਥਾ ਦੇ ਖ਼ਿਲਾਫ਼ ਆਮ ਲੋਕਾਂ ਖਾਸ ਕਰਕੇ ਅੌਰਤਾਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਪੱਧਰ ’ਤੇ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਜਾਗਰੂਕਤਾ ਕੈਂਪ, ਵਰਕਸ਼ਾਪ ਅਤੇ ਸੈਮੀਨਾਰ ਕਰਵਾਏ ਜਾਣਗੇ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…