ਵਾਲਮੀਕਿ ਸੇਵਾ ਦਲ ਵੱਲੋਂ ਵਾਰਡ ਨੰਬਰ-57 ਦੀ ਕੌਂਸਲਰ ਸਤਵੰਤ ਰਾਣੀ ਦਾ ਵਿਸ਼ੇਸ਼ ਸਨਮਾਨ

ਪਿਛਲੀ ਸਰਕਾਰ ਨੇ ਵਾਰਡ ਨੰਬਰ-57 ਨਾਲ ਪੱਖਪਾਤ ਕੀਤਾ: ਸਤਵੰਤ ਰਾਣੀ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 29 ਜਨਵਰੀ:
ਬੀਤੇ ਦਿਨੀ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰਬਰ-57 ਤੋਂ ਕਾਂਗਰਸ ਕੌਂਸਲਰ ਵਜੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੇ ਬੀਬੀ ਸਤਵੰਤ ਕੌਰ ਸੁਪਤਨੀ ਰੂਪ ਕੁਮਾਰ ਧਾਰੀਵਾਲ ਦੇ ਵਿਸ਼ੇਸ਼ ਸਨਮਾਨ ਸਬੰਧੀ ਭਗਵਾਨ ਵਾਲਮੀਕਿ ਸੇਵਾਦਲ ਅਤੇ ਐਸ ਸੀ, ਬੀ ਸੀ ਭਾਈਚਾਰੇ ਵਲੋਂ ਸਾਂਝੇ ਤੌਰ ਤੇ ਪ੍ਰਧਾਨ ਉਮ ਪ੍ਰਕਾਸ਼ ਪਾਠੀ, ਜਨਰਲ ਸਕੱਤਰ ਰਮੇਸ਼ ਕੁਮਾਰ ਗਾਗਟ, ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਬਡੂੰਗਰ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਲਾਕਾ ਨਿਵਾਸੀਆਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਐਸ.ਐਸ. ਵਾਲੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਇਲਾਕਾ ਵਾਸੀਆਂ ਅਤੇ ਭਗਵਾਨ ਵਾਲਮੀਕਿ ਸੇਵਾ ਦਲ ਵਲੋਂ ਨਵੀਂ ਚੁਣੀ ਗਈ ਕੌਂਸਲਰ ਦਾ ਧਿਆਨ ਵਾਰਡ ਦੇ ਅਧੀਨ ਆਉਂਦੇ ਖਸਤਾ ਹਾਲਤ ਸੜਕਾਂ ਵੱਲ ਦਿਵਾਇਆ ਇੱਥੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕਰਾਉਣ ਅਤੇ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰ 8ਵੀਂ ਤੱਕ ਕਰਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਵਾਰਡ ਨੰਬਰ-57 ਤੋਂ ਕੌਂਸਲਰ ਸਤਵੰਤ ਰਾਣੀ ਨੇ ਚੋਣਾਂ ਦੌਰਾਨ ਦਿੱਤੇ ਲੋਕਾਂ ਵੱਲੋਂ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਇਸ ਵਾਰਡ ਨਾਲ ਪੱਖਪਾਤ ਕੀਤਾ ਗਿਆ ਸੀ ਜਿਸਦੇ ਚਲਦਿਆਂ ਵੱਧ ਗਿਣਤੀ ਵਿੱਚ ਰਹਿੰਦੇ ਕਾਂਗਰਸੀ ਪਰਿਵਾਰਾਂ ਦੇ ਰਿਹਾਇਸ਼ੀ ਇਲਾਕਿਆਂ ਦੀਆਂ ਖਸਤਾ ਹਾਲਤ ਹੋਇਆ ਸੜਕਾਂ ਨੂੰ ਬਣਾਉਣ ਲਈ ਇੱਕ ਇੱਟ ਵੀ ਨਹੀਂ ਲਗਾਈ ਗਈ, ਇਸ ਤੋਂ ਇਲਾਵਾ ਬਡੂੰਗਰ ਦੀ ਮੇਨ ਸੜਕ ਜਿੱਥੋਂ ਦੀ ਪ੍ਰਤਾਪ ਨਗਰ ਅਤੇ ਧਾਮੋ ਮਾਜਰਾ, ਮਾਡਲ ਟਾਊਨ ਲਈ ਦਿਨ ਰਾਤ ਭਾਰੀ ਗਿਣਤੀ ਵਿੱਚ ਆਵਾਜਾਈ ਰਹਿੰਦੀ ਹੈ। ਇਸ ਸੜਕ ਨੂੰ ਬਣਾਉਣ ਲਈ ਵੀ ਇਲਾਕਾ ਵਾਸੀਆਂ ਨੂੰ ਅਕਾਲੀ ਸਰਕਾਰ ਦੌਰਾਨ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ। ਪਰ ਅੱਜ ਤੱਕ ਇੱਥੇ ਸਰਵਪੱਖੀ ਵਿਕਾਸ ਨਹੀਂ ਕਰਵਾਇਆ ਗਿਆ।
ਵਾਰਡ ਨੰਬਰ-57 ਦੀ ਕੌਂਸਲਰ ਸਤਵੰਤ ਰਾਣੀ ਨੇ ਇਲਾਕਾ ਵਾਸੀਆਂ ਨੂੰ ਯਕੀਨ ਦਵਾਇਆ ਕਿ ਅੱਜ ਕਾਂਗਰਸ ਦੀ ਸਰਕਾਰ ਦੌਰਾਨ ਜਿੱਥੇ ਪਟਿਆਲਾ ਸ਼ਹਿਰ ਦਾ ਵਿਕਾਸ ਜਲਦ ਕਰਵਾਇਆ ਜਾਵੇਗਾ ਉੱਥੇ ਹੀ ਵਾਰਡ ਨੰਬਰ-57 ਵਿੱਚ ਵੀ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ। ਇਸ ਮੌਕੇ ਸ਼ਿਵਾ ਜੀ ਧਾਰੀਵਾਲ, ਰਾਮ ਭਜਨ, ਰਘਬੀਰ ਸਿੰਘ, ਮੱਘਰ ਸਿੰਘ ਮੱਟੂ, ਕੌਰ ਸਿੰਘ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਸੰਜੀਵ ਕੁਮਾਰ, ਰਾਜ ਕੁਮਾਰ ਬੰਟੀ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …