ਸਰਬੱਤ ਦਾ ਭਲਾ ਸਮਾਗਮ ਵਿੱਚ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਸਿਵਲ ਸਰਜਨ ਦਫ਼ਤਰ ਫੇਜ਼-6 ਮੁਹਾਲੀ ਵਿਖੇ ਸੋਮਵਾਰ ਨੂੰ ਸਰਬੱਤ ਦੇ ਭਲੇ ਲਈ ਅਤੇ ਸਿਹਤ ਵਿਭਾਗ ਦੀ ਚੜ੍ਹਦੀ ਕਲਾ ਲਈ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਪੀ.ਏ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਹੋਈ ਉਪਰੰਤ ਪੰਥ ਦੇ ਮਹਾਨ ਕੀਰਤਨੀਏ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਆਪਣੀ ਮੰਤਰਮੁਗਧ ਕਰਨ ਵਾਲੀ ਆਵਾਜ਼ ਦੁਆਰਾ ਰਸਭਿੰਨਾ ਕੀਰਤਨ ਸਰਵਣ ਕਰਵਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਰਤਨ ਦੀ ਕੀਤੀ ਜਾ ਰਹੀ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨ ਵੀ ਕੀਤਾ। ਇਸ ਮੌਕੇ ਡਾ. ਅਵਨੀਤ ਕੌਰ ਡਾਇਰੈਕਟਰ ਐਨ.ਆਰ.ਐਚ.ਐਮ, ਡਾ. ਮੀਨਾ ਹਰਦੀਪ ਡਾਇਰੈਕਟਰ ਪੀ.ਐਚ.ਐਸ.ਸੀ, ਡਾ. ਬਲਵਿੰਦਰ ਸਿੰਘ ਪਿੰ੍ਰਸੀਪਲ ਸਟੇਟ ਇੰਸਟੀਚਿੂਟ ਮੁਹਾਲੀ, ਡਾ. ਜਸਪ੍ਰੀਤ ਕੌਰ ਸਹਾਇਕ ਸਿਵਲ ਸਰਜਨ, ਡਾ. ਰਾਜਬੀਰ ਸਿੰਘ ਕੰਗ ਡੀ.ਐਚ.ਓ, ਡਾ. ਵੀਨਾ ਜਰੇਵਾਲਡੀ.ਆਈ.ਓ, ਡਾ. ਊਸ਼ਾਰਾਣੀ, ਡਾ. ਸੁਰਿੰਦਰ ਸਿੰਘ ਐਸ.ਐਮ.ਓ ਖਰੜ, ਡਾ. ਕੁਲਮੀਤ ਸਿੰਘ ਗਿੱਲ, ਏ.ਓਮੈਡਮ ਅੰਜੂ, ਸਰਬਜੀਤ ਕੌਰ ਸੁਪਰਡੈਂਟ, ਮਹਿਮਾਂ ਸਿੰਘ ਸਾਬਕਾ ਸੁਪਰਡੈਂਟ, ਦਵਿੰਦਰ ਸਿੰਘ ਪੀ.ਏ ਸਿਵਲ ਸਰਜਨ ਮੁਹਾਲੀ, ਹਰਵਿੰਦਰ ਸਿੰਘ ਛੀਨਾ, ਦਿਲਬਾਗ਼ ਸਿੰਘ, ਹਰਵਿੰਦਰ ਸਿੰਘ ਚੀਮਾਂ, ਸਰਬਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਨੁਮਾਇੰਦੇ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…