ਬੇਟੀ ਬਚਾਓ ਬੇਟੀ ਪੜਾਓ: ਐਸਡੀਐਮ ਸ੍ਰੀਮਤੀ ਬਰਾੜ ਵੱਲੋਂ 85 ਹੋਣਹਾਰ ਲੜਕੀਆਂ ਦਾ ਵਿਸ਼ੇਸ਼ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਨਵੰਬਰ:
ਖਰੜ ਦੇ ਉਪ ਮੰਡਲ ਮੈਜਿਸਟੇ੍ਰਟ (ਐਸਡੀਐਮ) ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ‘ਬੇਟਾ ਤੇ ਬੇਟੀ ਵਿੱਚ ਸਾਨੂੰ ਕੋਈ ਫਰਕ ਨਹੀਂ ਮੰਨਣਾ ਚਾਹੀਦਾ ਬਲਕਿ ਬੇਟੀਆਂ ਨੂੰ ਵਧੀਆਂ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਹਰ ਖੇਤਰ ਵਿਚ ਅੱਗੇ ਜਾਣ ਲਈ ਹੌਸਲਾ ਦੇਣਾ ਚਾਹੀਦਾ ਹੈ। ਉਹ ਅੱਜ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਸੀ.ਡੀ.ਪੀ.ਓ.ਦਫਤਰ ਖਰੜ-1 ਵਲੋਂ ਸਰਕਾਰੀ ਮਾਡਲ ਸੀ.ਸੈ.ਸਕੂਲ ਖਰੜ ਵਿਖੇ ਕਰਵਾਏ ਗਏ ਬਲਾਕ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਐਸ.ਡੀ.ਐਮ. ਸ੍ਰੀਮਤੀ ਬਰਾੜ ਨੇ ਅੱਗੇ ਹਿਕਾ ਕਿ ਅਜੇ ਵੀ ਬਹੁਤ ਸਾਰੀਆਂ ਮਾਵਾਂ ਹਨ ਜੋ ਆਪਣੀਆਂ ਬੇਟੀਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਦੀ ਕੋਸ਼ਿਸ ਨਹੀਂ ਕਰਦੀਆਂ ਬਲਕਿ ਉਨ੍ਹਾਂ ਦੀ ਬੇਟੀ ਨੇ ਉਚੇਰੀ ਵਿਦਿਆ ਹਾਸਲ ਕਰਕੇ ਅੱਗੇ ਵੱਧਣਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਭਰੂਣ ਹੱਤਿਆ ਤੇ ਕਾਬੂ ਪਾ ਕੇ ਬੇਟੀਆਂ ਨੂੰ ਹਰ ਖੇਤਰ ਵਿਚ ਅੱਗੇ ਲਿਆਉਣ ਲਈ ਖੁਦ ਲਈ ਹੰਭਲਾ ਮਾਰਨ ਦੀ ਲੋੜ ਹੈ ਕਿਉਕਿ ਪੜੀਆਂ ਲਿਖੀਆਂ ਬੇਟੀਆਂ ਹਰ ਖੇਤਰ ਲਈ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਲੋਂ ਸਬ ਡਵੀਜ਼ਨ ਪੱਧਰ ਤੇ ਬੇਟੀ ਬਚਾਓ ਬੇਟੀ ਪੜਾਉਣ ਦੇ ਬੈਨਰ ਤਹਿਤ ਭਰੂਣ ਹੱਤਿਆ, ਜਾਗਰੂਕਤਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੀ ਨਾਲ ਹੋਰ ਵੀ ਜਾਗਰੂਕਤਾ ਆਵੇਗੀ। ਸੀਡੀਪੀਓ ਅਰਵਿੰਦਰ ਕੌਰ ਨੇ ਕਿਹਾ ਕਿ ਪਿੰਡ ਪੱਧਰ ਤੇ ਬੇਟੀ ਬਚਾਓ ਬੇਟੀ ਪੜਾਉਣ ਦੇ ਬੈਨਰ ਹੇਠ ਸਹੁੰ ਚੁਕਾ ਕੇ ਲੋਕਾਂ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ। ਐਡਵੋਕੇਟ ਹਰਜਿੰਦਰ ਕੌਰ ਬੱਲ ਨੇ ਆਪਣੇ ਭਾਸ਼ਨ ਵਿਚ ਬੇਟਾ ਅਤੇ ਬੇਟੀ ਵਿਚ ਫਰਕ ਨਹੀਂ ਸਮਝਣਾ ਚਾਹੀਦਾ ਬਲਕਿ ਲੜਕੀਆਂ ਨੂੰ ਵਿਦਿਆ ਦਿਵਾਉਣੀ ਚਾਹੀਦੀ ਹੈ।
ਫੈਮਿਲੀ ਪਲੈਨਿੰਗ ਐਸੋਸੀਏਸ਼ਨ ਮੁਹਾਲੀ ਦੀ ਹਰਸ਼ ਸਾਲਾ, ਮਹਿਲਾ ਕਲਿਆਣਾ ਸਮਿਤੀ ਦੀ ਇੰਚਾਰਜ਼ ਦੀਪਕਾ, ਮਾਡਲ ਸਕੂਲ ਖਰੜ ਦੀਆਂ ਵਿਦਿਆਰਥਣਾਂ ਨਿਧੀ ਬਾਲਾ ਤੇ ਰਾਜਬਾਲਾ ਤੇ ਭਰੂਣ ਹੱਤਿਆ ਤੇ ਕਵਿਤਾ ਪੜ੍ਹੀ। ਨਗਿੰਦਰਾ ਕਲਾ ਮੰਚ ਦੇ ਕਲਾਕਾਰਾਂ ਵਲੋਂ ਬੇਟੀਆਂ ਤੇ ਨੁੱਕੜ ਨਾਟਕ ਖੇਡਿਆ ਗਿਆ। ਸਮਾਗਮ ਵਿੱਚ 85 ਲੜਕੀਆਂ ਨੂੰ ਸੀ.ਡੀ.ਪੀ.ਓ.ਖਰੜ-1 ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਆਂਗਨਵਾੜੀ ਟਰੇਨਿੰਗ ਸੈਂਟਰ ਮੁਹਾਲੀ ਦੀ ਪ੍ਰਿੰਸੀਪਲ ਅਰਵਿੰਦਰ ਕੌਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪਿੰ੍ਰਸੀਪਲ ਭੁਪਿੰਦਰ ਸਿੰਘ, ਕੌਸਲਰ ਮਲਾਗਰ ਸਿੰਘ, ਯਸਪਾਲ ਬੰਸਲ, ਰਾਜਿੰਦਰਪਾਲ ਕੌਰ, ਕਮਲਜੀਤ ਕੌਰ, ਸੁਖਵਿੰਦਰ ਕੌਰ, ਹਰਪਾਲ ਕੌਰ, ਸ਼ਸ਼ੀ ਕਿਰਨ ਸਾਰੀਆਂ ਸੁਪਰਵਾਈਜ਼ਰ, ਸੁਪਰਵਾਈਜ਼ਰ ਊਸ਼ਾ ਰਾਣੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਸਮਾਗਮ ਵਿੱਚ ਬਲਾਕ ਖਰੜ-1 ਦੀਆਂ ਸਮੂਹ ਆਂਗਣਵਾੜੀ ਵਰਕਰਾਂ, ਹੈਲਪਰਾਂ ਅਤੇ ਲੜਕੀਆਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…