ਸੋਹਾਣਾ ਕਬੱਡੀ ਕੱਪ: ਇੱਕ ਓਪਨ ਕਬੱਡੀ ਮੁਕਤਬਲੇ ਵਿੱਚ ਸੋਹਾਣੇ ਦੇ ਗੱਭਰੂਆਂ ਨੇ ਮਨਾਣਾ ਦੀ ਟੀਮ ਨੂੰ ਹਰਾਇਆ

ਕਬੱਡੀ ਖਿਡਾਰੀ ਪੰਮਾ ਸੋਹਾਣਾ ਨੂੰ ਸਕਾਰਪੀਓ ਗੱਡੀ ਨਾਲ ਸਨਮਾਨਿਤ ਕੀਤਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਇੱਥੋਂ ਦੇ ਨਜਦੀਕੀ ਪਿੰਡ ਸੋਹਾਣਾ ਦੇ ਬੈਦਵਾਣ ਸਪੋਰਟਸ ਕਲੱਬ (ਰਜਿ:) ਵੱਲੋਂ, ਗਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਨ ਦੇ ਦਿਹਾੜ੍ਹੇ ਮੌਕੇ 22ਵਾਂ ਕਬੱਡੀ ਕੱਪ ਕਰਵਾਇਆ ਗਿਆ। ਇਸ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਲੇਬਰਫੈੱਡ ਦੇ ਐਮ. ਡੀ. ਪਰਵਿੰਦਰ ਸਿੰਘ ਸੋਹਾਣਾ ਅਤੇ ਕਲੱਬ ਦੇ ਪ੍ਰਧਾਨ ਦਿਨੇਸ਼ ਚੌਧਰੀ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਏ ਗਏ। ਕਬੱਡੀ ਇੱਕ ਪਿੰਡ ਓਪਨ ਤਿੰਨ ਖਿਡਾਰੀ ਬਾਹਰਲੇ ਵਿੱਚ ਪਿੰਡ ਸੋਹਾਣਾ ਦੇ ਗੱਭਰੂਆਂ ਨੇ ਫਸਵੇਂ ਮੁਕਾਬਲੇ ਦੌਰਾਨ ਪਿੰਡ ਮਨਾਣਾ ਦੇ ਗੱਭਰੂਆਂ ਨੂੰ ਹਰਾਇਆ, ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਇਸ ਦੌਰਾਨ ਬੈਸਟ ਰੇਡਰ ਸੰਦੀਪ ਲੁੱਧੜ (ਦਿੜਬਾ) ਅਤੇ ਬੈਸਟ ਜਾਫੀ ਪੰਮਾ ਸੋਹਾਣਾ ਨੂੰ ਬੁਲਿਟ ਮੋਟਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਦੌਰਾਨ ਕਬੱਡੀ ਖਿਡਾਰੀ ਪੰਮਾ ਸੋਹਾਣਾ ਨੂੰ ਹਰਿੰਦਰ ਸਿੰਘ ਚਾਚਾ ਵੱਲੋਂ ਸਕਾਰਪੀਓ ਗੱਡੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੋੜਵੰਦ ਇਸਤਰੀਆਂ ਨੂੰ ਸਵ: ਭਗਤ ਸਿੰਘ ਸਰਪੰਚ ਦੇ ਪਰਿਵਾਰ ਵੱਲੋਂ 20 ਸਲਾਈ ਮਸ਼ੀਨਾਂ ਅਤੇ ਦੋ ਟਰਾਈ ਸਾਇਕਲ ਵੀ ਦਿੱਤੇ ਗਏ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਪਾਰਲੀਮੈਂਟ, ਤੇਜਿੰਦਰਪਾਲ ਸਿੰਘ ਸਿੱਧੂ ਅਕਾਲੀ ਆਗੂੂ ਹਲਕਾ ਇੰਚਾਰਜ ਮੋਹਾਲੀ, ਪਰਵਿੰਦਰ ਸਿੰਘ ਐਮ. ਡੀ. ਲੇਬਰਫੈੱਡ- ਕੌਂਸਲਰ ਨਗਰ ਕੌਂਸਲ ਮੁਹਾਲੀ, ਬਲਜੀਤ ਸਿੰਘ ਕੁੰਭੜਾ, ਹਰਜਿੰਦਰ ਸਿੰਘ ਬਲੌਗੀ ਯੂਥ ਅਕਾਲੀ ਆਗੂ, ਬਲਜੀਤ ਸਿੰਘ ਮੌਲੀ, ਸੁਭਾਸ਼ ਬੱਬਰ ਅਕਾਲੀ ਆਗੂ, ਗੁਰਮੀਤ ਸਿੰਘ ਬਾਕਰਪੁਰ ਸੀਨੀ: ਅਕਾਲੀ ਆਗੂ, ਤੇਜਿੰਦਰ ਸਿੰਘ ਪੂਨੀਆਂ, ਹਰਜੀਤ ਸਿੰਘ ਮਾਨ, ਸੁਰਿੰਦਰ ਸਿੰਘ ਰੋਡਾ ਕੌਂਸਲਰ, ਸੰਤ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦਾ ਸਿੰਘ ਸੋਹਾਣਾ, ਮਾਨ ਸਿੰਘ ਸੋਹਾਣਾ, ਬਲਵਿੰਦਰ ਸਿੰਘ ਬਿੰਦਾ ਲਖਨੌਰ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਅੱਛਰਾ ਸਿੰਘ ਮੌਲੀ ਵੈਦਵਾਨ, ਓਮਰਾਓ ਸਿੰਘ ਯੂ. ਐਸ. ਏ., ਬੱਬੂ ਮੋਹਾਲੀ, ਸੁਭਾਸ਼ ਸ਼ਰਮਾ, ਗੁਰਪ੍ਰੀਤ ਸਿੰਘ ਪਾਲੀ ਧਨੌਰੀ, ਕਾਲਾ ਸਾਰੰਗਪੁਰ ਕਬੱਡੀ ਪ੍ਰਮੋਟਰ, ਪਰਮਿੰਦਰ ਸਿੰਘ ਜੰਡਪੁਰ, ਕਮਲ ਐਡਵੋਕੇਟ, ਹੈਪੀ ਸੋਹਾਣਾ, ਭਗਵਾਨ ਸਿੰਘ ਡਾਇਰੈਕਟਰ ਮਿਲਕ ਪਲਾਂਟ, ਪਰਮਿੰਦਰ ਸਿੰਘ ਕੌਂਸਲਰ, ਰਮਨ ਸ਼ਰਮਾ, ਹਰਿੰਦਰ ਸਿੰਘ ਛਿੰਦਾ ਸੋਹਾਣਾ, ਬਲਜਿੰਦਰ ਸਿੰਘ ਮਾਨ, ਜੋਤੀ ਰੋਡ ਮਾਜਰਾ, ਜਸਪਾਲ ਸਿੰਘ ਬੱਲੋਮਾਜਰਾ, ਗੁਰਮੀਤ ਸਿੰਘ ਸਰੰਪਚ, ਨਵੀ ਖੱਟਰਾ, ਸੁਖਦੇਵ ਸਿੰਘ ਵਿਰਕ, ਆਦਿ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਖੇਡ ਮੇਲੇ ਦੀ ਕੁਮੈਂਟਰੀ ਗੁਰਮੁੱਖ ਢੋਡੇਮਾਜਰਾ, ਜੀਤਾ ਕਕਰਾਲੀ, ਕੁਲਵੀਰ ਕਾਈਨੌਰ ਨੇ ਅਤੇ ਮੰਚ ਤੋਂ ਯਾਦਵਿੰਦਰ ਸਿੰਘ ਚੰਡਿਆਲਾ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ। ਇਸ ਖੇਡ ਮੇਲੇ ਵਿੱਚ ਰੈਫਰੀਆਂ ਦੀ ਭੂਮਿਕਾ ਰਣਜੀਤ ਸਿੰਘ ਸ਼ਾਂਤਪੁਰ, ਬਲਜੀਤ ਸਿੰਘ ਖਰੜ, ਬਲਜੀਤ ਸਿੰਘ ਰਤਨਗੜ੍ਹ ਨੇ ਨਿਭਾਈ।
ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਪਰਵਿੰੰਦਰ ਸਿੰਘ ਐਮ.ਡੀ, ਦਿਨੇਸ਼ ਚੌਧਰੀ ਪ੍ਰਧਾਨ, ਮਹਿੰਦਰ ਸਿੰਘ ਕੈਸ਼ੀਅਰ, ਹਰਵਿੰਦਰ ਸਿੰਘ ਨੰਬਰਦਾਰ, ਦਲਜੀਤ ਸਿੰਘ, ਜਗਦੀਸ਼ ਸਿੰਘ, ਸੁਰਿੰਦਰ ਸਿੰਘ ਰੋਡਾ, ਦਵਿੰਦਰ ਸਿੰਘ ਬੌਬੀ ਚੇਅਰਮੈਨ, ਮਨਮੋਹਣ ਸਿੰਘ, ਸਰਬਜੀਤ ਸਿੰਘ, ਨੰਬਰਦਾਰ ਨਿੰਦਰ ਸਿੰਘ, ਤਰਸੇਮ ਸਿੰਘ ਹੈਪੀ, ਅਮਨਦੀਪ ਲਾਡੀ, ਦਵਿੰਦਰ ਸਿੰਘ, ਹਰਿੰਦਰ ਸਿੰਘ ਛਿੰਦਾ, ਜਗਦੀਪ ਸਿੰਘ, ਭੋਲਾ ਪਹਿਲਵਾਨ, ਦਿਲਾਬਰ ਸਿੰਘ ਬਿੱਲੂ, ਚਰਨਜੀਤ ਸਿੰਘ, ਹਰਿੰਦਰ ਸਿੰਘ, ਸੁਰਿੰਦਰ ਸਿੰਘ ਰੋਡਾ, ਹਰਵਿੰਦਰ ਸਿੰਘ ਕਾਲਾ ਨੰਬਰਦਾਰ ਆਦਿ ਤੋਂ ਇਲਾਵਾ ਕਲੱਬ ਦੇ ਹੋਰ ਸਰਗਰਮ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…