nabaz-e-punjab.com

ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਨੂੰ ਏ.ਆਈ.ਸੀ.ਸੀ. ਦੇ ਅਗਲੇ ਇਜਲਾਸ ਤੱਕ ਅਹੁਦੇ ‘ਤੇ ਬਣੇ ਰਹਿਣ ਵਾਲੇ ਕੇਂਦਰੀ ਵਰਕਿੰਗ ਕਮੇਟੀ ਦੇ ਮਤੇ ਦਾ ਸਵਾਗਤ

ਸੋਨੀਆ ਗਾਂਧੀ ਦੇ ਅਹੁਦੇ ਉੱਤੇ ਬਣੇ ਰਹਿਣ ਦੇ ਸਵਾਲ ਨੂੰ ਸਦਾ ਲਈ ਖੁੱਲ•ਾ ਨਾ ਛੱਡਣ ਪ੍ਰਤੀ ਰਾਹੁਲ ਗਾਂਧੀ ਨਾਲ ਸਹਿਮਤੀ ਪ੍ਰਗਟਾਈ, ਏ.ਆਈ.ਸੀ.ਸੀ. ਦੀ ਵਰਚੁਅਲ ਮੀਟਿੰਗ ਛੇਤੀ ਸੱਦਣ ਦੀ ਕੀਤੀ ਵਕਾਲਤ

ਸੀ.ਡਬਲਿਊ.ਸੀ. ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਲੀਡਰਸ਼ਿਪ ਦੇ ਮੁੱਦੇ ਬਾਰੇ ਪੱਤਰ ਸ਼ਰਮਨਾਕ ਅਤੇ ਨਾ ਮਨਜ਼ੂਰ ਕਰਾਰ; ਕਿਹਾ, ਮੁੱਦਿਆਂ ਨਾਲ ਨਜਿੱਠਣ ਦੇ ਹੋਰ ਵੀ ਕਈ ਤਰੀਕੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ/ਨਵੀਂ ਦਿੱਲੀ, 24 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੁਆਰਾ ਸਰਬ ਸੰਮਤੀ ਨਾਲ ਪਾਸ ਕੀਤੇ ਉਸ ਮਤੇ ਦਾ ਸਵਾਗਤ ਕੀਤਾ ਜਿਸ ਵਿੱਚ ਸੋਨੀਆ ਗਾਂਧੀ ਨੂੰ ਏ.ਆਈ.ਸੀ.ਸੀ. ਦੇ ਅਗਲੇ ਇਜਲਾਸ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਗਿਆ ਅਤੇ ਉਨ•ਾਂ ਨੂੰ ਕਿਸੇ ਵੀ ਚੁਣੌਤੀ/ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਫੈਸਲੇ, ਸੰਗਠਨਾਤਮਕ ਬਦਲਾਵਾਂ ਸਹਿਤ, ਲੈਣ ਦੇ ਅਖ਼ਤਿਆਰ ਦਿੱਤੇ ਗਏ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਸੋਨੀਆਂ ਗਾਂਧੀ ਦੇ ਕਾਂਗਰਸ ਪ੍ਰਧਾਨ ਬਣੇ ਰਹਿਣ ਦੇ ਮੁੱਦੇ ਨੂੰ ਸਦਾ ਲਈ ਖੁੱਲ•ਾ ਨਹੀਂ ਛੱਡਿਆ ਜਾ ਸਕਦਾ। ਕੇਂਦਰੀ ਵਰਕਿੰਗ ਕਮੇਟੀ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਬੋਲਦੇ ਹੋਏ ਉਨ•ਾਂ ਰਾਹੁਲ ਗਾਂਧੀ ਦੇ ਇਸ ਸੁਝਾਅ ਦੀ ਹਮਾਇਤ ਕੀਤੀ ਕਿ ਕਾਂਗਰਸ ਪ੍ਰਧਾਨ ਨੂੰ ਪਾਰਟੀ ਦੇ ਮਾਮਲਿਆਂ ਨੂੰ ਚਲਾਉਣ ਵਿੱਚ ਮਦਦ ਕਰਨ ਲਈ ਕੋਈ ਢਾਂਚਾ ਹੋਣਾ ਬਹੁਤ ਜ਼ਰੂਰੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹੋ ਪਾਰਟੀ ਦੇ ਸੀਨੀਅਰ ਆਗੂ ਪੀ. ਚਿਦੰਬਰਮ ਦੀ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਏ.ਆਈ.ਸੀ.ਸੀ. ਦਾ ਅਗਲਾ ਇਜਲਾਸ ਛੇਤੀ ਹੀ, ਸੰਭਾਵੀ ਤੌਰ ‘ਤੇ ਅਗਲੇ ਛੇ ਮਹੀਨਿਆਂ ਦੇ ਅੰਦਰ ਸੱਦਿਆ ਜਾਵੇ। ਪੀ. ਚਿਦੰਬਰਮ ਦੇ ਇਸ ਮੁੱਦੇ ਬਾਰੇ ਸੁਝਾਅ ਦਾ ਸਮਰਥਨ ਕਰਦੇ ਹੋਏ ਮੁੱਖ ਮੰਤਰੀ ਨੇ ਅਗਾਂਹ ਕਿਹਾ ਕਿ ਕਿਉਂ ਜੋ ਕੋਵਿਡ ਮਹਾਂਮਾਰੀ ਕਾਰਨ ਨਿਯਮਿਤ ਇਜਲਾਸ ਨਹੀਂ ਸੱਦਿਆ ਜਾ ਸਕਦਾ ਇਸ ਲਈ ਵਰਚੁਅਲ ਇਜਲਾਸ ਸੱਦਿਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਕਮੇਟੀ ਦੇ ਉਸ ਮਤੇ ਨਾਲ ਵੀ ਪੂਰਨ ਤੌਰ ‘ਤੇ ਸਹਿਮਤ ਹਨ ਜਿਸ ਵਿੱਚ ਪਾਰਟੀ ਅੰਦਰਲੇ ਮਤਭੇਦਾਂ ਨੂੰ ਮੀਡੀਆ ਜਾਂ ਕਿਸੇ ਜਨਤਕ ਮੰਚ ਦੀ ਬਜਾਏ ਪਾਰਟੀ ਦੇ ਅੰਦਰ ਹੀ ਵਿਚਾਰਿਆ ਤੇ ਹੱਲ ਕੀਤਾ ਜਾ ਸਕਦਾ ਹੈ।
ਮੀਟਿੰਗ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਨੇ ਕਾਂਗਰਸੀ ਆਗੂਆਂ ਦੇ ਇੱਕ ਧੜੇ ਦੁਆਰਾ ਪੱਤਰ ਲੀਕ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੁੱਦਿਆਂ ਨਾਲ ਨਜਿੱਠਣ ਦੇ ਹੋਰ ਵੀ ਕਈ ਢੰਗ ਹੁੰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਜਾਰੀ ਹੋਣ ਦੇ ਸਮੇਂ ‘ਤੇ ਸਵਾਲ ਚੁੱਕਣ ਸਬੰਧੀ ਰਾਹੁਲ ਗਾਂਧੀ ਵੱਲੋਂ ਦਿੱਤੇ ਦਖਲ ਤੋਂ ਤੁਰੰਤ ਬਾਅਦ ਕਿਹਾ ਕਿ ਇਹ ਠੀਕ ਨਹੀਂ ਹੈ। ਭਾਜਪਾ ਸਾਡੇ (ਕਾਂਗਰਸ) ਪਿੱਛੇ ਪਈ ਹੋਈ ਹੈ ਅਤੇ ਇਸ ਸਭ ਦੇ ਵਿੱਚ ਸਾਡੇ ਆਪਣੇ ਲੋਕ ਹੀ ਅਸਹਿਮਤੀਆਂ ਪ੍ਰਗਟਾਉਣ ‘ਤੇ ਲੱਗੇ ਹੋਏ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਪਾਰਟੀ ਦੀ ਅਗਵਾਈ ਕਰਦੇ ਰਹਿਣ ਲਈ ਕਿਹਾ ਅਤੇ ਆਪਣੇ ਅਹੁਦਾ ਛੱਡਣ ਦਾ ਮਨ ਬਣਾਉਣ ‘ਤੇ ਪਾਰਟੀ ਦੀ ਵਾਗਡੋਰ ਰਾਹੁਲ ਗਾਂਧੀ ਨੂੰ ਸੌਂਪ ਦੇਣ ਲਈ ਕਿਹਾ।
ਕਾਂਗਰਸੀ ਆਗੂਆਂ ਦੇ ਇਕ ਧੜੇ ਵੱਲੋਂ ਜਨਤਕ ਤੌਰ ‘ਤੇ ਅਸਹਿਮਤੀ ਪ੍ਰਗਟਾਉਣ ਸਬੰਧੀ, ਉਹ ਵੀ ਉਸ ਸਮੇਂ ਜਦੋਂ ਭਾਜਪਾ ਪਾਰਟੀ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਵਤੀਰਾ ਸ਼ਰਮਨਾਕ ਅਤੇ ਨਾਮਨਜ਼ੂਰ ਹੈ। ਉਨ•ਾਂ ਇਹ ਵੀ ਕਿਹਾ ਕਿ ਉਹ ਬਾਕੀ ਬੁਲਾਰਿਆਂ ਦੀ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਅਜਿਹੇ ਨਾਜ਼ੁਕ ਮੌਕੇ ਇਹ ਮੁੱਦਾ ਚੁੱਕੇ ਜਾਣ ਦੀ ਲੋੜ ਨਹੀਂ ਸੀ। ਉਨ•ਾਂ ਅੱਗੇ ਦੱਸਿਆ ਕਿ ਸੋਨੀਆ ਗਾਂਧੀ ਹਮੇਸ਼ਾ ਹੀ ਵਰਕਰਾਂ ਦੀ ਪਹੁੰਚ ਦੇ ਅੰਦਰ ਰਹਿੰਦੇ ਹਨ ਅਤੇ ਅਸਹਿਮਤੀ ਪ੍ਰਗਟ ਕਰਦੇ ਅਜਿਹੇ ਪੱਤਰ ਦੇ ਲਿਖੇ ਜਾਣ ਅਤੇ ਫਿਰ ਉਸ ਨੂੰ ਜਨਤਕ ਕਰ ਦਿੱਤੇ ਜਾਣ ਦੀ ਕੋਈ ਤੁੱਕ ਨਹੀਂ ਸੀ ਬਣਦੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਪੱਤਰ ‘ਤੇ ਹਸਤਾਖ਼ਰ ਕਰਨ ਵਾਲੇ ਸਮੂਹ ਆਗੂ ਪਾਰਟੀ ਵਿਚਲੇ ਬਾਕੀ ਆਗੂਆਂ ਦੇ ਮਿੱਤਰ ਹਨ ਅਤੇ ਰਹਿਣਗੇ ਪਰ ਉਨ•ਾਂ ਦਾ ਇਹ ਕਾਰਾ ਮਨਜ਼ੂਰ ਕੀਤੇ ਜਾਣ ਵਾਲਾ ਬਿਲਕੁਲ ਨਹੀਂ ਹੈ।
ਉਨ•ਾਂ ਅੱਗੇ ਕਿਹਾ ਕਿ ਦੇਸ਼ ਵਿੱਚ ਇਕ ਵੀ ਪਿੰਡ ਅਜਿਹਾ ਨਹੀਂ ਜਿੱਥੇ ਕਿਸੇ ਕਾਂਗਰਸੀ ਆਗੂ ਦੀ ਮੌਜੂਦਗੀ ਨਾ ਹੋਵੇ ਅਤੇ ਗਾਂਧੀ ਪਰਿਵਾਰ ਨੇ ਪਾਰਟੀ ਨੂੰ ਹਮੇਸ਼ਾ ਇਕ ਸੂਤਰ ਵਿੱਚ ਬੰਨ• ਕੇ ਰੱਖਿਆ ਹੈ ਤੇ ਸੋਨੀਆ ਗਾਂਧੀ ਨੇ ਬੀਤੇ ਦੋ ਦਹਾਕਿਆਂ ਦੌਰਾਨ ਪਾਰਟੀ ਨੂੰ ਇਕਜੁਟ ਰੱਖਿਆ ਹੋਇਆ ਹੈ। ਨਹਿਰੂ-ਗਾਂਧੀ ਪਰਿਵਾਰ ਦੀਆਂ ਕਾਂਗਰਸ ਪਾਰਟੀ ਵਿਚਲੀਆਂ ਪੰਜ ਪੀੜ•ੀਆਂ ਵਿੱਚੋਂ ਦੋ ਨੇ ਦੇਸ਼ ਦੀ ਖਾਤਿਰ ਆਪਣੀਆਂ ਜਾਨਾਂ ਵੀ ਵਾਰੀਆਂ ਹਨ।
ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਦੇਸ਼ ਇਸ ਸਮੇਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿੱਚ ਕੋਵਿਡ, ਆਰਥਿਕ ਸਮੱਸਿਆਵਾਂ ਅਤੇ ਚੀਨ ਦਾ ਖ਼ਤਰਾ ਸ਼ਾਮਲ ਹਨ। ਅਜਿਹੇ ਸਮੇਂ ਵੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਕਈ ਲੋਕਤੰਤਰ ਵਿਰੋਧੀ ਕਾਰਵਾਈਆਂ ਜਿਵੇਂ ਕਿ ਖੇਤੀਬਾੜੀ ਆਰਡੀਨੈਂਸਾਂ, ਵਾਤਾਵਰਣ ਦੇ ਨਿਯਮਾਂ ‘ਚ ਬਦਲਾਅ ਅਤੇ ਨਵੀਂ ਸਿੱਖਿਆ ਨੀਤੀ, ਨੂੰ ਅੰਜਾਮ ਦੇਣ ਵਿੱਚ ਰੁੱਝੀ ਹੋਈ ਹੈ ਅਤੇ ਦੇਸ਼ ਦੇ ਸੰਵਿਧਾਨ ਨੂੰ ਭਾਜਪਾ ਤੋਂ ਖ਼ਤਰਾ ਹੈ ਜੋ ਕਿ ਬਾਕਾਇਦਾ ਚੁਣੀਆ ਗਈਆਂ ਕਾਂਗਰਸੀ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …