ਸੇਵਾਮੁਕਤੀ ’ਤੇ ਪੰਜਾਬੀ ਅਧਿਆਪਕ ਜਸਵੀਰ ਸਿੰਘ ਗੜਾਂਗ ਦਾ ਵਿਸ਼ੇਸ਼ ਸਨਮਾਨ

ਸਨੇਟਾ ਸਕੂਲ ਦੀ ਮੁਖੀ ਸੁਭਵੰਤ ਕੌਰ ਤੇ ਗਰਾਮ ਪੰਚਾਇਤ ਵੱਲੋਂ ਸੋਨੇ ਦੀਆਂ ਅੰਗੂਠੀਆਂ ਨਾਲ ਕੀਤਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਇੱਥੋਂ ਦੇ ਸਰਕਾਰੀ ਹਾਈ ਸਕੂਲ ਪਿੰਡ ਸਨੇਟਾ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਜਸਵੀਰ ਸਿੰਘ ਗੜਾਂਗ ਅੱਜ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ’ਤੇ ਸਕੂਲ ਦੇ ਵਿਹੜੇ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਅਤੇ ਪੰਚਾਇਤ ਵਿਭਾਗ ਹਰਿਆਣਾ ਦੇ ਸਹਾਇਕ ਡਾਇਰੈਕਟਰ ਕੁਲਬੀਰ ਕੌਰ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਇਸ ਮੌਕੇ ਮਾਸਟਰ ਸੁਰੇਸ਼ ਕੁਮਾਰ ਨੇ ਜਸਵੀਰ ਸਿੰਘ ਗੜਾਂਗ ਦੀਆਂ 31 ਸਾਲਾਂ ਦੌਰਾਨ ਛਲੇੜੀ ਕਲਾਂ, ਜੀਵਨਪੁਰਾ, ਪਮੌਰ, ਬਡਾਲੀ ਆਲਾ ਸਿੰਘ ਤੇ ਪਿਛਲੇ ਇੱਕੀ ਵਰਿਆਂ ਤੋਂ ਸਨੇਟਾ ਸਕੂਲ ਵਿਖੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਤੇ ਚਾਨਣਾ ਪਾਇਆ। ਉਨ੍ਹਾਂ ਸ੍ਰੀ ਗੜਾਂਗ ਵੱਲੋਂ ਪੜਾਈ ਤੋਂ ਇਲਾਵਾ ਖੇਡਾਂ, ਵਾਤਾਵਰਨ, ਸਕੂਲਾਂ ਦੇ ਬੁਨਿਆਦੀ ਢਾਂਚੇ, ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਿੱਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਡਾ. ਕਰਮਜੀਤ ਸਿੰਘ ਚਿੱਲਾ ਨੇ ਜਸਵੀਰ ਸਿੰਘ ਗੜਾਂਗ ਦੇ ਜੀਵਨ ਬਾਰੇ ਬੋਲਦਿਆਂ ਉਨ੍ਹਾਂ ਨੂੰ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਦੱਸਦਿਆਂ ਬਾਕੀ ਅਧਿਆਪਕਾਂ ਨੂੰ ਸ੍ਰੀ ਗੜਾਂਗ ਤੋਂ ਸੇਧ ਲੈਣ ਦਾ ਸੱਦਾ ਦਿੱਤਾ।
ਸਕੂਲ ਮੁਖੀ ਸੁਭਵੰਤ ਕੌਰ ਨੇ ਆਪਣੇ ਸੰਬੋਧਨ ਵਿੱਚ ਜਸਵੀਰ ਗੜਾਂਗ ਦੀ ਭਰਵੀਂ ਤਾਰੀਫ ਕਰਦਿਆਂ ਕਿਹਾ ਕਿ ਸਕੂਲ ਦੇ ਕਿਸੇ ਕੰਮ ਲਈ ਉਹ ਜਦੋਂ ਵੀ ਉਨ੍ਹਾਂ ਨੂੰ ਕਹਿੰਦੇ ਸਨ, ਉਹ ਤੁਰੰਤ ਕਰਦੇ ਸਨ। ਉਨ੍ਹਾਂ ਕਿਹਾ ਕਿ ਉਹ ਪ੍ਰਬੰਧਨ, ਅਨੁਸ਼ਾਸਨ ਤੇ ਮਿਹਨਤ ਦਾ ਦੂਜਾ ਨਾਮ ਹਨ। ਸ੍ਰੀ ਗੜਾਂਗ ਦੀਆਂ ਯਾਦਾਂ ਨੂੰ ਹਮੇਸ਼ਾ ਸਨੇਟਾ ਸਕੂਲ ਵਿੱਚ ਸਾਂਭ ਕੇ ਰੱਖਿਆ ਜਾਵੇਗਾ। ਮੁੱਖ ਅਧਿਆਪਕਾ ਸੁਭਵੰਤ ਕੌਰ ਦੀ ਅਗਵਾਈ ਹੇਠ ਸਮੁੱਚੇ ਸਟਾਫ਼ ਨੇ ਮਾਸਟਰ ਜਸਵੀਰ ਸਿੰਘ ਨੂੰ ਸੋਨੇ ਦੀ ਅੰਗੂਠੀ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਦੀ ਧਰਮਪਤਨੀ ਦਾ ਵੀ ਸਨਮਾਨ ਕੀਤਾ ਗਿਆ।
ਪਿੰਡ ਸਨੇਟਾ ਦੇ ਸਰਪੰਚ ਚੌਧਰੀ ਭਗਤ ਰਾਮ, ਸਾਬਕਾ ਸਰਪੰਚ ਚੌਧਰੀ ਰਿਸ਼ੀ ਪਾਲ, ਚੌਧਰੀ ਹਰਨੇਕ ਸਿੰਘ ਅਤੇ ਸਮੁੱਚੇ ਪੰਚਾਂ ਨੇ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਮਾਸਟਰ ਜਸਵੀਰ ਸਿੰਘ ਗੜਾਂਗ ਨੂੰ ਸੋਨੇ ਦੀ ਮੁੰਦਰੀ ਭੇਂਟ ਕਰਕੇ ਸਨਮਾਨਿਆ। ਇਸ ਮੌਕੇ ਬੋਲਦਿਆਂ ਜਸਵੀਰ ਸਿੰਘ ਗੜਾਂਗ ਨੇ ਸਟਾਫ਼ ਅਤੇ ਪਿੰਡ ਵਾਸੀਆਂ ਤੋਂ ਮਿਲੇ ਪਿਆਰ ਲਈ ਧੰਨਵਾਦ ਕੀਤਾ ਅਤੇ ਸਕੂਲ ਨਾਲ ਜੁੜ੍ਹੀਆਂ ਆਪਣੀਆਂ ਯਾਦਾਂ ਤਾਜਾ ਕੀਤੀਆਂ। ਇਸ ਮੌਕੇ ਸਕੂਲੀ ਬੱਚੇ ਅਤੇ ਅਧਿਆਪਕਾ ਬੇਹੱਦ ਭਾਵੁਕ ਹੋ ਗਏ ਤੇ ਉਨ੍ਹਾਂ ਸ੍ਰੀ ਗੜਾਂਗ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …