nabaz-e-punjab.com

ਸੋਹਾਣਾ ਪੁਲੀਸ ਵੱਲੋਂ ਸ਼ਰਾਬ ਤਸਕਰੀ ਮਾਮਲੇ ਵਿੱਚ ਢਾਬੇ ਦਾ ਕਰਿੰਦਾ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਸੋਹਾਣਾ ਪੁਲੀਸ ਨੇ ਇੱਥੋਂ ਦੇ ਲਾਂਡਰਾਂ-ਬਨੂੜ ਸੜਕ ’ਤੇ ਸਥਿਤ ਕਿੰਗ ਢਾਬੇ ’ਚੋਂ ਨਾਜਾਇਜ਼ ਸ਼ਰਾਬ ਸਮੇਤ ਢਾਬੇ ਦੇ ਇਕ ਕਰਿੰਦੇ ਦੀਪ ਨਾਰਾਇਣ ਵਾਸੀ ਯੂਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿੱਚ ਮੁਲਜ਼ਮ ਨੇੜਲੇ ਪਿੰਡ ਦੈੜੀ ਵਿੱਚ ਰਹਿ ਰਿਹਾ ਸੀ। ਇਸ ਸਬੰਧੀ ਮੁਲਜ਼ਮ ਦੇ ਖ਼ਿਲਾਫ਼ ਥਾਣਾ ਸੋਹਾਣਾ ਵਿੱਚ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਢਾਬਾ ਮਾਲਕ ਫਰਾਰ ਦੱਸਿਆ ਗਿਆ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਢਾਬੇ ਵਿੱਚ ਰੋਟੀ ਖਾਣ ਆਉਂਦੇ ਟਰੱਕ ਡਰਾਈਵਰਾਂ ਅਤੇ ਹੋਰ ਰਾਹਗੀਰਾਂ ਨੂੰ ਨਾਜਾਇਜ਼ ਸ਼ਰਾਬ ਵਰਤਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਕਤ ਢਾਬੇ ’ਤੇ ਛਾਪੇਮਾਰੀ ਢਾਬੇ ’ਚੋਂ 45 ਨਾਜਾਇਜ਼ ਸ਼ਰਾਬ ਦੇ ਪਊਏ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਿੰਗ ਢਾਬੇ ਦੇ ਪ੍ਰਬੰਧਕਾਂ ਕੋਲ ਸ਼ਰਾਬ ਰੱਖਣ ਅਤੇ ਵਰਤਾਉਣ ਸਬੰਧੀ ਕੋਈ ਲਾਇਸੈਂਸ ਨਹੀਂ ਸੀ ਅਤੇ ਨਾ ਹੀ ਸ਼ਰਾਬ ਉੱਤੇ ਕਿਸੇ ਵੀ ਸੂਬੇ ਵਿੱਚ ਵੇਚਣਯੋਗ ਹੋਣ ਦਾ ਸਟੀਕਰ ਲੱਗਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਢਾਬਾ ਮਾਲਕ ਫਰਾਰ ਹੈ। ਉਸ ਦੀ ਪੁੱਛਗਿੱਛ ਤੋਂ ਹੀ ਸਾਹਮਣੇ ਆਵੇਗਾ ਕਿ ਇਹ ਸ਼ਰਾਬ ਕਿਹੜੇ ਰਾਜ ਤੋਂ ਵੇਚਣ ਲਈ ਲਿਆਂਦੀ ਗਈ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …