ਸੇਵਾਮੁਕਤੀ ’ਤੇ ਤਹਿਸੀਲ ਦਫ਼ਤਰ ਖਰੜ ਵੱਲੋਂ ਦੋ ਮੁਲਾਜ਼ਮਾਂ ਦਾ ਵਿਸ਼ੇਸ਼ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਮਾਰਚ:
ਖਰੜ ਤਹਿਸੀਲ ਦਫਤਰ ਵਿਖੇ ਤਾਇਨਾਤ ਦਫ਼ਤਰ ਕਾਨੂੰਗੋ ਖੁਸ਼ਹਾਲ ਸਿੰਘ ਅਤੇ ਪਟਵਾਰੀ ਲਾਲ ਸਿੰਘ ਦੀ ਸੇਵਾ ਮੁਕਤੀ ਤੇ ਤਹਿਸੀਲ ਦਫਤਰ ਖਰੜ ਵਲੋਂ ਅੱਜ ਉਨ੍ਹਾਂ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦੇਣ ਅਤੇ ਸਨਮਾਨਿਤ ਕਰਨ ਲਈ ਤਹਿਸੀਲ ਦਫਤਰ ਖਰੜ ਦੇ ਮੀਟਿੰਗ ਹਾਲ ਵਿਚ ਸਮਾਗਮ ਕਰਵਾਇਆ ਗਿਆ। ਖਰੜ ਦੇ ਤਹਿਸੀਲਦਾਰ ਤਰਸੇਮ ਸਿੰਘ ਮਿੱਤਲ ਨੇ ਇਨ੍ਹਾਂ ਦੋਵੇ ਕਰਮਚਾਰੀਆਂ ਵਲੋਂ ਮਾਲ ਵਿਭਾਗ ਵਿਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਆਰ.ਸੀ.ਦਵਿੰਦਰ ਸਿੰਘ, ਰੀਡਰ ਰਣਵਿੰਦਰ, ਹਰਵਿੰਦਰ ਸਿੰਘ ਪੋਹਲੀ, ਬਲਵਿੰਦਰ ਸਿੰਘ, ਜਗਪ੍ਰੀਤ ਸਿੰਘ, ਪਰਮਜੀਤ ਸਿੰਘ, ਗੁਰਚਰਨ ਸਿੰਘ, ਅਦਿਤਿਆਂ ਸਾਰੇ ਪਟਵਾਰੀ, ਲਖਵੀਰ ਸਿੰਘ ਤੇ ਭੁਪਿੰਦਰਪਾਲ ਸਿੰਘ ਦੋਵੇ ਕਾਨੂੰਗੋ ਸਮੇਤ ਹੋਰ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…