ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਪ੍ਰਿਤਪਾਲ ਫਗਵਾੜਾ ਨੇ ਸੋਨੂੰ ਕਾਂਗੜਾ ਨੂੰ ਹਰਾ ਕੇ ਜਿੱਤੀ ਪਹਿਲੀ ਕੁਸ਼ਤੀ

ਨਬਜ਼-ਏ-ਪੰਜਾਬ, ਮੁਹਾਲੀ, 16 ਨਵੰਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਅਮਰ ਸ਼ਹੀਦ ਜਥੇਦਾਰ ਹਨੂੰਮਾਨ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਅਤੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ 32ਵਾਂ ਵਿਸ਼ਾਲ ਕੁਸ਼ਤੀ ਦੰਗਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਗਿਆ।
ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਕੁਸ਼ਤੀ ਦੰਗਲ ਵਿੱਚ ਇੱਕ ਨੰਬਰ ਝੰਡੀ ਦੀ ਪਹਿਲੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਸੋਨੂੰ ਕਾਂਗੜਾ ਵਿਚਕਾਰ ਜਬਰਦਸਤ ਮੁਕਾਬਲੇ ਦੌਰਾਨ ਪ੍ਰਿਤਪਾਲ ਫਗਵਾੜਾ ਜੇਤੂ ਰਿਹਾ। ਇੱਕ ਨੰਬਰ ਝੰਡੀ ਦੀ ਦੂਜੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਅਤੇ ਸੁਦਾਮ ਹੁਸ਼ਿਆਰਪੁਰ ਦਰਮਿਆਨ ਜਬਰਦਸਤ ਮੁਕਾਬਲਾ ਹੋਇਆ, ਦੋਵਾਂ ਦਰਮਿਆਨ 20 ਮਿੰਟ ਮੁਕਾਬਲਾ ਚੱਲਿਆ, ਇਸ ਉਪਰੰਤ 5 ਮਿੰਟ ਦਾ ਸਮਾਂ ਪੁਆਇੰਟਾਂ ਦੇ ਅਧਾਰ ਤੇ ਕੁਸ਼ਤੀ ਕਰਵਾਉਣ ਦਾ ਹੋਇਆ, ਜਿਸ ਦੌਰਾਨ ਤਾਲਿਬ ਬਾਬਾ ਫਲਾਹੀ ਨੇ ਪਹਿਲਾਂ ਪੁਆਇੰਟ ਬਣਾ ਕੇ ਝੰਡੀ ਦੀ ਕੁਸ਼ਤੀ ਜਿੱਤ ਲਈ। ਪਹਿਲੇ ਨੰਬਰ ਦੀ ਤੀਜੀ ਕੁਸ਼ਤੀ ਵਿੱਚ ਭੁਪਿੰਦਰ ਅਜਨਾਲਾ ਨੇ ਪ੍ਰਿਥਵੀ ਰਾਜ ਨੂੰ ਚਿੱਤ ਕਰਕੇ ਜਿੱਤ ਲਈ। ਚੌਥੀ ਕੁਸ਼ਤੀ ਰਾਜੂ ਰਾਈਏਵਾਲ ਅਤੇ ਜੌਂਟੀ ਗੁੱਜਰ ਦਿੱਲੀ ਦਰਮਿਆਨ ਬਹੁਤ ਹੀ ਫਸਵਾਂ ਮੁਕਾਬਲਾ 20 ਮਿੰਟ ਹੋਇਆ, ਜਿਸ ਦੌਰਾਨ ਕੋਈ ਨਤੀਜਾ ਸਾਹਮਣੇ ਨਾ ਆਇਆ, ਅਖੀਰ ਪ੍ਰਬੰਧਕਾਂ ਨੇ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ।
ਇਸ ਤੋਂ ਇਲਾਵਾ ਛੋਟਾ ਗੌਰਵ ਮਾਛੀਵਾੜਾ ਨੇ ਰਵੀ ਰੌਣੀ ਨੂੰ, ਗਗਨ ਸੋਹਾਣਾ ਨੇ ਚਮਕੌਰ ਹੱਲਾ ਨੂੰ, ਸਤਨਾਮ ਮਾਛੀਵਾੜਾ ਨੇ ਹੈਦਰ ਹੁਸ਼ਿਆਰਪੁਰ ਨੂੰ, ਪਰਮਿੰਦਰ ਪੱਟੀ ਨੇ ਗੁਰਪ੍ਰੀਤ ਜ਼ੀਰਕਪੁਰ ਨੂੰ, ਪਰਮਿੰਦਰ ਬਾਬਾ ਫਲਾਹੀ ਨੇ ਸੁਨੀਲ ਜ਼ੀਰਕਪੁਰ ਨੂੰ ਹਰਾਇਆ। ਇਸ ਤੋਂ ਇਲਾਵਾ ਲਾਲੀ ਫਗਵਾੜਾ ਤੇ ਚਿਰਾਗ ਜੱਖੇਵਾਲ ਦਰਮਿਆਨ ਕੁਸ਼ਤੀ ਬਰਾਬਰ ਰਹੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸੁਭਾਸ਼ ਸ਼ਰਮਾ ਸਾਬਕਾ ਸਬ ਇੰਸਪੈਕਟਰ, ਸੰਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ, ਨਗਰ ਨਿਗਮ ਦੇ ਕੌਂਸਲਰ ਹਰਜੀਤ ਸਿੰਘ ਭੋਲੂ, ਬੂਟਾ ਸਿੰਘ ਸੋਹਾਣਾ, ਮੁਕੇਸ਼ ਕੁਮਾਰ, ਅਮਰੀਕ ਸਿੰਘ ਰੌਣੀ, ਬਾਬਾ ਦੀਪਾ ਬਾਬਾ ਫਲਾਹੀ, ਦਵਿੰਦਰ ਸਿੰਘ ਬੌਬੀ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਗੁਰਮੀਤ ਸਿੰਘ ਸਾਬਕਾ ਸਰਪੰਚ ਘੇਲ, ਐਡਵੋਕੇਟ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਕਾਲਾ ਸਾਬਕਾ ਚੇਅਰਮੈਨ, ਬਿੰਦਾ ਧਨਾਸ, ਅੱਛਰ ਸਿੰਘ ਪੱਪਾ, ਜਗਤਾਰ ਸਿੰਘ ਗੋਲੂ, ਹਰਵਿੰਦਰ ਸਿੰਘ ਨੰਬਰਦਾਰ, ਉਮਰਾਓ ਸਿੰਘ ਮੌਲੀ ਵੈਦਵਾਨ, ਸਾਧੂ ਸਿੰਘ ਖਲੋਰ, ਗੁਰਦੀਪ ਸਿੰਘ, ਦੀਪੀ ਸੋਹਾਣਾ, ਅੰਮ੍ਰਿਤ ਸੋਹਾਣਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਗੁਰਦੁਆਰਾ ਸਿੰਘ ਸਹੀਦਾਂ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੋਢੀ ਨੇ ਸਾਰਿਆਂ ਦਾ ਸਵਾਗਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …