nabaz-e-punjab.com

ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੁਖਤਾ ਹੱਲ ਕੀਤਾ ਜਾਵੇਗਾ: ਜਗਮੋਹਨ ਕੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਜੁਲਾਈ
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਖੇਡ ਸਟੇਡੀਅਮ ਵਿਚ ਕੌਂਸਲਰ ਬੀਬੀ ਸੁਖਜੀਤ ਕੌਰ ਸੋਢੀ ਅਤੇ ਕੌਂਸਲਰ ਬਹਾਦਰ ਸਿੰਘ ਓ.ਕੇ ਦੇ ਸਾਂਝੇ ਉਪਰਾਲੇ ਸਦਕਾ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਨਵਾਂ ਟਿਊਬਵੈਲ ਚਾਲੂ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਲਾਪਰਵਾਹੀਆਂ ਕਾਰਨ ਸ਼ਹਿਰ ਵਿੱਚ ਲੱਗ ਰਹੇ ਨਵੇਂ ਟਿਊਬਵੈਲਾਂ ਦਾ ਕੰਮ ਬਿਲਕੁੱਲ ਠੱਪ ਹੋਣ ਕਾਰਨ ਸ਼ਹਿਰ’ਚ ਬੀਤੇ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਗੰਭੀਰ ਬਣੀ ਹੋਈ ਸੀ ਅਤੇ ਉਕਤ ਕੌਂਸਲਰਾਂ ਅਤੇ ਸ਼ਹਿਰ ਦੇ ਕਾਂਗਰਸੀ ਆਗੂਆਂ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਪੇਸ਼ ਕਰਕੇ ਇਸ ਸਬੰਧੀ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਵੇਖਦਿਆਂ ਉਨ੍ਹਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਦੇ ਅਧਿਕਾਰੀਆਂ, ਗਮਾਡਾ ਦੇ ਅਧਿਕਾਰੀਆਂ ਅਤੇ ਪਾਵਰਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਸ਼ਹਿਰ ਵਿੱਚ ਚਾਰ ਟਿਊਬਵੈਲ ਨਗਰ ਕੌਂਸਲ ਦੇ ਸਪੁਰਦ ਕਰਨ ਲਈ ਹਰੀ ਝੰਡੀ ਦੁਆਈ ਗਈ ਹੈ ਅਤੇ ਇਸੇ ਪੜਾਅ ਅਧੀਨ ਪਹਿਲਾਂ ਮਾਰਕੀਟ ਕਮੇਟੀ ਨੇੜੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਨਵਾਂ ਟਿਊਬਵੈਲ ਚਾਲੂ ਕੀਤਾ ਗਿਆ ਸੀ ਅਤੇ ਹੁਣ ਵਾਰਡ ਨੰਬਰ 12 ਦੇ ਇਸ ਟਿਊਬਵੈਲ ਨੂੰ ਚਾਲੂ ਕਰਕੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਕੌਂਸਲਰ ਬੀਬੀ ਸੁਖਜੀਤ ਕੌਰ ਸੋਢੀ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਇਸ ਸਮੱਸਿਆ ਦੇ ਹੱਲ ਲਈ ਉਹ ਨਗਰ ਕੌਂਸਲ ਦੀ ਹਾਊਸ ਮੀਟਿੰਗ ਵਿੱਚ ਹਮੇਸ਼ਾਂ ਹੀ ਇਸ ਮੁੱਦੇ ਨੂੰ ਗੰਭੀਰਤਾ ਅਤੇ ਅਹਿਮੀਅਤ ਨਾਲ ਚੁੱਕਦੇ ਆ ਰਹੇ ਹਨ ਅਤੇ ਅੱਜ ਇਸ ਟਿਊਬਵੈਲ ਦੇ ਚਾਲੂ ਹੋਣ ਨਾਲ ਵਾਰਡ ਨੰਬਰ 9, 12 ਅਤੇ 13 ਦੇ ਵਸਨੀਕਾਂ ਨੂੰ ਪਾਣੀ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਇਸ ਮੌਕੇ ਬਹਾਦਰ ਸਿੰਘ ਓ.ਕੇ. ਵੱਲੋਂ ਇਸ ਅਹਿਮ ਕਾਰਜ ਲਈ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਗਮਾਡਾ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਵਿੰਦਰ ਸਿੰਘ ਬਿੱਲਾ ਸੀਨੀਅਰ ਕਾਂਗਰਸੀ ਆਗੂ, ਬਹਾਦਰ ਸਿੰਘ ਓ.ਕੇ., ਸੁਖਜਿੰਦਰ ਸਿੰਘ ਸੋਢੀ, ਰਾਕੇਸ ਕਾਲੀਆ, ਨੰਦੀ ਪਾਲ ਬੰਸਲ, ਹੈਪੀ ਧੀਮਾਨ, ਬਲਵਿੰਦਰ ਸਿੰਘ ਕੌਸਲਰ, ਬਾਲ ਕ੍ਰਿਸ਼ਨ ਸ਼ਰਮਾ, ਜਸਵੰਤ ਸਿੰਘ ਸੈਣੀ, ਸੋਮਨਾਥ ਵਰਮਾ, ਨਰਿੰਦਰ ਸ਼ਰਮਾ, ਬੀਬੀ ਸੁਖਜੀਤ ਕੌਰ ਸੋਢੀ, ਪਰਮਜੀਤ ਕੌਰ, ਜਗਦੀਪ ਕੌਰ, ਕਮਲੇਸ਼ ਚੁੱਘ, ਸ਼ਿਵ ਕੁਮਾਰ ਮਿੰਟੂ, ਮਾਸਟਰ ਅਵਤਾਰ ਸਿੰਘ, ਪ੍ਰਦੀਪ ਰੂੜਾ, ਪਰਮਜੀਤ ਕੌਰ ਸ਼ਹਿਰੀ ਪ੍ਰਧਾਨ, ਨੰਦੀਪਾਲ ਬਾਂਸਲ, ਰਣਧੀਰ ਸਿੰਘ, ਰਘਬੀਰ ਸਿੰਘ, ਸੋਮਨਾਥ ਵਰਮਾ, ਮਨੀ ਦੀਵਾਨ, ਲਖਵੀਰ ਸਿੰਘ ਸਾਬਕਾ ਪ੍ਰਧਾਨ, ਠਾਕੁਰ ਸਿੰਘ, ਕਾਕਾ ਸਿੰਘ, ਐਸ.ਓ ਅਨਿਲ ਕੁਮਾਰ, ਹਰਿੰਦਰ ਧੀਮਾਨ, ਅਜਮੇਰ ਸਿੰਘ ਡਿਪੂ ਵਾਲੇ, ਦਿਨੇਸ਼ ਗੌਤਮ, ਅਸ਼ਵਨੀ ਸ਼ਰਮਾ, ਬਲਵਿੰਦਰ ਸਿੰਘ ਪਡਿਆਲਾ, ਕਰਨਲ ਦੀਦਾਰ ਸਿੰਘ, ਅਜਮੇਰ ਸਿੰਘ ਜਲ ਸਪਲਾਈ, ਲਾਲੀ ਗੋਸਲਾਂ, ਬਾਲਕ੍ਰਿਸ਼ਨ, ਚੰਦਰ ਮੋਹਨ ਵਰਮਾ, ਬਿੱਲਾ ਚੈੜੀਆਂ, ਕੈਪਟਨ ਅਮਰੀਕ ਸਿੰਘ, ਓਮਿੰਦਰ ਓਮਾ, ਰਣਜੀਤ ਸਿੰਘ ਕਾਕਾ, ਐਸ.ਐਚ.ਓ ਭਾਰਤ ਭੂਸਣ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …