ਸਮਾਜ ਸੇਵਾ ਲਈ ਐਨਆਰਆਈ ਕੁਲਦੀਪ ਭੂਰਾ ਤੇ ਸਰਪੰਚ ਕੁਲਦੀਪ ਸਿੰਘ ਦਾ ਵਿਸ਼ੇਸ਼ ਸਨਮਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਨਵੰਬਰ:
ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਦੇਸ਼ ਦੀ ਮਿੱਟੀ ਨਾਲ ਜੁੜੇ ਰਹਿ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਮਾਜ ਸੇਵੀ ਐਨਆਰਆਈ ਕੁਲਦੀਪ ਸਿੰਘ ਭੂਰਾ (ਯੂਐਸਏ) ਤੇ ਸਰਪੰਚ ਕੁਲਦੀਪ ਸਿੰਘ ਪਪਰਾਲੀ ਨੂੰ ਸਨਮਾਨਤ ਕਰਨ ਲਈ ਅੱਜ ਇੱਕ ਸਮਾਗਮ ਸਥਾਨਕ ਸਬਜ਼ੀ ਮੰਡੀ ਵਿੱਚ ਕਰਵਾਇਆ ਗਿਆ। ਇਸ ਮੌਕੇ ਦੋਵੇਂ ਸਖ਼ਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ।
ਸਮਾਜ ਸੇਵੀ,ਨੌਜਵਾਨ ਆਗੂ ਅਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਨਰਿੰਦਰ ਸਿੰਘ ਕੰਗ,ਦਵਿੰਦਰ ਸਿੰਘ ਬਾਵਜਾ ਅਤੇ ਹੋਰਨਾਂ ਨੇ ਕੁਲਦੀਪ ਸਿੰਘ ਭੂਰਾ ਵਲੋਂ ਪਿਛਲੇ ਲੰਮੇਂ ਅਰਸੇ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾਲਰਾਂ ਦੀ ਦੌੜ ਨੇ ਵੀ ਇਸ ਨੌਜਵਾਨ ਨੂੰ ਆਪਣੀ ਮਿੱਟੀ,ਵਿਰਸੇ ਅਤੇ ਲੋਕ ਸੇਵਾ ਦਾ ਮੋਹ ਭੰਗ ਨਹੀਂ ਹੋਣ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਜੇਕਰ ਐਨਆਰਆਈ ਵੀਰ ਇਸੇ ਤਰ੍ਹਾਂ ਆਪਣੀ ਧਰਤੀ ਅਤੇ ਸਮਾਜ ਸੇਵਾ ਨਾਲ ਜੁੜੇ ਰਹਿਣ ਤਾਂ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਦੇਸ਼ ਵਿਦੇਸ਼ ਵਿੱਚ ਹਮੇਸ਼ਾਂ ਉਚਾ ਰਹੇਗਾ। ਇਸੇ ਦੌਰਾਨ ਬੁਲਾਰਿਆਂ ਨੇ ਪਪਰਾਲੀ ਦੇ ਸਰਪੰਚ ਕੁਲਦੀਪ ਸਿਘੰ ਵਲੋਂ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਐਨਆਰਆਈ ਕੁਲਦੀਪ ਸਿੰਘ ਭੂਰਾ ਨੇ ਅੰਤ ਵਿੱਚ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜੈ ਸਿੰਘ ਚੱਕਲਾਂ,ਓਮਿੰਦਰ ਓਮਾ,ਸਿਮਰਨਜੀਤ ਸਿੰਘ ਸਿੰਮਾ ਚਰਹੇੜੀ,ਨਰੇਸ਼ ਕੁਮਾਰ,ਜਸਪਾਲ ਸਿੰਘ,ਜੱਸੀ ਸਿਆਬਲਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…