nabaz-e-punjab.com

ਲੋਕ ਸੰਪਰਕ ਅਫ਼ਸਰ ਪਰਵਿੰਦਰ ਕੌਰ ਦਾ ਸੇਵਾ ਮੁਕਤੀ ’ਤੇ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਸਤੰਬਰ:
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਸੂਚਨਾ ਤੇ ਲੋਕ ਸੰਪਰਕ ਅਫਸਰ ਸ੍ਰੀਮਤੀ ਪਰਵਿੰਦਰ ਕੌਰ ਨੂੰ ਅੱਜ ਸੇਵਾ ਮੁਕਤੀ ’ਤੇ ਸਨਮਾਨਤ ਕੀਤਾ ਗਿਆ। ਵਿਭਾਗ ਦੇ ਪ੍ਰੈਸ ਸੈਕਸ਼ਨ ਵਿਖੇ ਸਾਦੇ ਤੇ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਦੌਰਾਨ ਸੇਵਾ ਮੁਕਤੀ ਅਧਿਕਾਰੀ ਦਾ ਸਨਮਾਨ ਕੀਤਾ ਗਿਆ। ਸ੍ਰੀਮਤੀ ਪਰਵਿੰਦਰ ਕੌਰ ਨੇ 1980 ਵਿੱਚ ਵਿਭਾਗ ਜੁਆਇਨ ਕੀਤਾ ਸੀ ਅਤੇ ਅੱਜ 37 ਸਾਲ ਦੀ ਸਰਵਿਸ ਉਪਰੰਤ ਬਤੌਰ ਸੂਚਨਾ ਤੇ ਲੋਕ ਸੰਪਰਕ ਅਫਸਰ ਵਜੋਂ ਸੇਵਾ ਮੁਕਤ ਹੋਏ।
ਇਸ ਮੌਕੇ ਬੋਲਦਿਆਂ ਵਧੀਕ ਡਾਇਰੈਕਟਰ ਡਾ.ਸੇਨੂੰ ਦੁੱਗਲ, ਜੁਆਇੰਟ ਡਾਇਰੈਕਟਰ ਸ੍ਰੀ ਸੁਰਿੰਦਰ ਮਲਿਕ, ਡਿਪਟੀ ਡਾਇਰੈਕਟਰ ਡਾ.ਅਜੀਤ ਕੰਵਲ ਸਿੰਘ ਤੇ ਪੰਜਾਬ ਪਬਲਿਕ ਰਿਲੇਸ਼ਨਜ਼ ਅਫਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਨੇ ਸ੍ਰੀਮਤੀ ਪਰਵਿੰਦਰ ਕੌਰ ਵੱਲੋਂ ਪੂਰੇ ਸੇਵਾ ਕਾਲ ਦੌਰਾਨ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਮਿਹਨਤੀ ਤੇ ਕਾਬਲ ਅਫਸਰ ਵਜੋਂ ਯਾਦ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਅੱਜ ਭਾਵੇਂ ਉਹ ਸੇਵਾ ਮੁਕਤ ਹੋ ਗਏ ਹਨ ਪਰ ਵਿਭਾਗ ਨਾਲ ਉਨ੍ਹਾਂ ਦੀ ਸਾਂਝ ਪਹਿਲਾਂ ਵਾਂਗ ਹੀ ਬਣੀ ਰਹੇਗੀ। ਇਸ ਮੌਕੇ ਸ. ਰਣਦੀਪ ਸਿੰਘ ਅਹਲੂਵਾਲੀਆ, ਸ੍ਰੀ ਕ੍ਰਿਸ਼ਨ ਲਾਲ ਰੱਤੂ ਤੇ ਹਰਜੀਤ ਸਿੰਘ ਗਰੇਵਾਲ (ਤਿੰਨੋਂ ਡਿਪਟੀ ਡਾਇਰੈਕਟਰ) ਸਰਬਜੀਤ ਸਿੰਘ ਕੰਗਣੀਵਾਲ, ਗੁਰਮੀਤ ਸਿੰਘ ਖਹਿਰਾ, ਨਰਿੰਦਰ ਪਾਲ ਸਿੰਘ ਜਗਦਿਓ, ਗੁਰਿੰਦਰ ਕੌਰ, ਪ੍ਰੀਤ ਕੰਵਲ ਸਿੰਘ ਤੇ ਕਮਲਜੀਤ ਪਾਲ (ਸਾਰੇ ਪੀ.ਆਰ.ਓਜ਼), ਇਕਬਾਲ ਸਿੰਘ ਬਰਾੜ, ਗਗਨੀਤ ਸਿੰਘ ਅੌਜਲਾ, ਹਰਮੀਤ ਸਿੰਘ ਢਿੱਲੋਂ, ਕਰਨ ਮਹਿਤਾ ਤੇ ਕੁਲਤਾਰ ਸਿੰਘ ਮੀਆਂਪੁਰੀ (ਸਾਰੇ ਏ.ਪੀ.ਆਰ.ਓਜ਼) ਸਮੇਤ ਵਿਭਾਗ ਦੇ ਪ੍ਰੈਸ, ਫੋਟੋ ਅਤੇ ਪੀ.ਐਫ.ਏ. ਸੈਕਸ਼ਨ ਦੇ ਸਮੂਹ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…