ਸੋਹਾਣਾ ਹਸਪਤਾਲ ਵੱਲੋਂ ਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਮਰੀਜ਼ਾਂ ਦਾ ਦੂਜਾ ਸੈਮੀਨਾਰ ਆਯੋਜਿਤ

ਗੋਡਿਆਂ ਦੀ ਸਫਲ ਸਰਜਰੀ ਰਾਹੀਂ ਮਿਲਦੀ ਹੈ ਮਰੀਜ਼ ਨੂੰ ਇੱਕ ਨਵੀਂ ਜ਼ਿੰਦਗੀ: ਡਾ. ਸਚਦੇਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਜੋ ਲੋਕ ਗੋਡਿਆਂ ਦੀ ਦਰਦ ਤੋਂ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਡਾਕਟਰੀ ਸਲਾਹ ਦੇਣ ਨਾਲ ਗੋਡਿਆਂ ਦੀ ਸਰਜਰੀ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਕਿਉਂਕਿ ਗੋਡਿਆਂ ਦੀ ਸਫਲ ਸਰਜਰੀ ਮਰੀਜ਼ ਨੂੰ ਇੱਕ ਨਵੀਂ ਜ਼ਿੰਦਗੀ ਪ੍ਰਦਾਨ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ ਗਗਨਦੀਪ ਸਿੰਘ ਸਚਦੇਵਾ ਚੀਫ਼ ਆਰਥੋ ਸਰਜਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਨੇ ਹਸਪਤਾਲ ਵਿਖੇ ਕਰਵਾਏ ਗਏ ਦੂਜੇ ਵਿਸ਼ੇਸ਼ ਸੈਮੀਨਾਰ ਦੌਰਾਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਹੀ। ਦੱਸਣਯੋਗ ਹੈ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਵੱਲੋਂ ਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਮਰੀਜ਼ਾਂ ਦੇ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 20 ਤੋਂ ਵੱਧ ਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਲੋਕਾਂ ਨੇ ਹਿੱਸਾ ਲਿਆ।
ਇਸ ਦੌਰਾਨ ਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਲੋਕਾਂ ਨੇ ਪੌੜੀਆਂ ਚੜ੍ਹ ਕੇ, ਚੌਕੜੀ ਮਾਰ ਕੇ, ਅਤੇ ਵਾਕ ਕਰਕੇ ਹਾਜ਼ਰ ਲੋਕਾਂ ਦੀ ਉਹ ਭਰਮ ਭੁਲੇਖੇ ਦੂਰ ਕਰ ਦਿੱਤੇ ਕਿ ਸਰਜਰੀ ਤੋਂ ਬਾਅਦ ਮਰੀਜ਼ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦਾ। ਹੋਰ ਵਧੇਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਡਾ ਗਗਨਦੀਪ ਸਿੰਘ ਸਚਦੇਵਾ ਨੇ ਕਿਹਾ ਕਿ ਗੋਡਿਆਂ ਦੀ ਸਰਜਰੀ ਪ੍ਰਤੀ ਆਪਣੇ ਮਨ ਵਿੱਚ ਬਹੁਤ ਜ਼ਿਆਦਾ ਵਹਿਮ ਪਾਲ ਚੁੱਕੇ ਲੋਕਾਂ ਨੂੰ ਆਪਣੇ ਭਰਮ ਭੁਲੇਖੇ ਦੂਰ ਕਰ ਦੇਣੇ ਚਾਹੀਦੇ ਹਨ ਕਿ ਸਰਜਰੀ ਤੋਂ ਬਾਅਦ ਸਰਜਰੀ ਕਰਵਾਉਣ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸਗੋਂ ਇਸ ਦੇ ਉਲਟ ਸੱਚ ਗੱਲ ਤਾਂ ਇਹ ਹੈ ਕਿ ਗੋਡਿਆਂ ਦੀ ਸਰਜਰੀ ਕਰਾਉਣ ਤੋਂ ਉਪਰੰਤ ਜਿੱਥੇ ਮਰੀਜ਼ ਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ, ਉੱਥੇ ਹੀ ਉਸ ਦੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ।
ਇਸ ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਗੋਡਿਆਂ ਦੀ ਸਰਜਰੀ ਕਰਵਾ ਚੁੱਕੇ ਜਰਨੈਲ ਸਿੰਘ, ਆਦਰਸ਼ ਗੁਪਤਾ, ਹਰਦੀਪ ਕੌਰ, ਹਰਬੰਸ ਲਾਲ, ਅਨੀਤਾ ਜੈਨ, ਕਾਂਤਾ ਸ਼ਰਮਾ, ਹਰਭਜਨ ਕੌਰ, ਜੋਗਿੰਦਰ ਸਿੰਘ, 70 ਸਾਲ, ਜੋਗਿੰਦਰ ਲੈਥਰ 66 ਸਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿਚ ਹਸਪਤਾਲ ਦੇ ਮੁੱਖ ਪ੍ਰਸ਼ਾਸਕ ਆਦਰਸ਼ ਸੂਰੀ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀ ਅਤੇ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸ੍ਰੀ ਆਦਰਸ਼ ਸੂਰੀ ਨੇ ਕਿਹਾ ਕਿ ਗੋਡਿਆਂ ਦੀ ਸਰਜਰੀ ਕਰਵਾਉਣ ਤੋਂ ਬਾਅਦ ਜਦੋਂ ਵਿਅਕਤੀ ਚੱਲਣ ਫਿਰਨ ਲੱਗ ਜਾਂਦਾ ਹੈ ਤਾਂ ਉਸ ਦੇ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰਨਾਂ ਬਿਮਾਰੀਆਂ ਦੇ ਠੀਕ ਰਹਿਣ ਵਿੱਚ ਵੀ ਕਾਰਗਰ ਸਿੱਧ ਹੁੰਦਾ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …