
ਤੰਬਾਕੂ ਮੁਕਤ ਪੰਜਾਬ ਦੀ ਵਿਸ਼ੇਸ਼ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ, ਚਲਾਨ ਵੀ ਕੱਟੇ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਨਵੰਬਰ:
ਪੰਜਾਬ ਸਰਕਾਰ ਵੱਲੋਂ ਤੰਬਾਕੂ ਰਹਿਤਪੰਜਾਬ ਮੁਹਿੰਮ ਤਹਿਤ ਅੱਜ ਖਿਜਰਾਬਾਦ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਤੰਬਾਕੂ, ਬੀੜੀ ਆਦਿ ਲਈ ਵੱਖ-ਵੱਖ ਦੁਕਾਨਾਂ ਨੂੰ ਚੈੱਕ ਕੀਤਾ ਗਿਆ ਅਤੇ 15 ਚਲਾਨ ਕੱਟੇ ਗਏ ਅਤੇ ਹੋੋਰ ਲੋੋਕਾਂ ਨੂੰ ਬੀੜੀ ਸਿਗਰੇਟ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹੋੋਏ ਸੀਨੀਅਰ ਮੈਡੀਕਲ ਅਫ਼ਸਰ ਬੂਥਗੜ੍ਹ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ 1 ਨਵੰਬਰ ਤੋਂ 07 ਨਵੰਬਰ ਤੱਕ ਤੰਬਾਕੂ ਬਾਰੇ ਸਪੈਸ਼ਲ ਅਭਿਆਨ ਚੱਲ ਰਿਹਾ ਹੈ ਜਿਸ ਵਿੱਚ ਲੋੋਕਾਂ ਨੂੰ ਬੀੜੀ, ਸਿਗਰੇਟ, ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਮੁਹਿੰਮ ਤਹਿਤ ਬੂਥਗੜ ਬਲਾਕ ਦੇ 119 ਪਿੰਡਾਂ ਵਿੱਚ ਤੰਬਾਕੂ ਬਾਰੇ ਜਾਗਰੂਕ ਕਰਨ ਲਈ ਵਾਲ ਪੇਂਟਿੰਗ ‘ਤੰਬਾਕੂ, ਬੀੜੀ, ਸਿਗਰੇਟ ਨਾਲ ਯਾਰੀ ਕੈਂਸਰ, ਟੀਬੀ, ਸਾਹ ਦੀ ਬਿਮਾਰੀ ਦੀ ਤਿਆਰੀ’ ਕਰਵਾਈਆਂ ਗਈਆਂ ਹਨ ਅਤੇ ਫੀਲਡ ਸਟਾਫ, ਆਸ਼ਾ ਨੂੰ ਵੀ ਸਕੂਲਾਂ, ਕਾਲਜਾਂ ਵਿੱਚ ਜਾਗਰੂਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਡਾ. ਮੁਲਤਾਨੀ ਨੇ ਮੁੜ ਦੁਹਰਾਇਆ ਕਿ ਸਕੂਲ ਅਧਿਆਪਕਾਂ, ਆਮ ਲੋੋਕਾਂ ਨੂੰ ਦੁਕਾਨਦਾਰਾਂ ਨੂੰ ਸਕੂਲਾਂ, ਵਿੱਦਿਅਕ ਅਦਾਰਿਆਂ ਆਦਿ ਦੇ 100 ਗਜ ਦੇ ਦਾਇਰੇ ਵਿੱਚ ਬੀੜੀ, ਸਿਗਰੇਟ, ਤੰਬਾਕੂ ਨਹੀਂ ਵੇਚਣ ਜਾਂ ਸੇਵਨ ਨਹੀਂ ਕਰਨ ਦੇਣਾ ਚਾਹੀਦਾ। ਨਾਲ ਹੀ ਤਾੜਨਾ ਕਰਦੇ ਹੋਏ ਕਿਹਾ ਕਿ ਨਾਬਾਲਗ ਬੱਚਿਆਂ ਨੂੰ ਜੇਕਰ ਕੋਈ ਤੰਬਾਕੂ, ਬੀੜੀ, ਸਿਗਰੇਟ ਆਦਿ ਵੇਚਦਾ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵੇਚਣ ਵਾਲੇ ਨੂੰ ਸਜ਼ਾ 7 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾ ਹੋ ਸਕਦਾ ਹੈ। ਚਲਾਨ ਕਰਨ ਵਾਲੀਆਂ ਟੀਮਾਂ ਵਿੱਚ ਡਾ. ਮਹਿਤਾਬ ਬੱਲ, ਗੁਰਤੇਜ ਸਿੰਘ ਐਸ਼ਆਈ, ਵਿਕਰਮ ਕੁਮਾਰ ਬੀਈਈ, ਜਸਪਾਲ ਸਿੰਘ (ਮੇਲ) ਆਦਿ ਸਨ।