Nabaz-e-punjab.com

ਸੋਹਾਣਾ ਛਿੰਝ ਮੇਲਾ: ਹਰਤੇਸ਼ ਕਾਲਾ ਬਹਾਦਰਗੜ੍ਹ ਨੇ ਗੌਰਵ ਮਾਛੀਵਾੜਾ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ਜਿੱਤੀ

ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੂਰਬ ਮੌਕੇ ਪ੍ਰਬੰਧਕਾਂ ਨੇ ਕਰਵਾਇਆ ਵਿਸ਼ਾਲ ਕੁਸ਼ਤੀ ਦੰਗਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਧੰਨ ਧੰਨ ਬਾਬਾ ਅਮਰ ਸ਼ਹੀਦ ਜਥੇਦਾਰ ਹਨੂੰਮਾਨ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਸਮੂਹ ਗਰਾਮ ਪੰਚਾਇਤ ਸੋਹਾਣਾ ਵੱਲੋਂ 26ਵਾਂ ਵਿਸ਼ਾਲ ਕੁਸ਼ਤੀ ਦੰਗਲ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੂਰਬ ਮੌਕੇ ਅਤੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਆਗੂ ਜਥੇਦਾਰ ਮਾਨ ਸਿੰਘ ਸੋਹਾਣਾ, ਅਕਾਲੀ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਅਤੇ ਸਬ ਇੰਸਪੈਕਟਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿÎੱਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਇਸ ਛਿੰਝ ਦੀ ਕੁਮੈਂਟਰੀ ਨਾਜਰ ਸਿੰਘ ਅਤੇ ਕੁਲਵੀਰ ਕਾਈਨੌਰ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।
ਇਸ ਮੌਕੇ ਰੈਫਰੀ ਦੀ ਭੂਮਿਕਾ ਬਿੱਲੂ ਖੂਨੀ ਮਾਜਰਾ, ਗੁਰਪ੍ਰੀਤ ਸਿੰਘ, ਬਿੰਦਰ ਸੇਹ ਨੇ ਨਿਭਾਈ। ਜੋੜੇ ਬਣਾਉਣ ਦੀ ਸੇਵਾ ਬਾਬਾ ਦੀਪਾ ਬਾਬਾ ਫਲਾਹੀ, ਦਵਿੰਦਰ ਨੰਬਰਦਾਰ, ਬੌਬੀ ਸਰਪੰਚ ਨੇ ਨਿਭਾਈ। ਇਸ ਵਾਰ ਝੰਡੀ ਦੀ ਕੁਸ਼ਤੀ ਹਰਤੇਸ਼ ਕਾਲਾ ਬਹਾਦਰਗੜ੍ਹ ਅਤੇ ਗੌਰਵ ਮਾਛੀਵਾੜਾ ਪਹਿਲਵਾਨਾਂ ਦਰਮਿਆਨ ਬੜੇ ਹੀ ਰੁਮਾਂਚਿਕ ਮੁਕਾਬਲੇ ਦੌਰਾਨ ਹੋਈ, ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਇਸ ਕੁਸ਼ਤੀ ਵਿੱਚ ਦੋਨਾਂ ਪਹਿਲਵਾਨਾਂ ਕਿਸੇ ਵੀ ਆਪਣੀ ਈਨ ਨਹੀਂ ਮੰਨੀ। ਇਹ ਕੁਸ਼ਤੀ ਕਰੀਬ 20 ਮਿੰਟ ਚੱਲੀ, ਅਖੀਰ ਪ੍ਰਬੰਧਕਾਂ ਨੇ ਪੁਆਇੰਟਾਂ ਦੇ ਅਧਾਰ ਤੇ ਕੁਸ਼ਤੀ ਕਰਵਾਉਣ ਦਾ ਫੈਸਲਾ ਕੀਤਾ, ਜਿਸ ਵਿੱਚ ਹਰਤੇਸ਼ ਕਾਲਾ ਬਹਾਦਰਗੜ੍ਹ ਨੇ ਪਹਿਲਾਂ ਪੁਆਇੰਟ ਬਣਾ ਕੇ ਝੰਡੀ ਦੀ ਕੁਸ਼ਤੀ ’ਤੇ ਕਬਜ਼ਾ ਕਰ ਲਿਆ।
ਇਸ ਦੌਰਾਨ ਦੋ ਨੰਬਰ ਝੰਡੀ ਕੁਸ਼ਤੀ ਵਿੱਚ ਗਨੀ ਨੇ ਸੁੱਖ ਮੰਡ ਚੌਂਤਾ ਨੂੰ ਇੱਕ ਬਹੁਤ ਹੀ ਜਬਰਦਸਤ ਮੁਕਾਬਲੇ ਦੌਰਾਨ ਚਿੱਤ ਕੀਤਾ। ਤਿੰਨ ਨੰਬਰ ਦੀ ਕੁਸ਼ਤੀ ਮੁਕਾਬਲੇ ਵਿੱਚ ਪ੍ਰਿਤਪਾਲ ਫਗਵਾੜਾ ਨੇ ਰਵੀ ਦਿੱਲੀ ਨੂੰ ਰੁਮਾਂਚਿਤ ਮੁਕਾਬਲੇ ਵਿੱਚ ਚਿੱਤ ਕੀਤਾ। ਇੱਕ ਹੋਰ ਮੁਕਾਬਲੇ ਵਿੱਚ ਵੱਡਾ ਸੁਖਚੈਨ ਨੇ ਕਾਕਾ ਤੋਗਾ ਨੂੰ, ਜੀਤ ਢਿੱਲਵਾਂ ਨੇ ਅਮਨ ਮਾਣੇ ਮਾਜਰਾ ਨੂੰ, ਲੱਕੀ ਗਰਚਾ ਨੇ ਅਜੈ ਦੀਪ ਜੀਰਕਪੁਰ ਨੂੰ, ਅਸ਼ੀਸ਼ ਚੰਡੀਗੜ੍ਹ ਨੇ ਜੋਲੀ ਪਟਿਆਲਾ ਨੂੰ, ਗੋਲੂ ਰਾਜਾ ਅਖਾੜਾ ਨੇ ਛੋਟਾ ਜੰਟਾ ਨੂੰ, ਸੋਨੂੰ ਲੰਬਾ ਨਾਲਾ ਨੇ ਜੱਸਾ ਮਰੋੜ ਨੂੰ, ਮੱਖਣ ਚੰਡੀਗੜ੍ਹ ਨੇ ਗੋਲਡੀ ਫਿਰੋਜਪੁਰ ਨੂੰ, ਜੱਸਾ ਮਰੋੜ ਨੇ ਰਮਨ ਬਾਬਾ ਫਲਾਹੀ ਨੂੰ ਕ੍ਰਮਵਾਰ ਚਿੱਤ ਕੀਤਾ। ਇੱਕ ਹੋਰ ਕੁਸ਼ਤੀ ਮੁਕਾਬਲੇ ਵਿੱਚ ਨੈਣਾ ਰੌਣੀ ਤੇ ਸਤੀਸ਼ ਦਿੱਲੀ, ਧਰਮਿੰਦਰ ਕੁਹਾਲੀ ਤੇ ਆਦੀ ਰੌਣੀ, ਅਮਨ ਮਲਕਪੁਰ ਤੇ ਗੁਰਜੀਤ ਮਗਰੋੜ, ਅਲੀ ਚਮਕੌਰ ਸਾਹਿਬ ਤੇ ਗੁਰਪ੍ਰੀਤ, ਕਮਲਜੀਤ ਪਟਿਆਲਾ ਤੇ ਸੋਨੀ, ਜੱਸਾ ਨੱਢਾ ਤੇ ਬਾਬੂ ਫਗਵਾੜਾ ਕ੍ਰਮਵਾਰ ਬਰਾਬਰ ਰਹੇ।
ਇਸ ਮੌਕੇ ਮੁੱਖ ਮਹਿਮਾਨ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ, ਨਰਿੰਦਰ ਪਾਲ ਸਿੰਘ ਅੌਲਖ ਸਾਬਕਾ ਡੀਜੀਪੀ, ਬਿੰਦਾ ਧਨਾਸ, ਓਮਰਾਓ ਸਿੰਘ ਯੂਐਸਏ,ਅੱਛਰਾ ਸਿੰਘ ਸਰਪੰਚ ਮੌਲੀ, ਕੋਚ ਦਰਸ਼ਨ ਸਿੰਘ, ਪਹਿਲਵਾਨ ਰਾਕੇਸ਼ ਇੰਦੌਰ ਡੀਐਸਪੀ, ਰਣਜੀਤ ਸਿੰਘ ਜੱਟ ਸਭਾ, ਬੂਟਾ ਸਿੰਘ, ਦਵਿੰਦਰ ਸਿੰਘ ਬੌਬੀ ਸਰਪੰਚ, ਮਨਮੋਹਣ ਸਿੰਘ ਚੇਅਰਮੈਨ, ਜਸਪਾਲ ਸਿੰਘ ਸਰਪੰਚ, ਰਾਜਾ ਸਿੰਘ ਚੇਅਰਮੈਨ, ਸਾਬਕਾ ਸਰਪੰਚ ਗੁਰਦੀਪ ਸਿੰਘ, ਚੌਧਰੀ ਸੰਤ ਸਿੰਘ, ਕੌਂਸਲਰ ਸੁਰਿੰਦਰ ਸਿੰਘ ਰੋਡਾ, ਬਲਵੀਰ ਸਿੰਘ ਲਖਨੌਰ, ਮਹਿੰਦਰ ਸਿੰਘ, ਬਹਾਲ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਦੰਗਲ ਮੇਲੇ ਵਿੱਚ ਪੁੱਜੇ ਪਹਿਲਵਾਨਾਂ ਅਤੇ ਮੁੱਖ ਮਹਿਮਾਨ ਤੇ ਹੋਰਨਾਂ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਪਰਮਿੰਦਰ ਸਿੰਘ ਸੋਹਾਣਾ ਚੇਅਰਮੈਨ, ਪ੍ਰੇਮ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਨੰਬਰਦਾਰ, ਪ੍ਰੇਮ ਸਿੰਘ ਨੰਬਰਦਾਰ, ਅਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਦਵਿੰਦਰ ਸਿੰਘ ਨੰਬਰਦਾਰ, ਹਰੀ ਸਿੰਘ, ਹਰਵਿੰਦਰ ਸਿੰਘ, ਰਾਜਾ ਸਿੰਘ, ਲਾਭ ਸਿੰਘ, ਜਥੇਦਾਰ ਹਰਜਿੰਦਰ ਸਿੰਘ, ਛਿੰਦਰ ਸਿੰਘ, ਧੰਨਾ ਸਿੰਘ, ਨਾਹਰ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ, ਹਰਨੇਕ ਸਿੰਘ, ਦਵਿੰਦਰ ਸਿੰਘ ਬੌਬੀ ਸਰਪੰਚ, ਬੂਟਾ ਸਿੰਘ, ਗੁਰਦੇਵ ਸਿੰਘ, ਹਰਨੇਕ ਸਿੰਘ, ਰਣਧੀਰ ਸਿੰਘ ਆਦਿ ਤੋਂ ਇਲਾਵਾ ਸਮੂਹ ਗੁਰਦੁਆਰਾ ਪ੍ਰੰਬਧਕ ਕਮੇਟੀ ਅਤੇ ਸਮੂਹ ਗਰਾਮ ਪੰਚਾਇਤ ਸੋਹਾਣਾ ਅਤੇ ਪਿੰਡ ਵਾਸੀ ਅਤੇ ਇਲਾਕਾ ਨਿਵਾਸੀ ਹਾਜਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…