Share on Facebook Share on Twitter Share on Google+ Share on Pinterest Share on Linkedin ਮੇਰਾ ਸੈਕਟਰ-ਮੇਰਾ ਘਰ ਦੇ ਬੈਨਰ ਹੇਠ ਸੈਕਟਰ-70 ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਸ਼ੁਰੂ ਅਕਾਲੀ ਕੌਂਸਲਰ ਸੁਖਦੇਵ ਪਟਵਾਰੀ ਦੀ ਅਗਵਾਈ ਹੇਠ ਸੈਕਟਰ ਵਾਸੀਆਂ ਨੇ ਹੱਥਾਂ ਵਿੱਚ ਚੁੱਕਿਆ ਝਾੜੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਕਤੂਬਰ: ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਸਵੱਛ ਭਾਰਤ ਮੁਹਿੰਮ ਦੇ ਤਹਿਤ ਸੈਕਟਰ-70 ਨੂੰ ਸਫ਼ਾਈ ਪੱਖੋਂ ਸ਼ਹਿਰ ਦਾ ਸਭ ਤੋਂ ਖ਼ੂਬਸੂਰਤ ਇਲਾਕਾ ਬਣਾਉਣ ਦਾ ਬੀੜਾ ਚੁੱਕਿਆ ਹੈ। ਸੈਕਟਰ ਵਾਸੀਆਂ ਨੇ ਅੱਜ ਮੇਰਾ ਸੈਕਟਰ-ਮੇਰਾ ਘਰ ਦੇ ਬੈਨਰ ਹੇਠ ਸਮੁੱਚੇ ਸੈਕਟਰ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਅਤੇ ਰਿਹਾਇਸ਼ੀ ਖੇਤਰ ਦੀਆਂ ਪਾਰਕਾਂ, ਸੜਕਾਂ ਕਿਨਾਰੇ ਅਤੇ ਹੋਰ ਖਾਲੀ ਥਾਵਾਂ ਦੀ ਸਫ਼ਾਈ ਲਈ ਆਪਣੇ ਹੱਥਾਂ ਵਿੱਚ ਝਾੜੂ ਚੁੱਕਿਆ। ਅੱਜ ਸਵੇਰੇ 7 ਵਜੇ ਹੀ ਦਰਜਨਾਂ ਲੋਕ ਕੌਂਸਲਰ ਪਟਵਾਰੀ ਦੀ ਅਗਵਾਈ ਹੇਠ ਇਕੱਠੇ ਹੋਏ ਅਤੇ ਕਮਿਊਨਿਟੀ ਸੈਂਟਰ ਸੈਕਟਰ-70 ਨੇੜੇ ਗਮਾਡਾ ਦੇ ਖਾਲੀ ਪਏ ਪਲਾਟ ਦੀ ਸਫ਼ਾਈ ਸ਼ੁਰੂ ਕੀਤੀ। ਜਿਸ ਵਿੱਚ ਨਗਰ ਨਿਗਮ ਦੇ ਠੇਕੇਦਾਰ ‘ਲਾਈਨ ਕੰਪਨੀ’ ਦੇ ਵਰਕਰਾਂ ਨੇ ਵੀ ਸਹਿਯੋਗ ਦਿੱਤਾ। ਸ੍ਰੀ ਪਟਵਾਰੀ ਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਖਾਲੀ ਪਏ ਇਸ ਪਲਾਟ ਨੂੰ ਗਮਾਡਾ ਕਦੇ ਵੀ ਸਾਫ਼ ਨਹੀਂ ਕਰਵਾਇਆ ਜਦੋਂਕਿ ਗਮਾਡਾ ਵੱਲੋਂ ਹਰੇਕ ਖਾਲੀ ਪਲਾਟ ਦੀ ਨਾਨ ਕੰਸਟਰਕਸ਼ਨ ਫੀਸ ਵਸੂਲੀ ਜਾਂਦੀ ਹੈ। ਇਲਾਕੇ ਵਿੱਚ ਇਸ ਥਾਂ ’ਤੇ ਕਾਫੀ ਗੰਦਗੀ ਫੈਲੀ ਹੋਈ ਅਤੇ ਨੇੜਲੇ ਘਰਾਂ ਵਿੱਚ ਰਹਿੰਦੇ ਲੋਕ ਸ਼ੁਰੂ ਤੋਂ ਗੰਦਗੀ, ਬਦਬੂ ਅਤੇ ਮੱਖੀ, ਮੱਛਰਾਂ, ਚੂਹਿਆਂ ਅਤੇ ਹੋਰ ਕਈ ਪ੍ਰਕਾਰ ਦੇ ਜਾਨਵਰਾਂ ਦੀ ਸਮੱਸਿਆ ਨਾਲ ਜੂਝ ਰਹੇ ਸੀ। ਹੁਣ ਲੋਕਾਂ ਨੇ ਇਸ ਖਾਲੀ ਪਲਾਟ ਵਿੱਚ ਆਪਣੇ ਘਰਾਂ ਦਾ ਮਲਬਾ ਸੁੱਟਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਸਵੇਰੇ ਪਹਿਲਾਂ ਸੈਕਟਰ ਦੇ ਵਸਨੀਕਾਂ ਨੇ ਪਲਾਟ ਵਿੱਚ ਘਾਹ ਕੱਟਿਆਂ ਅਤੇ ਫਿਰ ਗੰਦਗੀ ਤੇ ਪੱਥਰ ਚੁੱਕ ਕੇ ਟਰਾਲੀਆਂ ਭਰ ਕੇ ਬਾਹਰ ਸੁੱਟਿਆ। ਉਪਰੰਤ ਜੇਸੀਬੀ ਮਸ਼ੀਨ ਲਿਆ ਕੇ ਪਲਾਟ ਨੂੰ ਪੱਧਰਾ ਕੀਤਾ ਗਿਆ। ਇਸ ਮੌਕੇ ਸੁਪਰ ਐਸੋਸੀਏਸ਼ਨ ਆਫ਼ ਰੈਜ਼ੀਡੈਂਟਸ ਵੈੱਲਫੇਅਰ ਦੇ ਪ੍ਰਧਾਨ ਆਰਪੀ ਕੰਬੋਜ, ਜਨਰਲ ਸਕੱਤਰ ਆਰਕੇ ਗੁਪਤਾ, ਸਾਬਕਾ ਡੀਆਈਜੀ ਦਰਸ਼ਨ ਸਿੰਘ ਮਹਿੰਮੀ, ਕਰਨਲ ਸ਼ਮਸ਼ੇਰ ਸਿੰਘ ਡਡਵਾਲ, ਅਮਰ ਸਿੰਘ ਧਾਲੀਵਾਲ, ਰਜਿੰਦਰ ਕੁਮਾਰ ਧੂਰੀਆ, ਵਕੀਲ ਮਹਾਂਦੇਵ ਸਿੰਘ, ਐਕਸੀਅਨ ਚਮਨਦੇਵ ਸ਼ਰਮਾ, ਸਾਬਕਾ ਐਕਸੀਅਨ ਸਰਬਜੀਤ ਸਿੰਘ ਬਾਵਾ, ਚਰਨ ਦਾਸ ਵਰਮਾ, ਰੁਪਿੰਦਰ ਸਿੰਘ, ਡਾ. ਓਪੀ ਰਾਜਨ, ਵੀਰ ਸਿੰਘ ਠਾਕੁਰ, ਦਲੀਪ ਸਿੰਘ, ਲਿਵਤਾਰ ਸਿੰਘ, ਰਣਜੀਤ ਸ਼ਰਮਾ, ਸਰਬਜੀਤ ਸਿੰਘ ਸੈਣੀ, ਲਖਵਿੰਦਰ ਸਿੰਘ, ਅਜੀਤ ਸਿੰਘ ਡੋਡ, ਤਰਲੋਚਨ ਦੇਵ, ਕੁਲਵੰਤ ਸਿੰਘ ਤੁਰਕ, ਮਨਜੀਤ ਸਿੰਘ, ਜੇਪੀ ਸਿੰਘ ਮੁੰਡੀ ਕੰਪਲੈਕਸ ਸੁਸਾਇਟੀ, ਐਲਆਈਜੀ ਬਲਾਕ ਤੋਂ ਸੁਰਮੁੱਖ ਸਿੰਘ, ਮੂਰਤ ਸਿੰਘ ਚੌਹਾਨ, ਵਿਜੇ ਗੁਲਾਟੀ, ਇਕਬਾਲ ਸਿੰਘ ਚਾਹਲ, ਗੁਰਜਿੰਦਰ ਸਿੰਘ ਅਤੇ ਡਾ. ਰਾਜੇਸ਼ ਮਹਾਜਨ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ