
ਮਹਿੰਦਰ ਸਿੰਘ ਕੇਪੀ ਵੱਲੋਂ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦਾ ਵਿਸ਼ੇਸ਼ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ ਵੱਲੋਂ ਪੱੁਕਾ ਦੇ 6ਵੇਂ ਸਥਾਪਨਾ ਦਿਵਸ ’ਤੇ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਨੂੰ ਵਿੱਦਿਅਕ ਖੇਤਰ ਵਿੱਚ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਮਹਿੰਦਰ ਸਿੰਘ ਕੇਪੀ ਨੇ ਇਹ ਪ੍ਰਸ਼ੰਸਾ ਪੁਰਸਕਾਰ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆਨੂੰ ਦਿੱਤਾ ਗਿਆ ਅਤੇ ਸਿੱਖਿਆ ਦੇ ਖੇਤਰ ਵਿੱਚ ਆਰੀਅਨਜ਼ ਗੱਰੁਪ ਆਫ਼ ਕਾਲਜਿਜ਼ ਦੇ ਯੋਗਦਾਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪ੍ਰਾਈਵੇਟ ਸੈਕਟਰ ਬਹੁਤ ਹੀ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਇਸ ਮੌਕੇ ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ ਅਮਿਤ ਸ਼ਰਮਾ, ਜੁਆਇੰਟ ਐਸੋਸੀਏਸ਼ਨ ਆਫ਼ ਕਾਲੇਜਿਸ (ਜੈਕ) ਦੇ ਚੀਫ਼ ਪੈਟਰਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਜਗਜੀਤ ਸਿੰਘ ਵੀ ਮੰਚ ’ਤੇ ਮੌਜੂਦ ਸਨ। ਐਵਾਰਡ ਪ੍ਰਾਪਤ ਕਰਨ ਤੋ¡ਂ ਬਾਅਦ ਡਾ. ਅੰਸ਼ੂ ਕਟਾਰੀਆ ਨੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਗੁਣਵੱਤਾ ਸਿੱਖਿਆ ਦੇਣ ਵੱਲ ਹੈ ਅਤੇ ਅਸੀਂ ਆਸਪਾਸ ਦੇ ਜ਼ਿਲੇ ਅਤੇੇ ਲੋਕਾਂ ਦੀ ਸੇਵਾ ਲਈ ਵੀ ਕੰਮ ਕਰ ਰਹੇ ਹਾਂ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਗੁਰਕੀਰਤ ਸਿੰਘ, ਗੁਲਜ਼ਾਰ ਗਰੁੱਪ, ਲੁਧਿਆਣਾ, ਅਸ਼ੋਕ ਗਰਗ ਅਤੇ ਅਸ਼ਵਨੀ ਗਰਗ, ਐਸਵੀਆਈਈਟੀ, ਬਨੂੜ, ਰਾਘਵ ਮਹਾਜਨ, ਗੋਲਡਨ ਗਰੁੱਪ, ਗੁਰਦਾਸਪੁਰ; ਰਾਜੇਸ਼ ਗਰਗ, ਭਾਰਤ ਗਰੁੱਪ, ਮਾਨਸਾ, ਰਾਜੀਵ ਗੁਲਾਟੀ, ਐਲਜੀਸੀ, ਲੁਧਿਆਣਾ, ਨਲਿਨੀ ਚੋਪੜਾ, ਕੇਜੇ ਗਰੁੱਪ, ਪਟਿਆਲਾ, ਡਾ ਡੀਜੇ ਸਿੰਘ, ਵਿੱਦਿਆ ਜੋਤੀ ਗਰੁੱਪ ਲਾਲੜੂ, ਡਾ: ਸਾਹਿਲ ਮਿੱਤਲ, ਮੀਰਾ ਗਰੁੱਪ ਅਬੋਹਰ, ਵਿਭਵ ਮਿੱਤਲ, ਡੌਲਫਿਨ ਗਰੁੱਪ ਚੁੰਨੀ ਕਲਾਂ ਹਾਜ਼ਰ ਸਨ ਅਤੇ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ (ਜੈਕ) ਦੇ ਮਨਜੀਤ ਸਿੰਘ, ਪੈਟਰਨ, ਜੈਕ ਅਤੇ ਰਜਿੰਦਰ ਸਿੰਘ ਧਨੋਆ ਸਕੱਤਰ ਜੈਕ ਵੀ ਹਾਜ਼ਰ ਸਨ। ਇਹ ਦੱਸਣਯੋਗ ਹੈ ਕਿ ਕਾਲਜ 13 ਸਾਲਾਂ ਤੋਂ ਕੰਮ ਕਰ ਰਿਹਾ ਹੈ ਅਤੇ ਇੰਜੀਨੀਅਰਿੰਗ− ਲਾਅ− ਨਰਸਿੰਗ− ਐਗਰੀਕਲਚਰ− ਫਾਰਮੇਸੀ− ਮੈਨੇਜਮੈਟ− ਐਜੂਕੇਸ਼ਨ− ਡਿਪਲੋਮਾ ਆਦਿ ਕੋਰਸ ਚਲਾ ਰਿਹਾ ਹੈ।