Nabaz-e-punjab.com

ਸੋਹਾਣਾ ਦਾ 24ਵਾਂ ਕਬੱਡੀ ਕੱਪ ਰੋਆਇਲ ਕਿੰਗ ਯੂਐਸਏ ਦੀ ਟੀਮ ਨੇ ਜਿੱਤਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਬੈਦਵਾਨ ਸਪੋਰਟਸ ਕਲੱਬ ਸੋਹਾਣਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਯਾਦਗਾਰੀ 24ਵਾਂ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ। ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਅਤੇ ਅਕਾਲੀ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਕਰਵਾਏ ਇਸ ਖੇਡ ਮੇਲੇ ਵਿੱਚ ਕਬੱਡੀ ਆਲ ਓਪਨ ਵਿੱਚ ਰੋਆਇਲ ਕਿੰਗ ਯੂਐਸਏ ਦੇ ਗੱਭਰੂਆਂ ਨੇ ਫਸਵੇਂ ਮੁਕਾਬਲੇ ਦੌਰਾਨ ਬਾਬਾ ਗਾਜੀ ਦਾਸ ਧਨੌਰੀ ਦੇ ਗੱਭਰੂਆਂ ਦੀਆਂ ਗੋਡਣੀਆਂ ਲਵਾ ਕੇ ਕਬੱਡੀ ਕੱਪ ’ਤੇ ਕਬਜ਼ਾ ਕੀਤਾ ਅਤੇ ਪਹਿਲਾ ਇਨਾਮ (1 ਲੱਖ ਰੁਪਏ) ਆਪਣੀ ਝੋਲੀ ਵਿੱਚ ਪੁਆਇਆ। ਇਸ ਦੌਰਾਨ ਬੈਸਟ ਰੇਡਰ ਬਾਗੀ ਤਰਨਜੀਤਪੁਰਾ ਅਤੇ ਬੈਸਟ ਜਾਫੀ ਫਰੀਦ ਸ਼ਕਰਪੁਰ ਨੂੰ ਮੁੱਰ੍ਹਾ ਨਸਲ ਦੀਆਂ ਝੋਟੀਆਂ ਨਾਲ ਸਨਮਾਨਿਤ ਕੀਤਾ ਗਿਆ। ਪੰਮਾ ਸੋਹਾਣਾ ਦਾ ਟਿੱਬੀ ਸਿੱਧੂ (ਰਕਬਾ) ਵੱਲੋਂ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਦਿਨੇਸ਼ ਚੌਧਰੀ ਅਤੇ ਮਹਿੰਦਰ ਸੋਹਾਣਾ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ। ਇਸ ਖੇਡ ਮੇਲੇ ਦੌਰਾਨ ਕਬੱਡੀ ਦੀਆਂ 8 ਚੋਟੀ ਦੀਆਂ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਹੋਏ। ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ, ਨਰਿੰਦਰ ਕੁਮਾਰ ਸ਼ਰਮਾ ਅਕਾਲੀ ਵਿਧਾਇਕ ਡੇਰਾਬੱਸੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜ਼ਿਲ੍ਹਾ ਮੁਹਾਲੀ, ਸੁਭਾਸ਼ ਬੱਬਰ ਅਕਾਲੀ ਆਗੂ, ਸੁਰਿੰਦਰ ਸਿੰਘ ਰੋਡਾ ਕੌਂਸਲਰ, ਅਵਤਾਰ ਸਿੰਘ ਮੌਲੀ ਬਲਾਕ ਸੰਮਤੀ ਮੈਂਬਰ, ਗਿੰਦਾ ਬਾਕਰਪੁਰ, ਸਾਗਰ ਪੜੌਲ, ਕਾਲਾ ਇਟਲੀ, ਅਮਰੀਕ ਸਿੰਘ ਸੇਖਨ ਮਾਜਰਾ, ਤੇਜੀ ਕੰਭੜਾ, ਊਧਮ ਸਿੰਘ ਮੌਲੀ ਬੈਦਵਾਨ, ਖੇਡ ਪ੍ਰਮੋਟਰਜ਼ ਨਰਿੰਦਰ ਸਿੰਘ ਕੰਗ, ਦਵਿੰਦਰ ਸਿੰਘ ਬਾਜਵਾ, ਸੋਨੀ ਬੜੀ, ਗੀਤਕਾਰ ਜਿੰਦ ਸੋਹਾੜਾ, ਢਾਡੀ ਗੁਰਪ੍ਰੀਤ ਸਿੰਘ, ਜਥੇਦਾਰ ਮਾਨ ਸਿੰਘ ਸੋਹਾਣਾ, ਬਲਵਿੰਦਰ ਸਿੰਘ ਬਿੰਦਾ ਲਖਨੌਰ, ਅੱਛਰਾ ਸਿੰਘ ਮੌਲੀ ਵੈਦਵਾਨ, ਸੁਭਾਸ਼ ਸ਼ਰਮਾ ਸਬ ਇੰਸਪੈਕਟਰ ਹਰਿਆਣਾ ਪੁਲੀਸ, ਕੁਲਵੰਤ ਸੰਘਾ ਕਬੱਡੀ ਪ੍ਰਮੋਟਰ, ਹਰਿੰਦਰ ਸਿੰਘ ਛਿੰਦਾ ਸੋਹਾਣਾ, ਹਰਜੋਤ ਸਿੰਘ ਗੱਬਰ, ਰਣਜੀਤ ਸਿੰਘ ਢੰਡਾ, ਕਰਮਜੀਤ ਸਿੰਘ ਢੇਰ, ਸੁਰਜੀਤ ਸਿੰਘ ਸਰਪੰਚ ਮੁਹਾਲੀ, ਕੇਵਲ ਸਿੰਘ ਘੱਲੂ ਮਾਜਰਾ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਖੇਡ ਮੇਲੇ ਦੀ ਕੁਮੈਂਟਰੀ ਗੁਰਮੁੱਖ ਢੋਡੇਮਾਜਰਾ, ਸਤਨਾਮ ਸਿੰਘ ਜੈਂਗੋ, ਸੰਧੂ ਬ੍ਰਦਰਜ਼, ਬੱਬੂ ਖੰਨਾ, ਜੀਤਾ ਕਕਰਾਲੀ, ਰਾਜੇਸ਼ ਧੀਮਾਨ ਨੇ ਕੀਤੀ।
ਇਸ ਖੇਡ ਮੇਲੇ ਦੀ ਕਾਮਯਾਬੀ ਵਿੱਚ ਕਲੱਬ ਦੇ ਮੈਂਬਰਾਂ ਮਹਿੰਦਰ ਸਿੰਘ ਕੈਸ਼ੀਅਰ, ਦਵਿੰਦਰ ਸਿੰਘ ਬੌਬੀ ਚੇਅਰਮੈਨ, ਹਰਿੰਦਰ ਸਿੰਘ ਛਿੰਦਾ, ਸੁਰਿੰਦਰ ਸਿੰਘ ਰੋਡਾ ਕੌਂਸਲਰ, ਅਮਨ ਪੂੰਨੀਆਂ, ਜਗਜੀਤ ਸਿੰਘ, ਮਾਨ ਸਿੰਘ ਸੋਹਾਣਾ, ਨੰਬਰਦਾਰ ਪ੍ਰੇਮ ਸਿੰਘ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਅਵਤਾਰ ਸਿੰਘ ਮੌਲੀ, ਦਵਿੰਦਰ ਸਿੰਘ ਨੰਬਰਦਾਰ ਨੇ ਮੁੱਖ ਯੋਗਦਾਨ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…