ਦੀ ਚੰਡੀਗੜ੍ਹ ਪ੍ਰਤਾਪ ਕੋ ਆਪਰੇਟਿਵ ਸੁਸਾਇਟੀ ਵੱਲੋਂ ਜਸਵੰਤ ਸਿੰਘ ਭੁੱਲਰ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਜਨਵਰੀ:
ਦੀ ਚੰਡੀਗੜ੍ਹ ਪ੍ਰਤਾਪ ਕੋ-ਅਪਰੇਟਿਵ ਐਲ਼ਏਈ ਐਂਡ ਸੀ ਸੁਸਾਇਟੀ ਲਿਮਟਡ ਸੈਕਟਰ-27, ਚੰਡੀਗੜ੍ਹ ਵੱਲੋਂ ਜਸਵੰਤ ਸਿੰਘ ਭੁੱਲਰ ਦਾ ਰਾਮਗੜ੍ਹੀਆ ਸਭਾ (ਰਜਿ) ਚੰਡੀਗੜ੍ਹ ਦੇ ਪ੍ਰਧਾਨ ਚੁਣੇ ਜਾਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਫਲੋਰਾ ਨੇ ਸ੍ਰੀ ਭੁੱਲਰ ਨੂੰ ਰਾਮਗੜ੍ਹੀਆਂ ਸਭਾ ਦਾ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੰਦੇ ਹੋਏ ਵਿਸ਼ਵਾਸ ਦਿਵਾਇਆ ਕਿ ਸੁਸਾਇਟੀ ਰਾਮਗੜ੍ਹੀਆ ਸਭਾ ਨੂੰ ਵੱਧ ਚੜ੍ਹ ਕੇ ਪੂਰਨ ਸਹਿਯੋਗ ਦੇਵੇਗੀ। ਇਸ ਮੌਕੇ ਰਾਮਗੜ੍ਹੀਆ ਸਭਾ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਕਲਸੀ, ਬਲਦੇਵ ਸਿੰਘ ਕਲਸੀ, ਸੁਸਾਇਟੀ ਦੇ ਪ੍ਰਬੰਧਕ ਕਮੇਟੀ ਮੈਂਬਰ ਹਰਚਰਨ ਸਿੰਘ ਗਿੱਲ, ਜਸਵਿੰਦਰ ਸਿੰਘ ਫੁੱਲ, ਮਨੋਹਰ ਸਿੰਘ, ਸਰਦੂਲ ਸਿੰਘ ਭੂਈ, ਪ੍ਰਤੀਮ ਸਿੰਘ ਗਿੱਲ, ਅਮਰਜੀਤ ਸਿੰਘ ਵਿਰਦੀ, ਸਾਹਿਬ ਦਾਸ, ਸਵਿੰਦਰ ਸਿੰਘ ਅਤੇ ਰਾਮਗੜ੍ਹੀਆ ਸਭਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…