ਸੋਹਾਣਾ ਹਸਪਤਾਲ ਨੇ ਕੈਂਸਰ ਮਰੀਜ਼ਾਂ ਦਾ ਸਨਮਾਨ ਕਰਕੇ ਕੌਮੀ ਕੈਂਸਰ ਸਰਵਾਈਵਰ ਮਹੀਨਾ ਮਨਾਇਆ

ਕੈਂਸਰ ਜਿਹੀ ਨਾਮੁਰਾਦ ਬਿਮਾਰੀ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਆ

ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ:
ਸ੍ਰੀ ਗੁਰੂ ਹਰਕ੍ਰਿਸ਼ਨ ਹਸਪਤਾਲ ਸੋਹਾਣਾ ਵੱਲੋਂ ਰਾਸ਼ਟਰੀ ਕੈਂਸਰ ਸਰਵਾਈਵਰ ਮਹੀਨਾ ਮਨਾਉਦੇਂ ਹੋਏ ਕੈਂਸਰ ਦੇ ਮਰੀਜ਼ਾਂ ਦਾ ਸਨਮਾਨ ਕਰਦੇ ਹੋਏ ਮਨਾਇਆ। ਇਸ ਦੇ ਨਾਲ ਹੀ ਇਨ੍ਹਾਂ ਕੈਂਸਰ ਸਰਵਾਈਵਰਜ਼ ਦੀ ਇਸ ਗੰਭੀਰ ਬਿਮਾਰੀ ਦੇ ਵਿਰੁੱਧ ਲੜਾਈ ਵਿੱਚ ਦ੍ਰਿੜ ਵਿਸ਼ਵਾਸ ਅਤੇ ਸਾਹਸ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਅਸੀਮ ਹੌਸਲੇ ਦੀ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਬਤੌਰ ਮੁੱਖ ਮਹਿਮਾਨ ਦੇ ਨਾਲ-ਨਾਲ ਵਧੀਕ ਡਿਪਟੀ ਕਮਿਸ਼ਨਰ ਅਤੇ ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਖੇ ਆਯੋਜਿਤ ਸਮਾਰੋਹ ਦੌਰਾਨ ਕੈਂਸਰ ਸਰਵਾਈਵਰਜ਼ ਦਾ ਨਰਸਿੰਗ ਸਟਾਫ਼ ਵੱਲੋਂ ਤਿਆਰ ਕੀਤੀ ਗਈ ਸਕਿੱਟ, ਕੈਂਸਰ ਸਰਵਾਈਵਰਾਂ ਦੀ ਸੁੰਦਰਤਾ ਅਤੇ ਆਤਮ ਵਿਸ਼ਵਾਸ ਨੂੰ ਦਰਸਾਉਂਦੀ ਇੱਕ ਰੈਂਪ ਵਾਕ ਰਾਹੀਂ ਮਨੋਰੰਜਕ ਪੇਸ਼ਕਾਰੀ ਦਿਤੀ ਗਈ।
ਇਸ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਦਿਲਚਸਪ ਗਤੀਵਿਧੀਆਂ ਨੇ ਵੀ ਪੂਰੇ ਸਮਾਗਮ ਦੌਰਾਨ ਦਰਸ਼ਕਾਂ ਦਾ ਧਿਆਨ ਕੇਂਦਰਿਤ ਕੀਤਾ। ਇਸ ਤੋਂ ਪਹਿਲਾ ਜੂਨ ਦਾ ਪੂਰਾ ਮਹੀਨਾ, ਸੋਹਾਣਾ ਹਸਪਤਾਲ ਨੇ ਕੈਂਸਰ ਦੀ ਜਲਦੀ ਰੋਕਥਾਮ ਅਤੇ ਪਛਾਣ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਮੁਹਾਲੀ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਕੈਂਸਰ ਜਿਹੀ ਨਾਮੁਰਾਦ ਜਿਹੀ ਬਿਮਾਰੀ ਦਾ ਜਲਦੀ ਪਤਾ ਲਗਾਉਣ ਲਈ ਜਾਗਰੂਕਤਾ ਫੈਲਾਉਣਾ ਸਮੇਂ ਦੀ ਲੋੜ ਹੈ। ਉਹ ਵੀ ਖ਼ਾਸ ਕਰਕੇ ਪੰਜਾਬ ਵਰਗੇ ਕੈਂਸਰ ਪ੍ਰਭਾਵਿਤ ਰਾਜ ਵਿਚ ਲੋਕਾਂ ਵਿਚ ਜਾਗਰੂਕਤਾ ਦੀ ਲੋੜ ਹੈ। ਇਸ ਸਮਾਗਮ ਦੌਰਾਨ ਕੈਂਸਰ ਮਾਹਿਰ ਡਾ. ਸੰਦੀਪ ਕੁੱਕੜ, ਡਾ. ਸੋਨੀਆ ਢਾਕਾ, ਡਾ. ਸ਼ਿਆਮ ਸੁੰਦਰ ਤ੍ਰੇਹਨ, ਡਾ. ਰਾਕੇਸ਼ ਗੁਪਤਾ ਅਤੇ ਡਾ. ਰੂਪਾਲੀ ਅਗਰਵਾਲ ਨੇ ਕੈਂਸਰ ਦੀ ਬਿਮਾਰੀ ਦੇ ਲੱਛਣਾਂ, ਟੈੱਸਟਾਂ ਅਤੇ ਇਸ ਬਿਮਾਰੀ ਦੇ ਇਲਾਜ ਸਬੰਧੀ ਅਹਿਮ ਜਾਣਕਾਰੀ ਸਾਂਝਾ ਕੀਤੀ।
ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਦੱਸਿਆਂ ਕਿ ਪਿਛਲੇ ਤੀਹ ਸਾਲਾਂ ਤੋਂ, ਸੋਹਾਣਾ ਹਸਪਤਾਲ ਸਤਿਕਾਰਯੋਗ ਸੰਸਥਾਪਕ ਚੇਅਰਮੈਨ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਸੋਚ ਤੇ ਚੱਲਦੇ ਹੋਏ ਕਿਫ਼ਾਇਤੀ ਪੱਧਰ ’ਤੇ ਮਿਆਰੀ ਸਿਹਤ-ਸੰਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਉੱਚ ਪੱਧਰੀ ਡਾਇਗਨੌਸਟਿਕ ਅਤੇ ਇਲਾਜ ਤਕਨੀਕਾਂ ਜਿਵੇਂ ਕਿ ਐਡਵਾਂਸਡ ਰੇਡੀਏਸ਼ਨ ਥੈਰੇਪੀ ਅਤੇ ਰੋਬੋਟਿਕ ਕੈਂਸਰ ਸਰਜਰੀਆਂ ਨਾਲ ਮਾਹਿਰ ਓਨਕੋਲੋਜਿਸਟਾਂ ਦੁਆਰਾ ਵਿਸ਼ਵ ਪੱਧਰੀ ਇਲਾਜ ਸਫਲਤਾਪੂਰਵਕ ਪ੍ਰਦਾਨ ਕਰ ਰਹੀ ਹੈ। ਅਖੀਰ ਵਿੱਚ ਮੈਨੇਜਮੈਂਟ ਨੇ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ ਆਪਣੀਆਂ…