nabaz-e-punjab.com

ਸੋਸ਼ਲ ਮੀਡੀਆ ਨੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਦੋ ਪੰਜਾਬੀ ਗਾਇਕਾਂ ਦੇ ਖ਼ਿਲਾਫ਼ ਕੇਸ ਦਰਜ

ਸੋਹਾਣਾ ਪੁਲੀਸ ਨੇ ਪੁਰਬ ਅਪਾਰਟਮੈਂਟ ਵਿੱਚ ਛਾਪੇਮਾਰੀ ਕਰਕੇ ਗਾਇਕ ਰੰਮੀ ਰੰਧਾਵਾ ਗ੍ਰਿਫ਼ਤਾਰ

ਗਾਇਕ ਐਲੀ ਮਾਂਗਟ ਵਿਦੇਸ਼ ਕੈਨੇਡਾ ਵਿੱਚ ਹੋਣ ਕਾਰਨ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਪੰਜਾਬੀ ਗੀਤ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਦੋ ਨਾਮੀ ਗਾਇਕਾਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦੀਆਂ ਇਕ ਦੂਜੇ ਨੂੰ ਦੇਖ ਲੈਣ ਅਤੇ ਮੁਹਾਲੀ ਵਿੱਚ ਜਨਤਕ ਤੌਰ ’ਤੇ ਲੜਨ ਦੀ ਥਾਂ ਨਿਸ਼ਚਿਤ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੋਹਾਣਾ ਪੁਲੀਸ ਨੇ ਦੋਵੇਂ ਗਾਇਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ਨੇ ਇਕ ਦੂਜੇ ਨੂੰ ਦੇਖਣ ਲਈ ਇੱਥੋਂ ਦੇ ਸੈਕਟਰ-78 ਸਥਿਤ ਪੁਰਬ ਅਪਾਰਟਮੈਂਟ ਵਿੱਚ ਛਾਪੇਮਾਰੀ ਕਰਕੇ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸਤੀਰ ਨੇ ਸੋਸ਼ਲ ਮੀਡੀਆ ’ਤੇ ਅਪਲੋਡ ਧਮਕੀਆਂ ਭਰੀ ਜਾਣਕਾਰੀ ਨੂੰ ਆਧਾਰ ਬਣਾ ਕੇ ਗਾਇਕ ਰਮਨਦੀਪ ਉਰਫ਼ ਰੰਮੀ ਰੰਧਾਵਾ ਵਾਸੀ ਅੰਮ੍ਰਿਤਸਰ ਜੋ ਇਸ ਸਮੇਂ ਪੁਰਬ ਅਪਾਰਟਮੈਂਟ ਸੈਕਟਰ-78 (ਮੁਹਾਲੀ) ਵਿੱਚ ਰਹਿੰਦਾ ਹੈ ਅਤੇ ਐਲੀ ਮਾਂਗਟ ਖ਼ਿਲਾਫ਼ ਧਾਰਾ 294, 504, 506 ਅਤੇ ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਗਾਇਕ ਰੰਮੀ ਰੰਧਾਵਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਵੀ ਕਰਦਿਆਂ ਦੱਸਿਆ ਕਿ ਐਲੀ ਮਾਂਗਟ ਇਸ ਸਮੇਂ ਵਿਦੇਸ਼ ਵਿੱਚ ਹੈ। ਉਸ ਦੇ ਵਤਨ ਪਰਤਦੇ ਹੀ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਰੰਮੀ ਰੰਧਾਵਾ ਨੂੰ ਭਲਕੇ ਬੁੱਧਵਾਰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ’ਤੇ ਇਕ ਦੂਜੇ ਨੂੰ ਧਮਕੀਆਂ ਦਿੰਦੇ ਹੋਏ ਸੈਕਟਰ-78 ਸਥਿਤ ਪੁਰਬ ਅਪਾਰਟਮੈਂਟ ਵਿੱਚ ਸ਼ਰ੍ਹੇਆਮ ਲੜਨ ਲਈ ਭਲਕੇ 11 ਸਤੰਬਰ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ। ਇਹ ਮਾਮਲਾ ਇਕ ਗੀਤ ਨੂੰ ਲੈ ਕੇ ਗਰਮਾਇਆ ਸੀ, ਜਿਸ ਵਿੱਚ ਇਕ ਗਾਇਕ ਨੇ ਦੂਜੇ ਗਾਇਕ ਨੂੰ ਗਲਤ ਗਾਣਾ ਗਾਉਣ ਲਈ ਵਰਜਿਆ ਸੀ।
ਉਧਰ, ਕੈਨੇਡਾ ਵਿੱਚ ਬੈਠੇ ਗਾਇਕ ਐਲੀ ਮਾਂਗਟ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਰੰਮੀ ਰੰਧਾਵਾ ਨੂੰ ਧਮਕੀ ਦਿੱਤੀ ਕਿ ਉਹ ਭਾਰਤ ਆ ਰਿਹਾ ਹੈ ਅਤੇ 11 ਸਤੰਬਰ ਨੂੰ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਨੂੰ ਮਾਰੇਗਾ। ਇੰਝ ਹੀ ਰੰਮੀ ਰੰਧਾਵਾ ਨੇ ਵੀ ਐਲੀ ਮਾਂਗਟ ਦੀ ਧਮਕੀ ਦਾ ਜਵਾਬ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦਿੰਦੇ ਹੋਏ ਉਸ ਨੂੰ ਗਾਲਾਂ ਕੱਢੀਆਂ ਸਨ। ਸੋਸ਼ਲ ਮੀਡੀਆ ’ਤੇ ਜਿਵੇਂ ਹੀ ਦੋਵੇਂ ਗਾਇਕਾਂ ਦੀਆਂ ਵੀਡੀਓਜ ਵਾਇਰਲ ਹੋਈਆਂ ਤਾਂ ਇਹ ਦੇਖ ਕੇ ਮੁਹਾਲੀ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਦਾ ਕਹਿਣਾ ਹੈ ਕਿ ਉਕਤ ਵੀਡੀਓਜ਼ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲੀ ਹੈ। ਅਜਿਹੀ ਵੀਡੀਓਜ਼ ਨੂੰ ਦੇਖ ਕੇ ਨੌਜਵਾਨਾਂ ਗਲਤ ਰਾਹ ਵੱਲ ਤੁਰਦੇ ਹਨ, ਜੋ ਕਿ ਸਮਾਜ ਲਈ ਮਾੜੀ ਗੱਲ ਹੈ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…